ਹੁਣੇ ਆਈ ਤਾਜਾ ਖਬਰ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਨਹਿਰ ‘ਚ ਰੁੜ੍ਹਨ ਦਾ ਡਰਾਮਾ ਕਰਨ ਵਾਲੀਆਂ ਫਤਹਿਗੜ੍ਹ ਸਾਹਿਬ ਕਾਲਜ ਦੀ ਵਿਦਿਆਰਥਣਾਂ ਰੋਪੜ ਤੋਂ ਮਿਲੀਆਂ
ਪਟਿਆਲਾ ਰੋਡ ਦੇ ਨਾਲ ਲੱਗਦੀ ਭਾਖੜਾ ਨਹਿਰਵਿੱਚ ਮਾਤਾ ਗੁਜਰੀ ਕਾਲਜ ਫਤਹਿਗੜ੍ਹ ਸਾਹਿਬ ਦੀ ਦੋ ਵਿਦਿਆਰਥਣਾਂ ਦੇ ਛਾਲ ਮਾਰਨ ਦੀ ਖਬਰ ਸਾਹਮਣੇ ਆਈ ਸੀ। ਪਹਿਲੀ ਮਿਲੀ ਜਾਣਕਾਰੀ ਅਨੁਸਾਰ ਇਹ ਮਾਮਲਾ ਸਾਹਮਣੇ ਆਇਆ ਸੀ ਕਿ ਇਹ ਦੋਵੇਂ ਵਿਦਿਆਰਥਣਾਂ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ ਹੈ। ਕਿਓਂਕਿ ਵਿਦਿਆਰਥਣਾਂ ਦੀ ਸਕੂਟਰੀ ਨਹਿਰ ਦੇ ਨਜ਼ਦੀਕ ਪਈ ਮਿਲੀ ਸੀ।
ਜਿਸ ਤੋਂ ਬਾਅਦ ਹੁਣ ਗੋਤਾ ਖੋਰਾਂ ਦੀ ਮਦਦ ਨਾਲ ਉਹਨਾਂ ਦੀ ਭਾਲ ਕੀਤੀ ਜਾ ਰਹੀ ਸੀ। ਮਾਤਾ ਗੁਜਰੀ ਕਾਲਜ ਫਤਹਿਗੜ੍ਹ ਸਾਹਿਬ ਦੀ ਦੋ ਵਿਦਿਆਰਥਣਾਂ ਦਾ ਭੇਦ ਭਰੇ ਹਾਲਾਤਾਂ ‘ਚ ਗਾਇਬ ਹੋਣਾ ਇੱਕ ਗੁੰਝਲਦਾਰ ਮਾਮਲਾ ਬਣ ਗਿਆ ਸੀ। ਪਰਿਵਾਰਕ ਮੈਂਬਰਾਂ ਅਤੇ ਪੁਲਿਸ ਵਿਭਾਗ ਵੱਲੋਂ ਲਗਾਤਾਰ ਇਹਨਾਂ ਦੀ ਭਾਲ ਕੀਤੀ ਜਾ ਰਹੀ ਸੀ। ਸੂਤਰਾਂ ਅਨੁਸਾਰ ਭਾਲ ਕਰਨ ਮਗਰੋਂ ਦੋਵੇਂ ਵਿਦਿਆਰਥਣਾਂ ਦੀ ਪੁਲਿਸ ਨੂੰ ਸੂਹ ਮਿਲੀ ਕਿ ਇਹ ਦੋਵੇਂ ਰੋਪੜ ਦੇ ਇੱਕ ਗੁਰਦਵਾਰਾ ਸਾਹਿਬ ਵਿੱਚ ਮੌਜੂਦ ਹਨ।ਪੁਲਿਸ ਟੀਮ ਨੇ ਰੋਪੜ ਪੁਲਿਸ ਮਹਿਕਮੇ ਨਾਲ ਰਾਬਤਾ ਕਾਇਮ ਕੀਤਾ ਅਤੇ ਕੁੜੀਆਂ ਨੂੰ ਬਰਾਮਦ ਕਰ ਲਿਆ। ਵਿਦਿਆਰਥਣਾਂ ਨੇ ਦੱਸਿਆ ਕਿ ਓਹਨਾਂ ਨੇ ਬਸ ਬਦਨਾਮੀ ਦੇ ਡਰੋਂ ਇਹ ਡਰਾਮਾ ਰਚਿਆ ਸੀ। ਪਹਿਲੀ ਜਾਣਕਾਰੀ ਅਨੁਸਾਰ ਇਹ ਦੋਵੇਂ ਵਿਦਿਆਰਥਣਾਂ BSC ਫਾਈਨਲ ਭਾਗ ਦੀਆਂ ਵਿਦਿਆਰਥਣਾਂ ਦੱਸੀਆਂ ਜਾ ਰਹੀਆਂ ਹਨ। ਸੂਤਰਾਂ ਦੇ ਹਵਾਲੇ ਤੋਂ ਮਿਲੀ ਖਬਰ ਅਨੁਸਾਰ ਇਹਨਾਂ ਵਿਦਿਆਰਥਣਾਂ ਦੇ ਕਾਲਜ ਵਿੱਚ ਪੇਪਰ ਚੱਲ ਰਹੇ ਸਨ। ਬੀਤੇ ਦਿਨੀਂ ਪੇਪਰ ਦੌਰਾਨ ਇਹ ਦੋਵੇਂ ਵਿਦਿਆਰਥਣਾਂ ਗੁਰਸਿਮਰਨ ਕੌਰ ਅਤੇ ਰਣਜੀਤ ਕੌਰ ਪਰਚੀ ਰਾਹੀਂ ਨਕਲ ਕਰਦੀਆਂ ਫੜੀਆਂ ਗਈਆਂ ਸਨ।