ਪਾਕਿਸਤਾਨ ਤੋਂ ਛਪੀ ਰਿਪੋਰਟ ਨੇ ਕੀਤਾ ਇਹ ਖੁਲਾਸਾ, ਕਿਰਨ ਬਾਲਾ ਦੀ ‘ਲਵ ਸਟੋਰੀ’ ਦਾ ਨਵਾਂ ਰਾਜ….!

ਪਾਕਿਸਤਾਨ ਜਾ ਕੇ ਨਿਕਾਹ ਕਰਵਾਉਣ ਵਾਲੀ ਕਿਰਨ ਬਾਲਾ ਦੀ ‘ਲਵ ਸਟੋਰੀ’ ਦਾ ਅਸਲ ਸੱਚ

 

 

ਭਾਰਤੀ ਪੰਜਾਬ ਤੋਂ ਲੈ ਕੇ ਪਾਕਿਸਤਾਨ ਦੇ ਪੰਜਾਬ ਤੱਕ ਅੱਜ ਕੱਲ੍ਹ ਕਿਰਨ ਬਾਲਾ ਸੁਰਖ਼ੀਆਂ ਵਿੱਚ ਹੈ। ਉਹ ਇੱਕ ਜਥੇ ਦਾ ਹਿੱਸਾ ਬਣ ਕੇ ਪਾਕਿਸਤਾਨ ਪਹੁੰਚੀ ਅਤੇ ਉੱਥੇ ਪਹੁੰਚ ਕੇ ਇਸਲਾਮ ਕਬੂਲ ਕਰ ਲਿਆ ਅਤੇ ਉੱਥੇ ਇੱਕ ਵਿਅਕਤੀ ਨਾਲ ਨਿਕਾਹ ਕਰ ਲਿਆ।

ਵੀਰਵਾਰ ਨੂੰ ਪਾਕਿਸਤਾਨ ‘ਚ ਮੌਜੂਦ ਭਾਰਤੀ ਅਧਿਕਾਰੀਆਂ ਨੂੰ ਦਿੱਤੇ ਪੱਤਰ ਵਿੱਚ ਕਿਰਨ ਨੇ ਖ਼ੁਦ ਨੂੰ ਅਮੀਨਾ ਬੀਬੀ ਦੱਸਿਆ ਹੈ। ਇਸ ਪੱਤਰ ‘ਚ ਲਿਖਿਆ ਹੈ, ”ਮੌਜੂਦਾ ਹਾਲਤ ‘ਚ ਇਸ ‘ਤੇ ਦਸਤਖ਼ਤ ਕਰਨ ਵਾਲਾ ਸ਼ਖ਼ਸ ਹੁਣ ਭਾਰਤ ਨਹੀਂ ਜਾ ਸਕੇਗਾ, ਉਸ ਨੂੰ ਜਾਨੋਂ ਮਾਰਨ ਦੀ ਧਮਕੀ ਮਿਲ ਰਹੀ ਹੈ, ਇਸ ਲਈ ਉਹ ਵੀਜ਼ਾ ਦੀ ਮਿਆਦ ਵਧਾਉਣ ਦੀ ਦਰਖ਼ਾਸਤ ਕਰਦੀ ਹੈ।”

ਪਾਕਿਸਤਾਨ ਵਿੱਚ ਬੀਬੀਸੀ ਪੱਤਰਕਾਰ ਸ਼ੁਮਾਇਲਾ ਜਾਫ਼ਰੀ ਨੇ ਇਸ ਔਰਤ ਨਾਲ
‘ਮੈਂ ਆਜ਼ਮ ਖ਼ਾਨ ਨੂੰ ਡੇਢ ਸਾਲ ਤੋਂ ਜਾਣਦੀ ਹਾਂ’ ਅਮੀਨਾ ਬੀਬੀ ਨੇ ਕਿਹਾ, ”ਮੈਂ ਮੁਹੰਮਦ ਆਜ਼ਮ ਨੂੰ ਡੇਢ ਸਾਲ ਤੋਂ ਜਾਣਦੀ ਹਾਂ, ਅਸੀਂ ਸੋਸ਼ਲ ਮੀਡੀਆ ‘ਤੇ ਮਿਲੇ ਸੀ ਅਤੇ ਫ਼ਿਰ ਇੱਕ-ਦੂਜੇ ਦੇ ਮੋਬਾਈਲ ਨੰਬਰ ਲਏ ਤੇ ਗੱਲਬਾਤ ਹੋਣ ਲੱਗੀ।” ਉਨ੍ਹਾਂ ਕਿਹਾ, ”ਸਾਡੇ ਦੋਹਾਂ ਵਿਚਾਲੇ 6-7 ਮਹੀਨਿਆਂ ਬਾਅਦ ਵਿਆਹ ਦੀ ਯੋਜਨਾ ਹੋਣ ਲੱਗੀ ਅਤੇ ਮੈਂ ਪਾਕਿਸਤਾਨੀ ਵੀਜ਼ਾ ਹਾਸਿਲ ਕਰਨ ਲਈ ਕੋਸ਼ਿਸ਼ ਕੀਤੀ ਪਰ ਗੱਲ ਨਹੀਂ ਬਣੀ।”

