ਪਤੀ ਦੀ ਇਸ ਆਦਤ ਤੋਂ ਤੰਗ ਆ ਕੇ ਵਿਹੁਤਾ ਔਰਤ ਨੇ ਕੀਤੀ ਆਤਮ ਹੱਤਿਆ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਪਤੀ ਦੀ ਇਸ ਆਦਤ ਤੋਂ ਤੰਗ ਆ ਕੇ ਵਿਹੁਤਾ ਔਰਤ ਨੇ ਕੀਤੀ ਆਤਮ ਹੱਤਿਆ
ਬਰਨਾਲਾ ਦੇ ਕਸਬਾ ਹੰਡਿਆਇਆ ‘ਚ ਪਤੀ ਤੋਂ ਤੰਗ ਆ ਕੇ ਵਿਹੁਤਾ ਔਰਤ ਨੇ ਕੀਤੀ ਆਤਮ ਹੱਤਿਆ:ਪੰਜਾਬ ਅੰਦਰ ਨਸ਼ਾ ਦਿਨੋਂ ਦਿਨ ਵੱਧਦਾ ਜਾ ਰਿਹਾ ਅਤੇ ਇਸਦੀ ਮਾਰ ਨੇ ਹੁਣ ਘਰਾਂ ਨੂੰ ਬਰਬਾਰ ਕਰਨਾ ਸ਼ੁਰੂ ਕਰ ਦਿੱਤਾ ਹੈ ਜਿਸ ਪ੍ਰਤੀ ਪੰਜਾਬ ਸਰਕਾਰ ਕੋਈ ਵੀ ਗੰਭੀਰ ਕਦਮ ਨਹੀ ਚੁੱਕ ਰਹੀ।
ਬਰਨਾਲਾ ਦੇ ਦਿਹਾਤੀ ਹੰਡਿਆਇਆ ਦੇ ਅੰਬੇਦਕਰ ਨਗਰ ਵਿੱਚ ਵੀ ਇਕ ਅਜਿਹੀ ਹੀ ਘਟਨਾ ਸਾਹਮਣੇ ਆਈ ਜਿਥੇ ਨਸ਼ਿਆ ਦੀ ਮਾਰ ਹੇਠ ਇਕ ਵਿਹੁਤਾ ਔਰਤ ਵੱਲੋਂ ਆਪਣੇ ਪਤੀ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ।ਮ੍ਰਿਤਕ ਮਨਦੀਪ ਕੌਰ ਦਾ ਵਿਆਹ ਬਰਨਾਲਾ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਨਾਲ ਕਰੀਬ ਪੰਜ ਸਾਲ ਪਹਿਲਾ ਹੋਇਆ ਸੀ।ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕਾਂ ਦਾ ਪਤੀ ਨਸ਼ੇ ਕਰਨ ਦਾ ਆਦਿ ਸੀ ਜਿਸ ਕਾਰਨ ਉਹ ਆਪਣੀ ਪਤਨੀ ਦੀ ਮਾਰਕੁੱਟ ਵੀ ਕਰਦਾ ਸੀ ਇਸ ਦੇ ਚਲਦਿਆ ਮਨਦੀਪ ਕੌਰ ਮਾਨਸਿਕ ਤੌਰ ਤੇ ਪ੍ਰੇਸ਼ਾਨ ਰਹਿੰਦੀ ਸੀ ਜਿਸ ਕਾਰਨ ਉਸਨੇ ਆਪਣੇ ਘਰ ਵਿੱਚ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ।
ਉਹਨਾਂ ਦੱਸਿਆ ਕਿ ਮ੍ਰਿਤਕ ਦੀ ਮਾਂ ਦੇ ਬਿਆਨਾਂ ਦੇ ਅਧਾਰ ਤੇ ਆਤਮ ਹੱਤਿਆ ਲਈ ਮਜਬੂਰ ਕਰਨ ਦੇ ਦੋਸ਼ ‘ਚ ਮ੍ਰਿਤਕਾਂ ਦੇ ਪਤੀ ਖਿਲਾਫ ਧਾਰਾ 306 ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।