ਨਸ਼ੇ ਦੇ ਖਿਲਾਫ ਬੋਲਣ ਵਾਲੇ ਸਰਦਾਰ ਦੀਆਂ ਲੱਤਾਂ ਤੋੜ੍ਹ ਦਿੱਤੀਆਂ

ਜਦੋਂ ਪੰਜਾਬ ਵਿੱਚ ਨਸ਼ੇ ਕਰਕੇ ਹੋ ਰਹੀਆਂ ਮੌਤਾਂ ਕਰਕੇ ਲੋਕ ਡਾਢੇ ਦੁੱਖੀ ਹੋਣ ਅਤੇ ਉਹਨਾਂ ਨਸ਼ਾ ਤਸਕਰਾਂ ਖਿਲਾਫ ਆਵਾਜ਼ ਬੁਲੰਦ ਕਰਨ ਵਾਲਿਆਂ ਨੂੰ ਸ਼ਾਬਾਸ਼ ਮਿਲਣ ….. ਦੀ ਥਾਂ ਜਲਾਲਤ ਮਿਲੇ ਤਾਂ ਫੇਰ ਇਹ ਕਹਿਣਾ ਸ਼ਾਇਦ ਠੀਕ ਹੋਵੇਗਾ ਕਿ ਸਮੇਂ ਦੀਆਂ ਸਰਕਾਰਾਂ ਸਾਡੇ ਦਰਦਾਂ ਦੇ ਕਦੇ ਵੀ ਹਾਣੀ ਨਹੀਂ ਬਣ ਸਕਦੀਆਂ। ਅਜਿਹੀ ਘਟਨਾ ਮਾਝੇ ਵਿੱਚ ਵਾਪਰੀ ਹੈ। ਮੀਡੀਆ ਰਿਪੋਟਾਂ ਅਨੁਸਾਰ ਤਰਨਤਾਰਨ ਦੇ ਇਤਿਹਾਸਕ ਪਿੰਡ ਨੂਰਦੀ ਵਿਚ ਇਕ ਸਾਬਕਾ ਫੌਜੀ ਜਸਬੀਰ ਸਿੰਘ ……  ਵਲੋਂ ਨਸ਼ਿਆਂ ਖਿਲਾਫ ਬੋਲਣ ‘ਤੇ ਨਸ਼ਾ ਸੌਦਾਗਰਾਂ ਵਲੋਂ ਜਸਬੀਰ ਸਿੰਘ ਦੀ ਕੁੱਟਮਾਰ ਕਰਕੇ ਦੋਵੇਂ ਲੱਤਾਂ ਤੋੜ ਦਿੱਤੀਆਂ ਗਈਆਂ। ਗੰਭੀਰ ਜ਼ਖਮੀ ਹੋਏ ਜਸਬੀਰ ਸਿੰਘ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਲੂਣਾ ਦੇਣ ਲਈ ਖੂਨ ਨਾਲ ਆਪਣੀ ਕਮੀਜ਼ ‘ਤੇ ‘ਜਾਗੋ ਕੈਪਟਨ ਜਾਗੋ’ ਲਿਖ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਪੁਲਸ ਵੀ ਮੌਕੇ ‘ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਘਟਨਾ ਤੋਂ ਬਾਅਦ ਵੱਖ-ਵੱਖ ਪਾਰਟੀਆਂ ਅਤੇ ਜਥੇਬੰਦੀਆਂ ਦੇ ਆਗੂ ਵੀ ਜਸਬੀਰ ਸਿੰਘ ਦੇ ਹੱਕ ਵਿਚ ਨਿੱਤਰ ਆਏ ਹਨ। ਉਕਤ ਪੀੜਤ ਦੀ ਵੀਡੀਓ ਸ਼ੋਸ਼ਲ ਮੀਡੀਆ ਉੱਪਰ ਵਾਇਰਲ ਹੋ ਚੁੱਕੀ ਹੈ ਜੋ ਇਸ ਵੇਲੇ ਲਗਾਤਾਰ ਸ਼ੇਅਰ ਹੋ ਰਹੀ ਹੈ। ਉਕਤ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਕਥਿਤ ਦੋਸ਼ੀਆਂ ਖਿਲਾਫ ਕਾਰਵਾਈ ਹੋ ਸਕੇ। ਆਹ ਵੇਖੋ Video ਸ਼ਰੇਆਮ ਧੱਕਾ, ਇਹ ਸਾਬਕਾ ਫੌਜੀ ਨਸ਼ੇ ਦੇ ਵਪਾਰੀਆਂ ਦੇ ਵਿਰੁੱਧ ਬੋਲਦਾ ਸੀ ਹੁਣ ਵੇਖੋ ਵਿਚਾਰੇ ਦਾ ਕੀਤਾ ਬੁਰਾ ਹਾਲ !!

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


Posted

in

by

Tags: