ਇਸਲਾਮਾਬਾਦ: ਲਹਿੰਦੇ ਪੰਜਾਬ ਦੇ 14 ਸਾਲਾ ਅੱਲ੍ਹੜ ਉਮਰ ਦੇ ਨੌਜਵਾਨ ਨੂੰ ਪਾਕਿਸਤਾਨ ਦੀ ਪੁਲਿਸ ਨੇ ਇੱਕ ਕੁੱਕੜੀ ਦੇ ਸਰੀਰਕ ਸੋਸ਼ਣ ਦੇ ਇਲਜ਼ਾਮ ਹੇਠ ਕਾਬੂ ਕੀਤਾ ਹੈ।
ਲਾਹੌਰ ਤੋਂ ਤਕਰੀਬਨ 200 ਕਿਲੋਮੀਟਰ ਹਾਫਿਜ਼ਾਬਾਦ ਪੁਲਿਸ ਸਟੇਸ਼ਨ ਅਧੀਨ ਪੈਂਦੇ ਪਿੰਡ ਜਾਲਪੁਰ ਭੱਟੀਆਂ ਦੇ ਵਾਸੀ ਨੌਜਵਾਨ ਅਨਸਰ ਹੁਸੈਨ ‘ਤੇ ਉਸ ਦੇ ਗੁਆਂਢੀ ਮਨਸਬ ਅਲੀ ਨੇ ਇਲਜ਼ਾਮ ਹੈ ਕਿ ਹੁਸੈਨ ਨੇ ਉਸ ਦੀ ਕੁਕੜੀ ਨੂੰ ਅਗ਼ਵਾ ਕਰ ਲਿਆ ਤੇ ਉਸ ਨਾਲ ਬਲਾਤਕਾਰ ਕੀਤਾ ਹੈ।
ਅਲੀ ਨੇ ਦੱਸਿਆ ਕਿ ਉਸ ਦੇ ਇਸ ਕਾਰੇ ਨਾਲ ਉਸ ਦੀ ਕੁਕੜੀ ਮਰ ਗਈ। ਇਸ ਤੋਂ ਇਲਾਵਾ ਨਸਰੁੱਲਾ ਤੇ ਤੁਫ਼ੈਲ ਨਾਂ ਦੇ ਦੋ ਵਿਅਕਤੀਆਂ ਨੇ ਹੁਸੈਨ ਨੂੰ ਕੁਕੜੀ ਨਾਲ ਬਲਾਤਕਾਰ ਕਰਦੇ ਨੂੰ ਵੇਖਿਆ ਸੀ। ਅਲੀ ਨੇ ਇਹ ਸਭ ਗੱਲਾਂ ਨੂੰ ਪੁਲਿਸ ਨੇ ਐਫ.ਆਈ.ਆਰ. ਵਿੱਚ ਦਰਜ ਵੀ ਕੀਤਾ ਹੈ।
ਪੁਲਿਸ ਸਟੇਸ਼ਨ ਅਧਿਕਾਰੀ ਨੇ ਮੀਡੀਆ ਸਥਾਨਕ ਅਖ਼ਬਾਰ ਦ ਐਕਸਪ੍ਰੈਸ ਇੰਡੀਅਨ ਨੂੰ ਦੱਸਿਆ ਕਿ ਕੁੱਕੜੀ ਦੀ ਮੈਡੀਕਲ ਜਾਂਚ ਕਰਵਾਈ ਗਈ ਹੈ ਤੇ ਸਰੀਰਕ ਸੋਸ਼ਣ ਦੀ ਪੁਸ਼ਟੀ ਹੋਣ ਤੋਂ ਬਾਅਦ ਹੀ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹੁਸੈਨ ਨੇ ਪੜਤਾਲ ਦੌਰਾਨ ਆਪਣਾ ਜੁਰਮ ਕਬੂਲ ਕਰ ਲਿਆ ਹੈ। ਉਸ ਨੇ ਦੱਸਿਆ ਕਿ ਉਸ ਨੇ ਆਪਣੀ ਸੰਭੋਗ ਤ੍ਰਿਪਤੀ ਲਈ ਅਜਿਹਾ ਕੀਤਾ ਹੈ। ਪੁਲਿਸ ਇਸ ਮਾਮਲੇ ਵਿੱਚ ਅਗਲੇਰੀ ਕਾਰਵਾਈ ਕਰ ਰਹੀ ਹੈ।