ਉੱਤਰੀ ਭਾਰਤ ‘ਚ ਸੰਘਣੀ ਧੁੰਦ ਕਾਰਨ ਸੜਕ ਹਾਦਸਿਆਂ ‘ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ।ਇਨ੍ਹਾਂ ਹਾਦਸਿਆਂ ‘ਚ ਜ਼ਿਆਦਾਤਰ ਸਕੂਲ ਦੇ ਵਿਦਿਆਰਥੀਆਂ ਦੀਆਂ ਕੀਮਤੀ ਜਾਨਾਂ ਜਾ ਰਹੀਆਂ ਹਨ।ਇਸੇ ਤਰ੍ਹਾਂ ਦੀ ਇਕ ਹੋਰ ਦਰਦਨਾਕ ਘਟਨਾ ਸੋਮਵਾਰ ਨੂੰ ਨਾਭਾ ‘ਚ ਵਾਪਰੀ ਜਿਥੇ ਸੰਘਣੀ ਧੁੰਦ ਕਾਰਨ ਡੀ.ਏ.ਵੀ. ਸੈਨਟਰੀ ਸਕੂਲ ਦੇ ਬਾਰਵੀਂ ਜਮਾਤ ਦੇ ਵਿਦਿਆਰਥੀ ਪੜ੍ਹਣ ਲਈ ਆਪਣੇ ਪਿੰਡ ਕੈਦੂਪੁਰ ਤੋਂ ਤਿੰਨੋਂ ਮੋਟਰਸਾਈਕਲ ‘ਤੇ ਸਵਾਰ ਹੋ ਕੇ ਜਾ ਰਹੇ ਸਨ ਤਾਂ ਰਸਤੇ ‘ਚ ਆਪਣੇ ਸਕੂਲ ਦੀ ਵੈਨ ਨਾਲ ਹੀ ਟੱਕਰ ਹੋਣ ਕਾਰਨ ਜਗਦੀਪ ਸਿੰਘ ਦੀ ਰਸਤੇ ‘ਚ ਮੌਤ ਹੋ ਗਈ ਤੇ ਦੋ ਵਿਦਿਆਰਥੀ ਗੰਭੀਰ ਰੂਪ ‘ਚ ਜ਼ਖਮੀ ਹੋ ਗਏ,ਜਿਨ੍ਹਾਂ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਗਿਆ।ਮ੍ਰਿਤਕ ਜਗਦੀਪ ਸਿੰਘ ਪਰਿਵਾਰ ਦਾ ਇਕਲੌਤਾ ਪੁੱਤਰ ਸੀ।ਸ਼ਹਿਰ ਨਿਵਾਸੀਆਂ ਨੇ ਇਸ ਘੜੀ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਸਰਕਾਰ ਤੋਂ ਸੰਘਣੀ ਧੁੰਦ ਦੇ ਚਲਦਿਆਂ ਸਾਰੇ ਸਕੂਲਾਂ ‘ਚ ਛੁੱਟੀਆਂ ਦੀ ਮੰਗ ਕੀਤੀ ਹੈ।ਇਸੇ ਹੀ ਤਰ੍ਹਾਂ ਅਮ੍ਰਿਤਸਰ ਵਿੱਚ ਵੀ ਸਕੂਲ ਦੀ ਬੱਸ ਅਤੇ ਟਰੱਕ ਵਿਚਕਾਰ ਟੱਕਰ ਹੋ ਗਈ ਹੈ।ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਹੋਲੀ ਹਾਰਟ ਸਕੂਲ ਦੀ ਬੱਸ ਅਜਨਾਲਾ ਤੋਂ ਬੱਚੇ ਲਿਆ ਰਹੀ ਸੀ ਤਾਂ ਏਅਰਪੋਰਟ ਕੋਲ ਬੱਸ ਸੜਕ ਤੇ ਖੜੇ ਟਰੱਕ ਵਿਚ ਵੱਜੀ।ਜਿਸ ਵਿੱਚ 2 ਬੱਚੇ ਜਖਮੀ ਹੋ ਗਏ ਹਨ ਅਤੇ ਬੱਸ ਵਿਚ 24 ਬੱਚੇ ਸਵਾਰ ਸਨ।ਬੱਸ ਦੇ ਡਰਾਈਵਰ ਤੇ ਹੈਲਪਰ ਦੇ ਸੱਟਾਂ ਲੱਗੀਆਂ ਹਨ।
ਪੰਜਾਬ ਚ ਧੁੰਦ ਮਚਾਇਆ ਫਿਰ ਖੂਨੀ ਕਹਿਰ – ਤਾਜਾ ਵੱਡੀ ਖਬਰ ……
by
Tags: