ਪਿਆਰ ਵਿਚ ਅੰਨੀ ਹੋਈ ਨੇ ਕੀਤਾ ਸ਼ਰਮਨਾਕ ਕੰਮ ….

ਆਹ ਦੇਖਲੋ ਕੁੜੀ ਦੀ ਗੰਦੀ ਕਰਤੂਤ। ……

ਨਵੀਂ ਦਿੱਲੀ: ਕਹਿੰਦੇ ਨੇ ਪਿਆਰ ਵਿੱਚ ਇਨਸਾਨ ਅੰਨ੍ਹਾ ਹੋ ਜਾਂਦਾ ਹੈ। ਇਸੇ ਗੱਲ ਨੂੰ ਬਿਹਾਰ ਦੀ ਇੱਕ ਕੁੜੀ ਨੇ ਸਾਬਤ ਕੀਤਾ, ਜੋ ਪ੍ਰੇਮੀ ਵੱਲੋਂ ਵਿਆਹ ਲਈ ਮੰਗੇ ਗਏ ਪੈਸਿਆਂ ਦਾ ਪ੍ਰਬੰਧ ਕਰਨ ਲਈ ਆਪਣੀ ਕਿਡਨੀ ਵੇਚਣ ਦਿੱਲੀ ਆ ਗਈ। ਲੜਕੀ ਜਦੋਂ ਦਿੱਲੀ ਪਹੁੰਚੀ ਤਾਂ ਡਾਕਟਰਾਂ ਨੇ 181 ਮਹਿਲਾ ਹੈਲਪਲਾਈਨ ਨੰਬਰ ਉੱਤੇ ਪੁਲਿਸ ਨੂੰ ਸੂਚਨਾ ਦੇਣ ਲਈ ਫੋਨ ਕੀਤਾ।

ਹਸਪਤਾਲ ਨੂੰ ਸ਼ੱਕ ਸੀ ਕਿ ਲੜਕੀ ਕਿਡਨੀ ਵੇਚਣ ਵਾਲੇ ਕਿਸੇ ਗਰੋਹ ਵਿੱਚ ਸ਼ਾਮਲ ਹੈ। ਉਸ ਤੋਂ ਬਾਅਦ ਦਿੱਲੀ ਮਹਿਲਾ ਕਮਿਸ਼ਨ ਦੀ ਇੱਕ ਟੀਮ ਨੇ ਹਸਪਤਾਲ ਪਹੁੰਚਕੇ ਲੜਕੀ ਨਾਲ ਗੱਲਬਾਤ ਕੀਤੀ।
ਲੜਕੀ ਦਾ ਆਪਣੇ ਪਤੀ ਨਾਲੋਂ ਤਲਾਕ ਹੋ ਚੁੱਕਾ ਹੈ। ਇਸ ਤੋਂ ਬਾਅਦ ਉਹ ਆਪਣੇ ਮਾਤਾ-ਪਿਤਾ ਨਾਲ ਬਿਹਾਰ ਵਿੱਚ ਰਹਿਣ ਲੱਗੀ ਸੀ। ਉੱਥੇ ਇੱਕ ਗੁਆਂਢੀ ਨਾਲ ਉਸ ਦੀ ਦੋਸਤੀ ਹੋ ਗਈ। ਲੜਕੀ ਦੇ ਮਾਤਾ-ਪਿਤਾ ਇਸ ਵਿਆਹ ਦੇ ਖਿਲਾਫ ਸਨ। ਲੜਕੀ ਆਪਣਾ ਘਰ ਛੱਡ ਕੇ ਮੁਰਾਦਾਬਦ ਚੱਲੀ ਗਈ ਜਿੱਥੇ ਉਸ ਦਾ ਪ੍ਰੇਮੀ ਕੰਮ ਕਰਦਾ ਸੀ ਤਾਂ ਕਿ ਉਹ ਉੱਥੇ ਵਿਆਹ ਕਰ ਸਕੇ। ਪ੍ਰੇਮੀ ਨੇ ਲੜਕੀ ਨੂੰ ਕਿਹਾ ਕਿ ਉਹ ਉਦੋਂ ਹੀ ਉਸ ਨਾਲ ਵਿਆਹ ਕਰੇਗਾ ਜਦੋਂ ਉਹ ਪੈਸੇ ਦੇਵੇਗੀ।

ਲੜਕੀ ਨੇ ਕਿਡਨੀ ਵੇਚਣ ਲਈ ਦਿੱਲੀ ਆਉਣ ਦਾ ਫੈਸਲਾ ਕੀਤਾ। ਕਮਿਸ਼ਨ ਦੀ ਇੱਕ ਮੈਂਬਰ ਨੇ ਮਹਿਲਾ ਦੀ ਕਾਊਂਸਲਿੰਗ ਕਰਦੇ ਹੋਏ ਪ੍ਰੇਮੀ ਖਿਲਾਫ ਪੁਲਿਸ ਵਿੱਚ ਮਾਮਲਾ ਦਰਜ ਕਰਨ ਨੂੰ ਕਿਹਾ। ਮਹਿਲਾ ਨੇ ਅਜਿਹਾ ਕਰਨ ਤੋਂ ਮਨਾ ਕਰ ਦਿੱਤਾ ਤੇ ਆਪਣੇ ਮਾਤਾ-ਪਿਤਾ ਨਾਲ ਬਿਹਾਰ ਚਲੀ ਗਈ।

ਦਿੱਲੀ ਮਹਿਲਾ ਕਮਿਸ਼ਨ ਨੇ ਲੜਕੀ ਨੂੰ ਪ੍ਰੇਮੀ ਦੇ ਖਿਲਾਫ ਕਾਨੂੰਨੀ ਸਹਾਇਤਾ ਮੁਹੱਈਆ ਕਰਨ ਲਈ ਮਾਮਲਾ ਬਿਹਾਰ ਮਹਿਲਾ ਕਮਿਸ਼ਨ ਕੋਲ ਭੇਜ ਦਿੱਤਾ ਹੈ।


Posted

in

by

Tags: