ਪੰਜਾਬੀ ਕੁੜੀ ਦੀ ਵਾਇਰਲ ਵੀਡੀਓ ਦਾ ਪੂਰਾ ਸੱਚ ਆਇਆ ਸਾਹਮਣੇ

ਪੂਰਾ ਸੱਚ ਸਾਹਮਣੇ ਆਇਆ

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਪੰਜਾਬੀ ਕੁੜੀ ਦੀ ਵਾਇਰਲ ਵੀਡੀਓ ਦਾ ਪੂਰਾ ਸੱਚ ਆਇਆ ਸਾਹਮਣੇ

 

ਇਹ ਸੀ ਪੂਰੀ ਘਟਨਾ…..

ਹੁਸ਼ਿਆਰਪੁਰ ਦੇ ਕੋਰਟ ਕੰਪਲੈਕਸ ਵਿਚ ਪੁਲਿਸ ਨੂੰ ਉਸ ਸਮੇਂ ਹੱਥਾਂ ਪੈਰਾਂ ਦੀ ਪੈ ਗਈ ਜਦੋਂ 25 ਗ੍ਰਾਮ ਹੈਰੋਇਨ ਸਮੇਤ ਫੜੀ ਗਈ ਮਨੀਸ਼ਾ ਨਾਮ ਦੀ ਲੜਕੀ ਨੇ ਪੇਸ਼ੀ ਦੌਰਾਨ ਪੁਲਿਸ ਨੂੰ ਚਕਮਾ ਦੇ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਭਾਰੀ ਮੁਸ਼ੱਕਤ ਪਿੱਛੋਂ ਪੁਲਿਸ ਨੇ ਅਦਾਲਤ ਦੇ ਬਾਹਰ ਸੜਕ ਉਤੇ ਉਸ ਨੂੰ ਫੜ ਲਿਆ।….. ਫੜੇ ਜਾਣ ਪਿੱਛੋਂ ਵੀ ਇਹ ਲੜਕੀ ਪੁਲਿਸ ਅੱਗੇ ਛੱਡ ਦੇਣ ਲਈ ਤਰਲੇ ਮਾਰਦੀ ਰਹੀ। ਦੱਸ ਦਈਏ ਕਿ ਇਸ ਕੁੜੀ ਨੂੰ ਥਾਣਾ ਮਾਡਲ ਟਾਊਨ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਉਤੇ 25 ਗ੍ਰਾਮ ਹੈਰੋਇਨ ਸਣੇ ਕਾਬੂ ਕੀਤਾ ਸੀ।

ਉਸ ਦੇ ਪਰਸ ਵਿਚੋਂ ਕੁਝ ਟੀਕੇ ਆਦਿ ਵੀ ਬਰਾਮਦ ਹੋਏ ਸਨ। ਪੁਲਿਸ ਨੇ ਇਸ ਕੁੜੀ ਉਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਜਿਸ ਨੂੰ ਅਦਾਲਤ ਵਿਚ ਪੇਸ਼ੀ ਲਈ ਲਿਆਂਦੀ ਗਿਆ ਸੀ। ਪੇਸ਼ੀ ਦੌਰਾਨ ਇਸ ਕੁੜੀ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੂੰ ਇਸ ਕੁੜੀ ਨੂੰ ਕਾਬੂ ਕਰਨ ਲਈ ਕਾਫੀ ਮੁਸ਼ੱਕਤ ਕਰਨੀ ਪਈ। ਕਾਬੂ ਕਰਨ ਪਿੱਛੋਂ ਇਹ ਕੁੜੀ ਪੁਲਿਸ ਅੱਗੇ ਛੱਡ ਦੇਣ ਦੇ ਤਰਲੇ ਲੈਣ ਲੱਗੀ। ਪੁਲਿਸ ਨੇ ਉਸ ਨੂੰ ਗੱਡੀ ਵਿਚ ਬਿਠਾਉਣ ਦੀ ਕੋਸ਼ਿਸ਼ ਕੀਤੀ ਪਰ ਲਕੜੀ ਨੇ ਪੁਲਿਸ ਨਾਲ ਜਾਣ ਤੋਂ ਨਾਂਹ ਕਰ …..ਦਿੱਤੀ ਜਿਸ ਪਿੱਛੋਂ ਮਹਿਲਾ ਪੁਲਿਸ ਮੁਲਾਜ਼ਮਾਂ ਨੇ ਧੱਕੇ ਨਾਲ ਉਸ ਨੂੰ ਗੱਡੀ ਵਿਚ ਬਿਠਾਇਆ। ਥਾਣਾ ਮਾਡਲ ਟਾਊਨ ਦੇ ਪੁਲਿਸ ਅਧਿਕਾਰੀ ਜਗਦੀਸ਼ ਕੁਮਾਰ ਨੇ ਦੱਸਿਆ ਕਿ ਇਹ ਲੜਕੀ ਨਸ਼ੇ ਦੀ ਆਦੀ ਸੀ ਅਤੇ ਨਸ਼ੇ ਦੀ ਤੋਟ ਵਿਚ ਅਜਿਹਾ ਕਰ ਰਹੀ ਸੀ। ਜਿਸ ਨੂੰ ਕਾਬੂ ਕਰਕੇ ਅਦਾਲਤ ਭੇਜਿਆ ਗਿਆ ……।


Posted

in

by

Tags: