ਤਾਜਾ ਵੱਡੀ ਖਬਰ-ਪੰਜਾਬੀ ਗਾਇਕ ਪਰਮੀਸ਼ ਵਰਮਾ ‘ਤੇ ਹੋਏ ਜਾਨਲੇਵਾ ਹਮਲੇ ਮਾਮਲੇ ‘ਚ ਆਇਆ ਨਵਾਂ ਮੋੜ

ਪੰਜਾਬੀ ਗਾਇਕ ਪਰਮੀਸ਼ ਵਰਮਾ ‘ਤੇ ਹੋਏ ਜਾਨਲੇਵਾ ਹਮਲੇ ਮਾਮਲੇ ‘ਚ ਆਇਆ ਨਵਾਂ ਮੋੜ

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 

 

ਪੰਜਾਬੀ ਗਾਇਕ ਪਰਮੀਸ਼ ਵਰਮਾ ‘ਤੇ ਹੋਏ ਜਾਨਲੇਵਾ ਹਮਲੇ ਮਾਮਲੇ ‘ਚ ਆਇਆ ਨਵਾਂ ਮੋੜ:ਗੈਂਗਸਟਰ ਦਿਲਪ੍ਰੀਤ ਵੱਲੋਂ ਇੱਕ ਹੋਰ ਵਿਅਕਤੀ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਮਾਮਲਾ ਆਇਆ ਸਾਹਮਣੇ ਹੈ।ਮੋਹਾਲੀ ਪੁਲਿਸ ਨੇ ਪਰਮੀਸ਼ ਵਰਮਾ ‘ਤੇ ਹੋਏ ਜਾਨਲੇਵਾ ਹਮਲੇ ਮਾਮਲੇ ‘ਚ ਹਿਮਾਚਲ ਦੇ ਬੱਦੀ ਪਿੰਡ ਕੋਲੋਂ ਹਰਵਿੰਦਰ ਹੈਪੀ ਨਾਂਅ ਦੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ।ਜਿਸ ਕੋਲੋਂ ਪੁਲਿਸ ਨੇ

 

 ਪੁੱਛਗਿੱਛ ਕੀਤੀ ਹੈ ਜਿਸ ਦੇ ਵਿੱਚ ਮੁਲਜ਼ਮ ਹਰਵਿੰਦਰ ਹੈਪੀ ਨੇ ਆਪਣਾ ਜ਼ੁਰਮ ਕਬੂਲ ਕੀਤਾ ਹੈ।ਮੁਲਜ਼ਮ ਨੇ ਦੱਸਿਆ ਹੈ ਕਿ ਗਾਇਕ ਪਰਮੀਸ਼ ਵਰਮਾ ‘ਤੇ ਜਾਨਲੇਵਾ ਹਮਲੇ ਮਾਮਲੇ ‘ਚ ਉਹ ਦਿਲਪ੍ਰੀਤ ਬਾਬਾ ਦੇ ਨਾਲ ਸੀ।ਜਿਸ ਨੇ ਇੱਕ ਹੋਰ ਗੱਲ ਕਬੂਲ ਕੀਤੀ ਹੈ ਕਿ ਉਨ੍ਹਾਂ ਵੱਲੋਂ

 

ਹਿਮਾਚਲ ਦੇ ਬੱਦੀ ਪਿੰਡ ਦੇ ਉਦਯੋਗਪਤੀ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਦਿੱਤੀ ਜਾ ਰਹੀ ਸੀ।ਜਿਸ ਦੇ ਬਦਲੇ ‘ਚ ਉਦਯੋਗਪਤੀ ਕੋਲੋਂ 10 ਲੱਖ ਰੁਪਏ ਦੀ ਮੰਗ ਕੀਤੀ ਜਾ ਰਹੀ ਸੀ।ਪੁਲਿਸ ਨੇ ਦੱਸਿਆ ਹੈ ਕਿ

ਪਰਮੀਸ਼ ਵਰਮਾ ਕੋਲੋਂ ਵੀ ਪੈਸੇ ਦੀ ਮੰਗ ਕੀਤੀ ਜਾ ਰਹੀ ਸੀ।ਜਿਸ ਦੇ ਲਈ ਗ੍ਰਿਫ਼ਤਾਰ ਮੁਲਜ਼ਮ ਹਰਵਿੰਦਰ ਹੈਪੀ ਨੇ ਪਰਮੀਸ਼ ਵਰਮਾ ਕਈ ਵਾਰ ਫ਼ੋਨ ਕੀਤਾ ਸੀ।


Posted

in

by

Tags: