ਪੰਜਾਬ ਚ ਖੁਸ਼ੀ-ਖੁਸ਼ੀ ਚੱਲ ਰਹੇ ਵਿਆਹ ਚ ਪਿਆ ਮਾਤਮ , ਜੈਮਾਲਾ ਪਾਉਣ ਸਮੇਂ ਹੋਈ ਲਾੜੇ ਦੀ ਮੌਤ..

ਮੋਗਾ (ਗੋਰਵਰ, ਆਜ਼ਾਦ)— ਮੋਗਾ ਸ਼ਹਿਰ ਦੇ ਇਕ ਮੈਰਿਜ ਪੈਲੇਸ ‘ਚ ਚੱਲ ਰਹੇ ਵਿਆਹ ਦੌਰਾਨ ਡੀ. ਜੇ. ਦੀ ਥਾਪ ਅਤੇ ਭੰਗੜੇ ਦੀ ਗੂੰਜ ਉਸ ਸਮੇਂ ਖਾਮੌਸ਼ ਹੋ ਗਈ, ਜਦੋਂ ਆਪਣੀ ਹੋਣ ਵਾਲੀ ਪਤਨੀ ਦੇ ਗੱਲ ‘ਚ ਜੈਮਾਲਾ ਪਾਉਣ ਤੋਂ ਚੰਦ ਮਿੰਟ ਪਹਿਲਾਂ ਹੀ ਲਾੜੇ ਦੀ ਮੌਤ ਹੋ ਗਈ। ਇਸ ਘਟਨਾ ਦੇ ਨਾਲ ਖੁਸ਼ੀਆਂ ਦਾ ਮਾਹੌਲ ਗਮ ‘ਚ ਤਬਦੀਲ ਹੋ ਗਿਆ ਅਤੇ ਸ਼ਗਨਾਂ ਦੇ ਲਿਫਾਫੇ ਲੈ ਕੇ ਪਹੁੰਚੇ ਮਹਿਮਾਨ ਹੰਝੂਆਂ ਦੀ ਪੰਡ ਲੈ ਕੇ ਘਰਾਂ ਨੂੰ ਤੁਰ ਪਏ।

ਮਿਲੀ ਜਾਣਕਾਰੀ ਮੁਤਾਬਕ ਮੋਗਾ ਸ਼ਹਿਰ ਦੇ 27 ਸਾਲਾ ਇਕਲੌਤੇ ਨੌਜਵਾਨ ਦੀ ਫਰੀਦਕੋਟ ਦੀ ਰਹਿਣ ਵਾਲੀ ਲੜਕੀ ਨਾਲ ਮੰਗਣੀ ਹੋਈ ਸੀ ਅਤੇ 29 ਨਵੰਬਰ ਨੂੰ ਦੋਹਾਂ ਨੇ ਵਿਆਹ ਦੇ ਬੰਧਣ ‘ਚ ਬੱਝਣਾ ਸੀ।

 

ਦੋਵੇਂ ਪਰਿਵਾਰਾਂ ਵੱਲੋਂ ਇਕ ਪਾਸੇ ਰਿਸ਼ਤੇਦਾਰ ਅਤੇ ਮਿੱਤਰ ਖੁਸ਼ੀਆਂ ਮਨਾ ਰਹੇ ਸਨ ਤਾਂ ਦੂਜੇ ਪਾਸੇ ਜਦੋਂ ਜੈਮਾਲਾ ਦੀ ਰਸਮ ਸ਼ੁਰੂ ਹੋਣ ਲੱਗੀ

 

 

ਤਾਂ ਲੜਕੀ ਨੇ ਆਪਣੇ ਹੋਣ ਵਾਲੇ ਪਤੀ ਦੇ ਗੱਲ ‘ਚ ਜੈਮਾਲਾ ਪਾ ਦਿੱਤੀ। ਫਿਰ ਇਸ ਤੋਂ ਬਾਅਦ ਜਦੋਂ ਲੜਕਾ ਲੜਕੀ ਨੂੰ ਜੈਮਾਲਾ ਪਾਉਣ ਲੱਗਾ ਤਾਂ ਅਚਾਨਕ ਡਿੱਗ ਗਿਆ।

 

ਪਰਿਵਾਰਕ ਮੈਂਬਰ ਉਸ ਨੂੰ ਥੋੜ੍ਹੀ ਦੇਰ ਉਠਾਉਣ ਦੀ ੋਕੋਸ਼ਿਸ਼ ਕਰਦੇ ਰਹੇ ਪਰ ਉਸ ਦੇ ਨਾ ਉੱਠਣ ‘ਤੇ ਪਰਿਵਾਰਕ ਮੈਂਬਰÎਾਂ ਵੱਲੋਂ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।

 

 

 

ਇਸ ਘਟਨਾ ਨੂੰ ਲੈ ਕੇ ਜਿੱਥੇ ਲੜਕੇ ਦੇ ਮਾਂ-ਬਾਪ ਸੁੱਧ-ਬੁੱਧ ਗੁਆ ਬੈਠੇ ਹਨ, ਉਥੇ ਹੀ ਇਸ ਘਟਨਾ ਨੂੰ ਲੈ ਕੇ ਮੋਗਾ ਸ਼ਹਿਰ ‘ਚ ਵੀ ਗਮ ਦਾ ਮਾਹੌਲ ਬਣਿਆ ਹੋਇਆ ਹੈ।

 


Posted

in

by

Tags: