ਗੈਂਗਸਟਰ ਵਿੱਕੀ ਗੌਂਡਰ ਤੇ ਆਇਆ ਗਾਣਾ..
ਗਾਣੇ ਦੀ ਵੀਡੀਓ ਥੱਲੇ ਜਾ ਕੇ ਦੇਖੋ …………
ਗਾਣੇ ਦੀ ਵੀਡੀਓ ਥੱਲੇ ਜਾ ਕੇ ਦੇਖੋ …………
ਗੌਂਡਰ 27 ਨਵੰਬਰ 2016 ਨੂੰ ਸਾਥੀਆਂ ਸਮੇਤ ਹਾਈ ਪ੍ਰੋਫ਼ਾਈਲ ਨਾਭਾ ਜੇਲ੍ਹ ਤੋੜ ਕੇ ਭੱਜਿਆ ਸੀ।
ਜਿਵੇਂ ਹੀ ਨਾਭਾ ਜੇਲ੍ਹ ਫ਼ਰਾਰੀ ਦੀ ਖ਼ਬਰ ਆਈ, ਵਿੱਕੀ ਗੌਂਡਰ ਦੇ ਘਰ ‘ਤੇ ਖ਼ੌਫ਼ ਦੇ ਬੱਦਲ ਚੜ੍ਹ ਆਏ। ਲੰਬੀ ਹਲਕੇ ਦੇ ਪਿੰਡ ਸਰਾਵਾਂ ਬੋਦਲਾਂ ਦੀ ਢਾਣੀਆਂ ‘ਚ ਬਣੇ ਸਧਾਰਨ ਘਰ ‘ਚ ਸੁੰਨ ਪਸਰੀ ਹੋਈ ਸੀ। ਬਾਪ ਮਹਿਲ ਸਿੰਘ ਕਿਤੇ ਚਲਾ ਗਿਆ ਤੇ ਮਾਂ ਜਸਵਿੰਦਰ ਕੌਰ ਸ਼ਰੀਕੇ ਦੇ ਇੱਕ ਘਰ ‘ਚ ਦੁਬਕ ਕੇ ਬੈਠੀ ਸੀ। ਗੌਂਡਰ ਦੀ ਮਾਂ ਨੂੰ ਜਦੋਂ ਲੱਭ ਕੇ ਗ਼ੱਲਬਾਤ ਕੀਤੀ ਗਈ ਤਾਂ ਉਸ ਦੇ ਚਿਹਰੇ ‘ਤੇ ਚਿੰਤਾ ਦੀਆਂ ਝੁਰੜੀਆਂ ਸਾਫ਼ ਦਿਖਾਈ ਦੇ ਰਹੀਆਂ ਸਨ। ਮਾਂ ਨੇ ਰੋ ਕੇ ਦੱਸਿਆ ਕਿ ‘ਮੈਂ ਤਾਂ ਕਦੇ ਜੇਲ੍ਹ ‘ਚ ਉਹਨੂੰ ਮਿਲਣ ਨਹੀਂ ਸਾਂ ਗਈ, ਕਿਉਂਕਿ ਉਹਨੇ ਮਨ੍ਹਾਂ ਕੀਤਾ ਹੋਇਆ ਸੀ, ਪਰ ਉਹਦਾ ਭਾਪਾ ਗਿਆ ਸੀ ਤਿੰਨ ਕੁ ਮਹੀਨੇ ਪਹਿਲਾਂ।
ਉਦੋਂ ਕਹਿੰਦਾ ਸੀ ਭਾਪਾ ਫ਼ਿਕਰ ਨਾ ਕਰ, ਮੈਂ ਅਗਲੇ ਸਾਲ ਆ ਜਾਣੈ, ਆ ਕੇ ਕੁੜੀ (ਗੌਂਡਰ ਦੀ ਭੈਣ) ਦਾ ਵਿਆਹ ਕਰਾਂਗਾ।’ ਗੌਂਡਰ ਦੀ ਮਾਂ ਨੇ ਸਿਸਕਦਿਆਂ ਕਿਹਾ, ‘ਪੁੱਤ ਚੰਗੇ ਹੋਣ ਜਾਂ ਮੰਦੇ, ਆਵਦੀਆਂ ਆਂਦਰਾਂ ਹੁੰਦੇ ਨੇ, ਆਂਦਰਾਂ ਦਾ ਦੁੱਖ ਤਾਂ ਹੁੰਦਾ ਈ ਐ ਪੁੱਤ।’ ਕਾਬਲੇ ਜ਼ਿਕਰ ਹੈ ਕਿ ਵਿੱਕੀ ਗੌਂਡਰ ਡਿਸਕਸ ਥ੍ਰੋ ਦਾ ਹੋਣਹਾਰ ਖਿਡਾਰੀ ਸੀ। ਦਸਵੀਂ ‘ਚ ਪੜ੍ਹਦਿਆਂ ਰਾਜ ਪੱਧਰ ‘ਤੇ ਖੇਡਣ ਤੋਂ ਬਾਅਦ ਉਹ ਸਪੋਰਟਸ ਕਾਲਜ ਜਲੰਧਰ ਆ ਗਿਆ, ਜਿੱਥੋਂ ਉਹ ਅਪਰਾਧ ਸੰਸਾਰ ਦੀ ਦਲਦਲ ‘ਚ ਧਸ ਗਿਆ। ਪੁੱਤ ਦੇ ਅਤੀਤ ਨੂੰ ਚੇਤੇ ਕਰਦਿਆਂ ਗੌਂਡਰ ਦੀ ਮਾਂ ਨੇ ਕਿਹਾ, ‘ਬੜਾ ਸ਼ਰੀਫ਼ ਸੀ ਇਹ, ਖੇਡਾਂ ‘ਚ ਤਿੱਖਾ। ਦੋ ਕਿੱਲੇ ਪੈਲੀ ਆ, ਪਰ ਪਿਓ ਨੇ ਸੋਚਿਆ ਕੁਝ ਵੀ ਹੋਵੇ, ਮੈਂ ਇਹਨੂੰ ਖਿਡਾਰੀ ਬਣਾਉਣੈ। ਇਹਦਾ ਪਿਓ ਇਹਨੂੰ ਜਲੰਧਰ ਦਾਖ਼ਲ ਕਰਾ ਕੇ ਆਇਆ। ਬੇੜਾ ਬਹਿਜੇ ਸੁੱਖ ਕਾਹਲੋਂ ਦਾ, ਉਹਨੇ ਇਹਨੂੰ ਕਾਸੇ ਜੋਗਾ ਨਾ ਛੱਡਿਆ।’
ਵਰਨਣਯੋਗ ਹੈ ਕਿ ਸੁੱਖਾ ਕਾਹਲਵਾਂ ਤੇ ਵਿੱਕੀ ਗੌਂਡਰ ਇਕੱਠੇ ਹੀ ਅਪਰਾਧ-ਸੰਸਾਰ ‘ਚ ਕੁੱਦੇ, ਪਰ ਦੋਵਾਂ ਦੀ ਦੋਸਤੀ ਉਦੋਂ ਦੁਸ਼ਮਣੀ ‘ਚ ਬਦਲ ਗਈ, ਜਦੋਂ ਸੁੱਖਾ ਕਾਹਲਵਾਂ ਨੇ ਉਸ ਸੋਨੂੰ ਬਾਬਾ ਨੂੰ ਕਤਲ ਕਰ ਦਿੱਤਾ, ਜੋ ਗੌਂਡਰ ਦਾ ਭਰਾ ਬਣਿਆ ਹੋਇਆ ਸੀ। ਇੱਥੋਂ ਹੀ ਗੌਂਡਰ ਨੇ ਸਹੁੰ ਖਾ ਲਈ ਕਿ ਉਹ ਸੁੱਖਾ ਕਾਹਲਵਾਂ ਨੂੰ ਨਹੀਂ ਛੱਡੇਗਾ ਤੇ ਗੌਂਡਰ ਨੇ ਕੀਤਾ ਵੀ ਅਜਿਹਾ। ਜਨਵਰੀ 2015 ਵਿੱਚ ਸੁੱਖਾ ਕਾਹਲਵਾਂ ਦਾ ਕਤਲ ਕਰਨ ਉਪਰੰਤ ਵਿੱਕੀ ਗੌਂਡਰ 22 ਦਸੰਬਰ 2015 ਨੂੰ ਤਰਨ ਤਾਰਨ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ । ਗੌਂਡਰ ਦੇ ਚਾਚੇ ਜਗਦੀਸ਼ ਸਿੰਘ ਨੇ ਦੱਸਿਆ ਕਿ ਉਹ ਕੁਝ ਸਮਾਂ ਪਹਿਲਾਂ ਗੌਂਡਰ ਨੂੰ ਨਾਭਾ ਜੇਲ੍ਹ ‘ਚ ਮਿਲ ਕੇ ਆਇਆ ਸੀ, ਤਾਂ ਉਸ ਨੇ ਕਿਹਾ ਸੀ ਕਿ ਹੁਣ ਉਹ ਆਮ ਨਾਗਰਿਕ ਬਣ ਕੇ ਜੀਵੇਗਾ। ਉਸ ਦੇ ਸਿਰਫ ਦੋ ਕੇਸ ਬਚੇ ਸਨ, ਬਾਕੀ ਸਾਰੇ ਬਰੀ ਹੋ ਗਏ ਸੀ, ਅਗਲੇ ਸਾਲ ਉਹਦੀ ਜ਼ਮਾਨਤ ਹੋ ਜਾਣੀ ਸੀ, ਅਜਿਹੇ ‘ਚ ਉਹ ਕਿਉਂ ਭੱਜੇਗਾ? ਜਗਦੀਸ਼ ਸਿੰਘ ਨੇ ਤੌਖ਼ਲਾ ਪ੍ਰਗਟਾਇਆ ਕਿ ਪੁਲਸ ਗੌਂਡਰ ਦਾ ਐਨਕਾਊਂਟਰ ਕਰ ਸਕਦੀ ਹੈ।
ਜਗਦੀਸ਼ ਸਿੰਘ ਨੇ ਪੁਲਸ ‘ਤੇ ਦੋਸ਼ ਲਾਇਆ ਹੈ ਕਿ ਪੁਲਸ ਉਸ ਦੇ ਦੋ ਨਿਰਦੋਸ਼ ਭਤੀਜਿਆਂ ਨੂੰ ਸਵੇਰੇ ਫੜ ਕੇ ਲੈ ਗਈ, ਜਦਕਿ ਉਨ੍ਹਾਂ ਦਾ ਵਿੱਕੀ ਨਾਲ ਕੋਈ ਲਾਗਾ-ਦੇਕਾ ਨਹੀਂ। ਗੌਂਡਰ ਦੀ ਮਾਂ ਅਤੇ ਚਾਚੇ ਨੇ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਇਸ ਮਾਮਲੇ ਦੀ ਬਰੀਕੀ ਨਾਲ ਪੜਤਾਲ ਹੋਵੇ, ਵਿੱਕੀ ਨੇ ਜੋ ਗ਼ੁਨਾਹ ਕੀਤੇ ਹਨ ਉਹਨਾਂ ਦੀ ਸਜ਼ਾ ਉਹਨੂੰ ਦਿੱਤੀ ਜਾਵੇ, ਪਰ ਉਹ ਸਜ਼ਾ ‘ਨਜਾਇਜ਼’ ਨਾ ਹੋਵੇ। ਨਾਭਾ ਜੇਲ੍ਹ ਫ਼ਰਾਰੀ ਤੋਂ ਬਾਅਦ ਪੁਲਸ ਜਿੱਥੇ ਇਸ ਇਲਾਕੇ ‘ਚ ਮਸ਼ਕਾਂ ਕਰ ਰਹੀ ਹੈ, ਉਥੇ ਪ&##2625;ਲਸ ਦੇ ਸੂਹੀਏ ਵੀ ਸਰਗਰਮ ਹੋ ਗਏ ਹਨ।