ਪੁੱਤ ਸੀ ਨਸ਼ੇੜੀ ਸਹੁਰਾ ਨੂੰਹ ਨਾਲ ਹੀ ਕਰਦਾ ਰਿਹਾ ਇਹ ਗੰਦਾ ਕੰਮ……

ਅੱਜ ਦੇ ਇਸ ਜ਼ਮਾਨੇ ਵਿੱਚ ਕਈ ਵਾਰ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਹਨ ਜੋ ਕਿ ਰਿਸ਼ਤਿਆਂ ਨੂੰ ਤਾਰ ਤਾਰ ਕਰ ਦਿੰਦੀਆਂ ਹਨ ਅਤੇ ਇਨ੍ਹਾਂ ਖਬਰਾਂ ਨੂੰ ਦੇਖ ਕੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਂਦੀ ਹੈ । ਕੁਝ ਅਜਿਹੀ ਹੀ ਤਾਜ਼ਾ ਖ਼ਬਰ ਜਲੰਧਰ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਲੜਕੀ ਨਾਲ ਉਸਦੇ ਹੀ ਸਹੁਰੇ ਵੱਲੋਂ ਜ਼ਬਰਦਸਤੀ ਉਸ ਨਾਲ ਨਾਜਾਇਜ਼ ਸਬੰਧ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਮਹਿਲਾ ਪੁਲੀਸ ਕਮਿਸ਼ਨਰ ਕੋਲ ਆਪਣੀ ਇਕ ਸ਼ਿਕਾਇਤ ਲੈ ਕੇ ਪਹੁੰਚੀ।

ਇਹ ਮਹਿਲਾ ਕੋਈ ਹੋਰ ਨਹੀਂ ਬਲਕਿ ਉਸੇ ਹੀ ਪੀੜਤ ਲੜਕੀ ਦੀ ਮਾਂ ਹੈ ਜਿਸ ਲੜਕੀ ਨਾਲ ਇਹ ਸਾਰਾ ਘਿਨਾਉਣਾ ਕੰਮ ਹੋਇਆ ਹੈ। ਲੜਕੀ ਦੀ ਮਾਂ ਨੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਕੀਤੀ ਹੈ ਕਿ ਉਸ ਦੀ ਧੀ ਨਾਲ ਉਸ ਦੇ ਆਪਣੇ ਹੀ ਸਹੁਰੇ ਵੱਲੋਂ ਜ਼ਬਰਦਸਤੀ ਨਾਜਾਇਜ਼ ਸੰਬੰਧ ਬਣਾਏ ਜਾ ਰਹੇ ਹਨ ਅਤੇ ਉਸ ਦਾ ਸਹੁਰਾ ਉਸ ਨਾਲ ਕਈ ਤਰ੍ਹਾਂ ਦੀਆਂ ਅਸ਼ਲੀਲ ਹਰਕਤਾਂ ਵੀ ਕਰਦਾ ……. । ਸ਼ਿਕਾਇਤਕਰਤਾ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਧੀ ਦਾ ਵਿਆਹ ਤਿੰਨ ਸਾਲ ਪਹਿਲਾਂ ਮਾਹਲਪੁਰ ਦੇ ਇੱਕ ਇੱਕ ਨੌਜਵਾਨ ਨਾਲ ਕੀਤਾ ਸੀ ਜਿਸ ਤੋਂ ਬਾਅਦ ਉਸ ਦੇ ਸਹੁਰੇ ਪਰਿਵਾਰ ਵੱਲੋਂ ਲੜਕੀ ਕੋਲੋਂ ਦਹੇਜ ਦੀ ਮੰਗ ਸ਼ੁਰੂ ਹੋ ਗਈ।
q
ਵਿਆਹ ਦੇ ਕੁਝ ਮਹੀਨੇ ਬਾਅਦ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਦਾ ਜਵਾਈ ਨਸ਼ਾ ਕਰਦਾ ਹੈ ਅਤੇ ਕੋਈ ਕੰਮਕਾਜ ਵੀ ਨਹੀਂ ਕਰਦਾ। ਇਸ ਸਭ ਦੇ ਚੱਲਦਿਆਂ ਲੜਕੀ ਦੇ ਸਹੁਰੇ ਵੱਲੋਂ ਘਰ ………ਤੇ ਪਰਿਵਾਰ ਵਾਲਿਆਂ ਦੀ ਗੈਰ ਹਾਜ਼ਰੀ ਦੇ ਮੌਕੇ ਉਨ੍ਹਾਂ ਦੀ ਧੀ ਨਾਲ ਨਾਜਾਇਜ਼ ਸਬੰਧ ਬਣਾਏ ਗਏ ਅਤੇ ਕਈ ਤਰ੍ਹਾਂ ਦੀਆਂ ਹੋਰ ਵੀ ਗਲਤ ਹਰਕਤਾਂ ਕੀਤੀਆਂ ਗਈਆਂ।

ਪਹਿਲਾਂ ਤਾਂ ਲੜਕੀ ਡਰ ਦੇ ਕਾਰਨ ਇਹ ਸਭ ਸਹਿੰਦੀ ਗਈ ਪ੍ਰੰਤੂ ਜਦੋਂ ਗੱਲ ਉਸ ਦੀ ਬਰਦਾਸ਼ਤ ਤੋਂ ਬਾਹਰ ਹੋ ਗਈ ਤਾਂ ਉਸਨੇ ਆਪਣੀ ਸਾਰੀ ਗੱਲ ਆਪਣੀ ਮਾਂ ਨੂੰ ਦੱਸੀ। ਲੜਕੀ ਦੀ ਮਾਂ ਵੱਲੋਂ ਇਸ ਦੀ ਸ਼ਿਕਾਇਤ ਪੁਲਿਸ ਕਮਿਸ਼ਨਰ ਕੋਲ ਕੀਤੀ ਗਈ ਜਿਸ ਤੋਂ ਬਾਅਦ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਲੜਕੀ ਦੀ ਮਾਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੀ ਲੜਕੀ ਨੂੰ ਸਹੁਰਾ ਪਰਿਵਾਰ ਵੱਲੋਂ ਕਈ ਵਾਰ ਕੁੱਟਿਆ ਮਾਰਿਆ ਵੀ ਜਾਂਦਾ ਰਿਹਾ ਹੈ ਅਤੇ ਉਸ ਨੂੰ ਡਰਾਇਆ ਧਮਕਾਇਆ ਵੀ ਗਿਆ ਹੈ।

ਜਿਸ ਕਾਰਨ ਲੜਕੀ ਪਹਿਲਾਂ ਇਹ ਸਾਰਾ ਕੁਝ ਚੁੱਪ ਚਪੀਤੇ ਸਹਿਣ ਕਰਦੀ ਰਹੀ ਉਧਰ ਦੂਸਰੇ ਪਾਸੇ ਲੜਕੀ ਦਾ ਪਤੀ ਸਾਰਾ ਦਿਨ ਨਸ਼ੇ ਦੀ ਹਾਲਤ ਵਿੱਚ ਰਹਿੰਦਾ ਹੈ ਅਤੇ ਆਪਣੇ ਪਿਓ ਨੂੰ ਪੈਸੇ ਲੈ ਕੇ ਨਸ਼ਾ ਖਾ ਕੇ ਕੋਈ ਕੰਮ ਕਾਰ ਵੀ ਨਹੀਂ ਕਰਦਾ। ਫਿਲਹਾਲ ਪੁਲਸ ਵਲੋਂ ਇਸ ਪੂਰੀ …………  ਸ਼ਿਕਾਇਤ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਇਸ ਦੀ ਜਾਂਚ ਦੀ ਜ਼ਿੰਮੇਵਾਰੀ ਮਹਿਲਾ ਵਿੰਗ ਨੂੰ ਸੌਂਪ ਦਿੱਤੀ ਗਈ ਹੈ। ਲੜਕੀ ਦੇ ਪਰਿਵਾਰ ਵਾਲਿਆਂ ਵੱਲੋਂ ਪੁਲਿਸ ਕੋਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਖਿਲਾਫ ਵੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


Posted

in

by

Tags: