ਦੇਖੋ ਨਵੇਂ ਰੇਟ ……
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਪਿਛਲੇ ਦਿਨੀਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਸਰਕਾਰ ਵੱਲੋਂ ਲਗਾਤਾਰ ਕਈ ਦਿਨਾਂ ਤੱਕ ਵਾਧਾ ਕੀਤਾ ਗਿਆ ਜਿਸ ਦੇ ਚੱਲਦਿਆਂ ਪੈਟਰੋਲ 80 ਰੁਪਏ ਨੂੰ ਵੀ ਪਾਰ ਕਰ ਗਿਆ ਸੀ । ਪਹਿਲਾਂ ਸਰਕਾਰ ਵੱਲੋਂ ਉੱਨੀ ਦਿਨ ਲਗਾਤਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਪ੍ਰੰਤੂ ਹੁਣ ਪਿਛਲੇ ਕਰੀਬ ਨੌ ਦਿਨਾਂ ਤੋਂ ਸਰਕਾਰ ਵੱਲੋਂ ਲਗਾਤਾਰ ਪੈਟਰੋਲ ਤੇ ਡੀਜ਼ਲ ਦੇ ਰੇਟ ਵਿੱਚ ਥੋੜ੍ਹੀ ਥੋੜ੍ਹੀ ਕਟੌਤੀ ਕੀਤੀ ਜਾ ਰਹੀ ਹੈ ।
ਅੱਜ ਦਸਵੇਂ ਦਿਨ ਦੁਬਾਰਾ ਪੈਟਰੋਲ ਅਤੇ ਡੀਜ਼ਲ ਦੇ ਰੇਟ ਵਿੱਚ ਸਰਕਾਰ ਵੱਲੋਂ ਕਟੌਤੀ ਕੀਤੀ ਗਈ ……। ਇਸ ਕਟੌਤੀ ਦੇ ਚੱਲਦਿਆਂ ਹੀ ਜੇਕਰ ਦੇਖਿਆ ਜਾਵੇ ਤਾਂ ਸਭ ਤੋਂ ਸਸਤਾ ਪੈਟਰੋਲ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਮਿਲ ਰਿਹਾ ਹੈ । ਇਸ ਸਮੇਂ ਦੇਖਿਆ ਜਾਵੇ ਤਾਂ ਅੱਜ ਦੀ ਕਟੌਤੀ ਤੋਂ ਬਾਅਦ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਪੈਟਰੋਲ ਦੀ ਕੀਮਤ 77.42 ਰੁਪਏ ਪ੍ਰਤੀ ਲੀਟਰ ਹੋ ਗਈ ਹੈ ।
ਇਸ ਤੋਂ ਇਲਾਵਾ ਮੁੰਬਈ ਕੋਲਕਾਤਾ ਅਤੇ ਚੇਨਈ ਵਰਗੇ ਵੱਡੇ ਸ਼ਹਿਰਾਂ ਵਿੱਚ ਪੈਟਰੋਲ ਦੀ ਕੀਮਤ ਹਾਲੇ ਵੀ 80 ਰੁਪਏ ਤੋਂ ਉੱਪਰ ਹੈ ਅਤੇ ਇਨ੍ਹਾਂ ਵਿੱਚੋਂ ਸਭ ਤੋਂ ਜ਼ਿਆਦਾ ਕੀਮਤ ਮੁੰਬਈ ਸ਼ਹਿਰ ਵਿੱਚ ਹੈ ਜਿੱਥੇ ਕਿ ਪੈਟਰੋਲ ਹਾਲੇ ਵੀ 85 ਰੁਪਏ ਦੇ ਕਰੀਬ ਮਿਲ ਰਿਹਾ …. 29 ਮਈ ਨੂੰ ਪੈਟਰੋਲ ਦੀ ਕੀਮਤ ਦਿੱਲੀ ਵਿਚ 78.43 ਰੁਪਏ ਸੀ , ਜੋ ਅੱਜ ਫੇਰ 77.42 ਰੁਪਏ ਹੋ ਗਈ ਹੈ । ਫਿਲਹਾਲ ਆਮ ਲੋਕਾਂ ਨੂੰ ਤੇਲ ਦੀਆਂ ਵਧੀਆਂ ਹੋਈਆਂ ਕੀਮਤਾਂ ਤੋਂ ਰਾਹਤ ਮਿਲਣੀ ਸ਼ੁਰੂ ਹੋ ਗਈ ਹੈ ।