ਮਾਮਲੇ ਦੀ ਜਾਂਚ ਕਰ ਰਹੇ ਥਾਣਾ ਬਡਾਲੀ ਆਲਾ ਸਿੰਘ ਦੀ ਐਡੀਸ਼ਨਲ ਐੱਸ.ਐੱਚ.ਓ. ਸੰਦੀਪ ਕੌਰ ਨੇ ਦੱਸਿਆ ਕਿ ਦੋਵੇਂ ਵਿਦਿਆਰਥਣਾਂ ਵਿਚੋਂ ਇੱਕ ਵਿਦਿਆਰਥਣ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਦੱਸਿਆ ਕਿ ਉਸਦੀ ਪੁੱਤਰੀ ਦੀ ਸਹੇਲੀ ਉਸਦੇ ਨਾਲ ਹੀ ਉਨ੍ਹਾਂ ਦੇ ਘਰ ਵਿਚ ਰੁਕੀ ਸੀ ਅਤੇ ਜਦੋਂ ਦੇਰ ਰਾਤ ਨੂੰ ਉਨ੍ਹਾਂ ਨੇ ਲੜਕੀ ਦੇ ਕਮਰੇ ਵਿਚ ਦੇਖਿਆ ਤਾਂ ਉੱਥੇ ਕੋਈ ਨਹੀਂ ਸੀ।ਇਸ ’ਤੇ ਤੁਰੰਤ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਸਾਨੀਪੁਰ ਨਜ਼ਦੀਕ ਰਹਿੰਦੇ ਆਪਣੇ ਰਿਸ਼ਤੇਦਾਰਾਂ ਨੂੰ ਇਸਦੀ ਸੂਚਨਾ ਦਿੱਤੀ। ਜਦੋਂ ਉਨ੍ਹਾਂ ਦੇ ਰਿਸ਼ਤੇਦਾਰਾਂ ਲੜਕੀਆਂ ਦੀ ਭਾਲ ਲਈ ਸਾਨੀਪੁਰ ਨਹਿਰ ਨਜ਼ਦੀਕ ਪਹੁੰਚੇ ਤਾਂ ਉਨ੍ਹਾਂ ਨੂੰ ਨਹਿਰ ਕੰਢੇ ਸਕੂਟਰੀ ਖੜੀ ਮਿਲੀ ਜਦੋਂ ਕਿ ਲੜਕੀਆਂ ਲਾਪਤਾ ਸਨ। ਐਡੀਸ਼ਨਲ ਐੱਸ.ਐੱਚ.ਓ. ਸੰਦੀਪ ਕੌਰ ਨੇ ਦੱਸਿਆ ਕਿ ਇਹ ਗੱਲ ਸਾਹਮਣੇ ਆਈ ਹੈ ਕਿ ਉਕਤ ਲੜਕੀਆਂ ਪੇਪਰ ਵਿਚ ਨਕਲ ਕਰਦੀਆਂ ਫੜੀਆਂ ਗਈਆਂ ਸਨ। ਪਹਿਲੀ ਨਜ਼ਰ ਵਿੱਚ ਇਹ ਮਾਮਲਾ ਇੰਝ ਲਗ ਰਿਹਾ ਹੈ ਜਿਵੇਂ ਕਿ ਦੋਵੇਂ ਵਿਦਿਆਰਥਣਾਂ ਨੇ ਕਾਲਜ ਵਿੱਚ ਹੋਈ ਬਦਨਾਮੀ ਦੇ ਡਰੋਂ ਅਜਿਹਾ ਕਦਮ ਚੁਕਿਆ ਹੈ।ਅਜਿਹਾ ਲੱਗ ਰਿਹਾ ਹੈ ਕਿ ਦੋਵੇਂ ਵਿਦਿਆਰਥਣਾਂ ਨੇ ਨਹਿਰ ਵਿੱਚ ਛਾਲ ਮਾਰੀ ਸੀ। ਨਹਿਰ ਵਿਚ ਲੜਕੀਆਂ ਦੀ ਭਾਲ ਲਈ ਪੁਲਿਸ ਵਲੋਂ ਗੋਤਾਖੋਰਾਂ ਦੀ ਮਦਦ ਲਈ ਗਈ ਸੀ। ਗੋਤਾਖੋਰਾਂ ਦੇ ਪ੍ਰਧਾਨ ਸ਼ੰਕਰ ਭਾਰਦਵਾਜ ਨੇ ਦੱਸਿਆ ਕਿ ਉਸਨੂੰ ਸਵੇਰੇ 6 ਵਜੇ ਦੇ ਕਰੀਬ ਉਕਤ ਘਟਨਾ ਸਬੰਧੀ ਸੂਚਨਾਂ ਮਿਲੀ ਸੀ ਅਤੇ ਉਸ ਵਲੋਂ 12 ਗੋਤਾਖੋਰਾਂ ਦੀ ਟੀਮ ਸਰਹਿੰਦ-ਪਟਿਆਲਾ ਰੋਡ ’ਤੇ ਪਿੰਡ ਆਦਮਪੁਰ ਨਜ਼ਦੀਕ ਲੰਘਦੀ ਨਹਿਰ ਅਤੇ 12 ਦੀ ਟੀਮ ਨਹਿਰ ਦੇ ਅੰਤ ਵਿਚ ਲਗਾਈ ਗਈ ਸੀ।