ਪਰ ਜਥੇ ਦਾ ਹਿੱਸਾ ਬਣ ਕੇ ਪਾਕਿਸਤਾਨ ਕਿਉਂ ਗਈ, ਇਸ ਸਵਾਲ ‘ਤੇ ਅਮੀਨਾ ਨੇ ਕਿਹਾ, ”ਮੈਨੂੰ ਪਤਾ ਲੱਗਿਆ ਕਿ ਅੰਮ੍ਰਿਤਸਰ ਤੋਂ ਪਾਕਿਸਤਾਨ ਜਥਾ ਜਾਵੇਗਾ, ਮੈਂ ਅਪਲਾਈ ਕੀਤਾ ਅਤੇ ਮੈਂ ਇੱਥੇ ਆ ਗਈ।” ”ਪਹਿਲਾਂ ਮੈਂ ਪਾਕਿਸਤਾਨ ਦੇ ਪੰਜਾ ਸਾਹਿਬ ਗਈ ਅਤੇ ਫ਼ਿਰ ਨਨਕਾਨਾ ਸਾਹਿਬ। ਉੱਥੋਂ ਮੈਂ ਲਾਹੌਰ ਆਈ, ਜਿੱਥੇ ਇਨ੍ਹਾਂ ਨਾਲ (ਆਜ਼ਮ ਨਾਲ) ਨਿਕਾਹ ਕੀਤਾ ਤੇ ਮੁਸਲਮਾਨ ਬਣ ਗਈ।” ਪਰ ਤੁਸੀਂ ਦੋਵੇਂ ਮਿਲੇ ਕਿੰਝ, ਪਹਿਲਾਂ ਇੱਕ-ਦੂਜੇ ਨੂੰ ਦੇਖਿਆ ਸੀ ਜਾਂ ਫ਼ਿਰ ਤਸਵੀਰਾਂ ਨਾਲ ਪਛਾਣ, ਅਮੀਨਾ ਨੇ ਕਿਹਾ, ”ਮੈਂ ਆਟੋ ਰਾਹੀਂ ਇੱਕ ਪੁੱਲ ਤੱਕ ਪਹੁੰਚੀ ਜਿੱਥੇ ਆਜ਼ਮ ਖੜੇ ਸਨ। ਮੈਂ ਉਨ੍ਹਾਂ ਨੂੰ ਦੱਸ ਦਿੱਤਾ ਸੀ ਕਿ ਮੈਂ ਉੱਥੇ ਆ ਜਾਵਾਂਗੀ।” ”ਅਸੀਂ IMO ਮੈਸੇਂਜਰ ਐਪ ‘ਤੇ ਗੱਲਬਾਤ ਕਰਦੇ ਹੁੰਦੇ ਸੀ, ਇਸ ਲਈ ਇੱਕ-ਦੂਜੇ ਨੂੰ ਪਹਿਲਾਂ ਤੋਂ ਹੀ ਦੇਖਿਆ ਸੀ।”

ਨਿਕਾਹ ਕਿਵੇਂ ਹੋਇਆ?
ਤੁਹਾਡੇ ਦੋਵਾਂ ਦਾ ਨਿਕਾਹ ਕਿਵੇਂ ਹੋਇਆ, ਇਸ ‘ਤੇ ਉਨ੍ਹਾਂ ਦੱਸਿਆ, ”ਅਸੀਂ ਉਨ੍ਹਾਂ ਦੇ ਘਰ ਗਏ, ਫ਼ਿਰ ਅਦਾਲਤ ਗਏ, ਉਹ ਬੋਲੇ ਕੁੜੀ ਨੂੰ ਮੁਸਲਮਾਨ ਬਣਨਾ ਪਵੇਗਾ, ਫ਼ਿਰ ਇਸਲਾਮ ਕਬੂਲ ਕਰਨ ਗਈ ਜਿਸ ਦੇ ਬਾਅਦ ਨਿਕਾਹ ਪੜ੍ਹਿਆ ਗਿਆ, ਇੰਸ਼ਾ ਅੱਲਾ ਅੱਜ ਨਿਕਾਹ ਰਜਿਸਟਰ ਹੋ ਜਾਵੇਗਾ।” ਭਾਰਤ ਵਿੱਚ ਆਪਣੇ ਪਰਿਵਾਰ ਬਾਰੇ ਦੱਸਦੇ ਹੋਏ ਉਨ੍ਹਾਂ ਕਿਹਾ, ”ਮਾਂ ਹੈ, ਬਾਪੂ ਹੈ, ਭਾਈ-ਭੈਣ ਹਨ।” ”ਮੇਰਾ ਵਿਆਹ ਹੋਇਆ ਸੀ ਪਰ ਪਤੀ ਦੀ ਮੌਤ ਹੋ ਗਈ, ਮੈਂ ਭਾਰਤ ‘ਚ ਫ਼ਿਲਹਾਲ ਭੂਆ ਦੇ ਨਾਲ ਰਹਿ ਰਹੀ ਸੀ ਕਿਉਂਕਿ ਮੈਂ ਅੰਮ੍ਰਿਤਸਰ ਤੋਂ ਪਾਕਿਸਤਾਨ ਆਉਣਾ ਸੀ।” ਕੀ ਤੁਹਾਡੇ ਕੋਈ ਬੱਚੇ ਨਹੀਂ ਹਨ, ਇਸ ‘ਤੇ ਕਿਰਨ ਨੇ ਕਿਹਾ ”ਮੈਂ ਆਪਣੇ ਮਾਤਾ-ਪਿਤਾ ਦੇ ਨਾਲ ਰਹਿ ਰਹੀ ਸੀ, ਮੇਰੇ ਕੋਈ ਬੱਚੇ ਨਹੀਂ ਹਨ।”

”ਮੇਰੀ ਭੂਆ ਦੇ ਬੱਚਿਆਂ ਨੂੰ ਮੇਰਾ ਬਣਾ ਦਿੱਤਾ ਗਿਆ, ਫ਼ਾਲਤੂ ਦੀਆਂ ਗੱਲਾਂ ਬਣਾਈਆਂ ਜਾ ਰਹੀਆਂ ਹਨ ਤਾਂ ਜੋ ਮੈਂ ਭਾਰਤ ਆ ਜਾਵਾਂ ਪਰ ਹੁਣ ਇਹ ਹੋ ਨਹੀਂ ਸਕਦਾ।” ਪਾਕਿਸਤਾਨ ਤੋਂ ਉਨ੍ਹਾਂ ਆਪਣੇ ਮਾਤਾ-ਪਿਤਾ ਨਾਲ ਗੱਲ ਕੀਤੀ ਅਤੇ ਉਹ ਕੀ ਕਹਿੰਦੇ, ”ਜੋ ਕੀਤਾ ਹੈ ਉਸ ਦੀ ਸਜ਼ਾ ਮਿਲੇਗੀ।” ਇਸ ਵਿਚਾਲੇ ਲਾਹੌਰ ਹਾਈ ਕੋਰਟ ਨੇ ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਤੋਂ ਅਮੀਨਾ ਦੇ ਵੀਜ਼ਾ ਦੀ ਮਿਆਦ ਵਧਾਉਣ ਦੀ ਅਰਜ਼ੀ ‘ਤੇ ਗ਼ੌਰ ਕਰਨ ਨੂੰ ਕਿਹਾ ਹੈ। ਅਮੀਨਾ ਦਾ ਕਹਿਣਾ ਹੈ ਜੇ ਉਨ੍ਹਾਂ ਨੂੰ ਭਾਰਤ ਭੇਜਿਆ ਜਾਂਦਾ ਹੈ ਤਾਂ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੈ।

33 ਸਾਲ ਦੀ ਕਿਰਨ ਬਾਲਾ ਤਕਰੀਬਨ ਸਿੱਖ ਸ਼ਰਧਾਲੂਆਂ ਨਾਲ ਪਾਕਿਸਤਾਨ ਗਈ ਸੀ। ਕਿਰਨ ਦੇ ਪਤੀ ਦੀ ਮੌਤ ਹੋ ਚੁੱਕੀ ਹੈ ਅਤੇ ਉਹ ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਦੀ ਰਹਿਣ ਵਾਲੀ ਹੈ। ਉਨ੍ਹਾਂ ਦੇ ਇਸ ਤਰ੍ਹਾਂ ਅਚਾਨਕ ਲਾਪਤਾ ਹੋਣ ਨਾਲ ਪੰਜਾਬ ‘ਚ ਰਹਿ ਰਿਹਾ ਉਨ੍ਹਾਂ ਦਾ ਪਰਿਵਾਰ ਪਰੇਸ਼ਾਨ ਹੈ ਅਤੇ ਉਨ੍ਹਾਂ ਨੂੰ ਡਰ ਹੈ ਕਿ ਕਿਤੇ ਕਿਰਨ ਪਾਕਿਸਤਾਨ ‘ਚ ਕਿਸੇ ‘ਮੁਸੀਬਤ ‘ਚ ਤਾਂ ਨਹੀਂ ਫਸ’ ਗਈ। ਲਾਹੌਰ ਦੀ ਗੁਰੂਦਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਗੋਪਾਲ ਸਿੰਘ ਚਾਵਲਾ ਨੇ ਅੰਮ੍ਰਿਤਸਰ ਦੇ ਪੱਤਰਕਾਰ ਰਵਿੰਦਰ ਸਿੰਘ ਰੌਬਿਨ ਨੂੰ ਫ਼ੋਨ ‘ਤੇ ਦੱਸਿਆ, ”ਹਾਂ, ਸਾਨੂੰ ਪਤਾ ਲੱਗਿਆ ਹੈ ਕਿ ਕਿਰਨ ਜਥੇ ਦੇ ਨਾਲ ਆਈ ਸੀ, ਪਰ ਹੁਣ ਉਨ੍ਹਾਂ ਦੀ ਕੋਈ ਖ਼ਬਰ ਨਹੀਂ ਹੈ।

ਜੇ ਇਸ ਸਬੰਧੀ ਕੋਈ ਸ਼ਿਕਾਇਤ ਦਰਜ ਕੀਤੀ ਜਾਨੀ ਹੈ ਤਾਂ ਪ੍ਰਸਾਸਨ ਵੱਲੋਂ ਹੀ ਹੋਵੇਗੀ, ਇਸ ‘ਚ ਸਾਡੀ ਕੋਈ ਭੂਮਿਕਾ ਨਹੀਂ ਹੈ।” ਉਨ੍ਹਾਂ ਅੱਗੇ ਕਿਹਾ, ”ਸਾਨੂੰ ਇਹ ਵੀ ਪਤਾ ਲੱਗਿਆ ਹੈ ਕਿ ਉਨ੍ਹਾਂ ਨੇ ਇਸਲਾਮ ਕਬੂਲ ਕਰ ਲਿਆ ਸੀ ਅਤੇ ਅਸੀਂ ਇਸ ਦਾ ਵਿਰੋਧ ਕਰਦੇ ਹਾਂ।” ਕਿਰਨ ਗੜ੍ਹਸ਼ੰਕਰ ‘ਚ ਆਪਣੀ ਅੱਠ ਸਾਲ ਦੀ ਧੀ, ਦੋ ਨਿੱਕੇ ਪੁੱਤਰਾਂ ਅਤੇ ਸੱਸ-ਸਹੁਰੇ ਨਾਲ ਰਹਿੰਦੀ ਸੀ। ਕਿਰਨ ਦੇ ਸਹੁਰੇ ਤਰਸੇਮ ਸਿੰਘ ਪਿੰਡ ਦੇ ਇੱਕ ਗੁਰੂਦਆਰੇ ‘ਚ ਗ੍ਰੰਥੀ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੀ ਧੀ ਨਾਲ ਤਿੰਨ ਦਿਨ ਪਹਿਲਾਂ ਹੀ ਫ਼ੋਨ ‘ਤੇ ਗੱਲਬਾਤ ਕੀਤੀ ਸੀ।

ਉਨ੍ਹਾ ਦੱਸਿਆ, ”ਕਿਰਨ ਨੇ ਕਿਹਾ ਕਿ ਉਹ ਵਾਪਿਸ ਨਹੀਂ ਆਵੇਗੀ, ਮੈਂ ਸੋਚਿਆ ਉਹ ਮਜ਼ਾਕ ਕਰ ਰਹੀ ਹੈ, ਪਰ ਜਦੋਂ ਮੈਨੂੰ ਪਤਾ ਲੱਗਿਆ ਕਿ ਉਹ ਲਾਹੌਰ ਜਾ ਕੇ ਮੁਸਲਮਾਨ ਬਣ ਗਈ ਹੈ ਤਾਂ ਮੇਰੇ ਹੋਸ਼ ਉੱਡ ਗਏ।” ”ਮੈਂ ਚਾਹੁੰਦਾ ਹਾਂ ਕਿ ਉਹ ਵਾਪਿਸ ਆ ਜਾਵੇ ਅਤੇ ਆਪਣੇ ਬੱਚਿਆਂ ਦੀ ਦੇਖ-ਭਾਲ ਕਰੇ।” ਕਿਰਨ ਬਾਲਾ ਦੇ ਸਹੁਰੇ ਤਰਸੇਮ ਸਿੰਘ ਨੇ ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਨਾਲ ਕਰਦਿਆਂ ਕਿਹਾ, ”ਕਿਰਨ ਨੇ ਨਿਕਾਹ ਆਪਣੇ ਮਾਪਿਆਂ ਦੀ ਰਜ਼ਾ ਮੰਦੀ ਨਾਲ ਨਹੀਂ ਕੀਤਾ ਅਤੇ ਨਾ ਹੀ ਉਸ ਨੇ ਪਾਕਿਸਤਾਨ ਜਾਣ ਤੋਂ ਬਾਅਦ ਆਪਣੇ ਮਾਪਿਆਂ ਨੂੰ ਫ਼ੋਨ ਕੀਤਾ।”

ਬੱਚਿਆਂ ਬਾਰੇ ਸਵਾਲ ‘ਤੇ ਉਨ੍ਹਾਂ ਕਿਹਾ, ”2006 ਵਿੱਚ ਵੱਡੀ ਲੜਕੀ ਦਾ ਜਨਮ ਹੋਇਆ, 2010 ਵਿੱਚ ਵੱਡੇ ਲੜਕੇ ਦਾ ਜਨਮ ਹੋਇਆ ਤੇ ਫ਼ਿਰ 2012 ਵਿੱਚ ਛੋਟੇ ਲੜਕੇ ਦਾ ਜਨਮ ਹੋਇਆ।” ਪਤੀ ਦੇ ਮੌਤ ਦੇ ਸਵਾਲ ‘ਤੇ ਉਨ੍ਹਾਂ ਕਿਹਾ, ”ਇਨ੍ਹਾਂ ਬੱਚਿਆਂ ਦਾ ਜਨਮ ਉਸ ਦੇ ਪਤੀ ਦੇ ਜ਼ਿੰਦਾ ਹੁੰਦਿਆਂ ਸਮੇਂ ਦਾ ਹੈ।” ”ਉਨ੍ਹਾਂ ਕਿਹਾ ਉਨ੍ਹਾਂ ਕੋਲ ਬੱਚਿਆਂ ਦੇ ਜਨਮ ਸਰਟੀਫਿਕੇਟ ਵੀ ਮੌਜੂਦ ਹਨ ਜਿਨ੍ਹਾਂ ‘ਤੇ ਕਿਰਨ ਦਾ ਨਾਮ ਦਰਜ ਹੈ।” ਪਾਕਿਸਤਾਨ ਤੋਂ ਕਿਰਨ ਦੇ ਵਾਪਿਸ ਨਾ ਆਉਣ ਵਾਲੇ ਬਿਆਨ ਬਾਰੇ ਉਨ੍ਹਾਂ ਕਿਹਾ, ”ਉਸ ਦੀ ਮਾਪਿਆਂ ਨਾਲ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈ, ਮਾਂ-ਬਾਪ ਤਾਂ ਨਮੋਸ਼ੀ ‘ਚ ਮਰ ਰਹੇ ਹਨ”


Posted

in

by

Tags: