ਤਾਜਾ ਵੱਡੀ ਖਬਰ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਨਾਭਾ ਜੇਲ੍ਹ ਕਿਸੇ ਨਾ ਕਿਸੇ ਨਵੇਂ ਵਿਵਾਦ ਕਰਕੇ ਹਮੇਸ਼ਾ ਹੀ ਮੀਡੀਆ ਦੀਆਂ ਸੁਰਖੀਆਂ ‘ਚ ਬਣੀ ਰਹਿੰਦੀ ਹੈ ਕੁਝ ਦਿਨ ਪਹਿਲਾਂ ਜੇਲ੍ਹ ਸੁਪਰਡੈਂਟ ਸੁੱਚਾ ਸਿੰਘ ਉਪਰ ਧੱਕੇਸ਼ਾਹੀ ਦੇ ਦੋਸ਼ ਲਗਾਉਂਦੇ ਹੋਏ, ਜੇਲ ਦੇ ਕੈਦੀਆ ਵੱਲੋਂ ਭੁੱਖ ਹੜਤਾਲ ਕੀਤੀ ਗਈ ਸੀ ਅਤੇ ਹੁਣ ਇੱਕ ਹੋਰ ਨਵਾਂ ਵਿਵਾਦ ਜੇਲ੍ਹ ਸੁਪਰਡੈਂਟ ਨਾਲ ਜੁੜ ਗਿਆ ਹੈ। ਤਾਜੇ ਮਾਮਲੇ ‘ਚ ਅਜੈਬ ਸਿੰਘ ਨਾਮ ਦੇ ਕਿਸਾਨ ਵੱਲੋਂ ਜੇਲ੍ਹ ਸੁਪਰਡੈਂਟ ਸੁੱਚਾ ਸਿੰਘ ਉੱਪਰ ਧੱਕੇ ਨਾਲ ਜ਼ਮੀਨ ਉੱਪਰ ਕਬਜ਼ਾ ਕਰਨ ਦਾ ਦੋਸ਼ ਲਗਾਇਆ ਗਿਆ। ਮਾਮਲਾ ਨਾਭਾ ਦੇ ਪਿੰਡ ਕਕਰਾਲਾ ਦਾ ਹੈ ਜਿੱਥੇ ਅਜੈਬ ਸਿੰਘ ਕਿਸਾਨ ਨੇ ਆਪਣੇ ਖੇਤਾਂ ‘ਚ ਦੋ ਸੀਮਿੰਟ ਦੇ ਪਿੱਲਰ ਲੱਗੇ ਹੋਏ ਵਿਖਾਕੇ ਇਹ ਦੋਸ਼ ਲਗਾਏ ਕਿ ਜੇਲ੍ਹ ਸੁਪਰਡੈਂਟ ਨੇ ਬੀਤੀ ਰਾਤ ਬਿਨਾਂ ਉਹਨਾਂ ਦੀ ਸਹਿਮਤੀ ਨਾਲ ਖੇਤਾਂ ‘ਚ ਪਿਲਰ ਲਗਾ ਦਿੱਤੇ।
ਹੈਰਾਨੀ ਦੀ ਗੱਲ ਹੈ ਕਿ ਕਿਸੇ ਕਿਸਾਨ ਦੇ ਖੇਤਾਂ ‘ਚ ਨਾ ਹੋਣ ਤੇ ਵੀ ਜੇਲ੍ਹ ਵਿਭਾਗ ਆਪਣੀ ਮਰਜੀ ਨਾਲ ਖੇਤਾਂ ਅੰਦਰ ਪਿੱਲਰ ਲਗਾ ਗਿਆ ਜਦਕਿ ਵਿਭਾਗ ਵੱਲੋਂ ਅਜੇ ਸਿਰਫ ਆਰਜੀ ਤੌਰ ‘ਤੇ ਨਿਸ਼ਾਨ ਲਗਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਇਹ ਮਾਮਲਾ ਦੋ ਪਿੰਡਾ ਬੌੜਾ ਅਤੇ ਕਕਰਾਲਾ ਦੀ ਹੱਦ ‘ਤੇ ਹੈ। ਜਿਸ ਕਰਕੇ ਕਿਸੇ ਹੋਰ ਪਿੰਡ ਦੀ ਹੱਦ ਨਾਲ ਆਪਣੀ ਜ਼ਮੀਨ ਦੀ ਮਿਣਤੀ ਹੀ ਨਹੀਂ ਕੀਤੀ ਜਾ ਸਕਦੀ।
ਦੂਜੇ ਪਾਸੇ ਸਬੰਧਿਤ ਕੰਨਗੋ ਲਾਲ ਸਿੰਘ ਅਨੁਸਾਰ ਜੇਲ੍ਹ ਵਿਭਾਗ ਦੀ ਅਰਜ਼ੀ ਤੇ ਕਕਰਾਲਾ ਅਤੇ ਬੌੜਾ ਪਿੰਡ ਦੀ ਹੱਦ ‘ਤੇ ਜੇਲ੍ਹ ਵਿਭਾਗ ਦੀ ਇਸ ਜ਼ਮੀਨ ਦੀ ਮਿਣਤੀ ਕਰਨ ਲਈ ਅਜੈਬ ਸਿੰਘ ਕਿਸਾਨ ਦੇ ਖੇਤ ਵਤਲੇ ਪਾਸੇ ਤੋਂ ਲਾਲ ਲਕੀਰ ਤੋਂ ਮਿਣਤੀ ਕੀਤੀ ਸੀ। ਜਿਸ ਲਈ ਆਰਜੀ ਤੌਰ ਤੇ ਮਿੱਟੀ ਲਗਾਕੇ ਨਿਸ਼ਾਨੀਆ ਲਗਾਈਆ ਗਈਆ ਸਨ। ਪਰ ਜੇਲ੍ਹ ਸੁਪਰਡੈਂਟ ਵੱਲੋਂ ਉਸ ਉਪਰ ਪੱਕੇ ਪਿੱਲਰ ਲਗਾਉਣ ਦਾ ਦਬਾਅ ਬਣਾਇਆ ਜਾ ਰਿਹਾ ਸੀ। ਜੇਲ੍ਹ ਸੁਪਰਡੈਂਟ ਦੀ ਇੱਕ ਧੱਕੇਸ਼ਾਹੀ ਤੋਂ ਤੰਗ ਪੀੜਤ ਕਿਸਾਨ ਵੱਲੋਂ ਸਰਕਾਰ ਤੋਂ ਮੰਗ ਕੀਤੀ ਕਿ ਅਜਿਹੇ ਨਿਯਮਾਂ ਨੂੰ ਛਿੱਕੇ ਟੰਗਣ ਵਾਲੇ ਅਫਸਰਾਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।
ਇਸ ਸਬੰਧੀ ਪੀੜਤ ਕਿਸਾਨ ਅਜੈਬ ਸਿੰਘ ਅਤੇ ਉਸਦੇ ਪੁੱਤਰ ਸੁਖਪਾਲ ਸਿੰਘ ਨੇ ਕਿਹਾ ਕਿ ਬੀਤੀ ਰਾਤ ਜੇਲ੍ਹ ਸੁਪਰਡੈਂਟ ਵੱਲੋਂ ਬਿਨਾਂ ਉਹਨਾਂ ਨੂੰ ਇਤਲਾਹ ਕੀਤੇ ਉਹਨਾਂ ਦੇ ਖੇਤਾਂ ‘ਚ ਪਿਲਰ ਲਗਾ ਦਿੱਤੇ। ਜੋ ਕਿ ਸੁਪਰਡੈਂਟ ਵੱਲੋਂ ਧੱਕਾ ਕੀਤਾ ਜਾ ਰਿਹਾ ਹੈ। ਜਿਸ ਨੂੰ ਉਹ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਨਗੇ ……….. । ਉਹਨਾਂ ਕਿਹਾ ਕਿ ਪੰਜਾਬ ਦਾ ਕਿਸਾਨ ਪਹਿਲਾਂ ਹੀ ਆਰਥਿਕ ਮੰਦਹਾਲੀ ਕਰਕੇ ਖੁਦਕਸ਼ੀਆ ਦੀ ਰਾਹ ਤੇ ਹੈ ਅਤੇ ਇਸ ਤਰ੍ਹਾਂ ਧੱਕੇ ਨਾਲ ਕਿਸੇ ਦੀ ਜਮੀਨ ਤੇ ਕਬਜ਼ਾ ਕਰਨਾ ਨਾ ਬਰਦਾਸਤ ਯੋਗ ਹੈ।
ਇਸ ਸਬੰਧੀ ਜਦੋਂ ਜੇਲ੍ਹ ਸੁਪਰਡੈਂਟ ਸੁੱਚਾ ਸਿੰਘ ਨਾਲ ਗੱਲ ਕਰਨ ਦੀ ਕੌਸ਼ਿਸ ਕੀਤੀ ਤਾਂ ਉਹ ਕੈਮਰੇ ਤੋਂ ਭੱਜਦਾ ਨਜ਼ਰ ਆਇਆ ਪਰ ਆਫ ਕੈਮਰਾ ਆਪਣੇ ਆਪ ਨੂੰ ਨਿਰਦੋਸ਼ ਦੱਸਿਆ। ਅਜੈਬ ਸਿੰਘ ਦੇ ਖੇਤਾ ਵਿੱਚ ਪੱਕੇ ਪਿਲਰ ਕਿਸ ਨੇ ਲਗਾਏ ਸਵਾਲ ਤੇ ਵੀ ਜੇਲ੍ਹ ਸੁਪਰਡੈਂਟ ਸਵਾਲਾ ਤੋਂ ਭੱਜਦਾ ਨਜ਼ਰ ਆਇਆ। ਇਸ ਸਬੰਧੀ ਜਦੋਂ ਇਲਾਕੇ ਦੇ ਕੰਨਗੋ ਲਾਲ ਸਿੰਘ ਨਾਲ ਗੱਲ ਕੀਤੀ ਤਾਂ ……. ਉਹਨਾਂ ਕਿਹਾ ਕਿ ਜੇਲ੍ਹ ਵਿਭਾਗ ਦੀ ਅਰਜੀ ਤੇ ਇਹ ਮਿਣਤੀ ਕੀਤੀ ਗਈ ਹੈ। ਉਹਨਾਂ ਇਹ ਜਰੂਰ ਮੰਨਿਆ ਕਿ ਵਿਭਾਗ ਵੱਲੋਂ ਫਿਲਹਾਲ ਸਿਰਫ ਮਿੱਟੀ ਨਾਲ ਕੱਚੀ ਨਿਸ਼ਾਨਦੇਹੀ ਕੀਤੀ ਗਈ ਸੀ ਪੱਕੇ ਤੌਰ ਤੇ ਪਿੱਲਰ ਉਹਨਾਂ ਦੇ ਵਿਭਾਗ ਵੱਲੋਂ ਨਹੀਂ ਲਗਾਏ ਗਏ ਉਹਨਾਂ ਜੇਲ੍ਹ ਸੁਪਰਡੈਂਟ ਉੱਪਰ ਹੀ ਦੋਸ਼ ਲਗਾਇਆ ਕਿ ਬੀਤੀ ਰਾਤ ਵੀ ਜੇਲ੍ਹ ਸੁਪਰਡੈਂਟ ਪੱਕੇ ਪਿੱਲਰ ਲਗਾਉਣ ਲਈ ਦਬਾਅ ਬਣਾ ਰਹੇ ਸੀ ਜੋ ਕਿ ਗਲਤ ਹੈ।