ਪੁਲਿਸ ਨੂੰ ਬਿਜਲੀ ਮੁਲਾਜ਼ਮ ਦਾ ਚਲਾਨ ਕੱਟਣ ਪਿਆ ਮਹਿੰਗਾ, ਇੰਝ ਲਿਆ ਬਦਲਾ

ਜ਼ੀਰਕਪੁਰ ਵਿਚ ਇਕ ਹਾਸੋਹੀਣਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਟ੍ਰੈਫਿਕ ਪੁਲਿਸ ਵਾਲੇ ਨੇ ਪਾਵਰਕਾਮ ਦੇ ਮੁਲਾਜ਼ਮ ਦਾ ਚਲਾਨ ਕੱਟ ਦਿੱਤਾ। ਕੁਝ ਦੇਰ ਬਾਅਦ ਇਹ ਬਿਜਲੀ ਮੁਲਾਜ਼ਮ ਬਦਲਾ ਲੈਣ ਲਈ ਪੁਲਿਸ ਦੇ ਬੀਟ ਬਾਕਸ ਪਹੁੰਚ ਗਿਆ ਜਿਥੇ ਪੁਲਿਸ ਮੁਲਾਜ਼ਮਾਂ ਨੇ ਕੁੰਡੀ ਲਾਈ ਹੋਈ ਸੀ।
ਪਾਵਰਕਾਮ ਮੁਲਾਜ਼ਮ ਨੇ ਬੀਟ ਬਾਕਸ ਦਾ ਕੁਨੈਕਸ਼ਨ ਕੱਟ ਦਿੱਤਾ। ਹਾਲਾਂਕਿ ਜਦੋਂ ਪੱਤਰਕਾਰਾਂ ਦੀ ਟੀਮ ਨੇ ਬੀਟ ਬਾਕਸ ਅੰਦਰ ਜਾ ਕੇ ਵੇਖਿਆ ਤਾਂ ਅੰਦਰ ਸ਼ਰਾਬ ਦੀਆਂ ਬੋਤਲਾਂ ਪਈਆਂ ਸਨ। Image result for traffic police punjabਜਿਨ੍ਹਾਂ ਨੂੰ ਪੁਲਿਸ ਵਾਲੇ ਜਲਦੀ ਵਿਚ ਚੁੱਕਣਾ ਭੁੱਲ ਗਏ ਸਨ। ਬੀਟ ਬਾਕਸ ਦੇ ਅੰਦਰ ਇਕ ਪਾਸੇ ਚਲਾਨ ਬੁੱਕ ਪਈ ਸੀ ਤੇ ਦੂਜੇ ਪਾਸੇ ਸ਼ਰਾਬ ਦੀ ਬੋਤਲ ਪਈ ਹੈ। ਉਤੋਂ ਬਿਜਲੀ ਦੀ ਕੁੰਡੀ ਲਾਈ ਹੋਈ ਸੀ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


Posted

in

by

Tags: