ਪੰਜਾਬ ਚ ਲੜਕੇ ਦਾ ਗੋਲੀ ਮਾਰ ਕੇ ਕਤਲ, BIKE ‘ਤੇ ਲੈ ਕੇ ਘੁੰਮਦੇ ਰਹੇ ਦੋਸਤ…..

ਤਾਜਾ ਵੱਡੀ ਖਬਰ ਪੰਜਾਬ ਤੋਂ

ਦੇਰ ਰਾਤ ਅੰਮ੍ਰਿਤਸਰ ‘ਚ ਕਤਲ ਦੀ ਵਾਰਦਾਤ ਦਾ ਮਾਮਲਾ ਸਾਹਮਣੇ ਆਇਆ ਹੈ। ਅੰਮ੍ਰਿਤਸਰ ਦੇ ਲੋਹਾਰਕਾ ਰੋਡ ‘ਤੇ ਇਹ ਘਟਨਾ ਵਾਪਰੀ ਹੈ ਦੱਸਿਆ ਜਾ ਰਿਹਾ ਹੈ ਕਿ ਬੁੱਧਵਾਰ ਦੇਰ ਰਾਤ ਇਕ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਮ੍ਰਿਤਕ ਦੀ ਪਹਿਛਾਣ ਕੇਹਰ ਸਿੰਘ ਵਜੋਂ ਹੋਈ ਹੈ। ਦੱਸਿਆ ਜਾ ਰਿਹਾ …..ਕਿ ਕੇਹਰ ਸਿੰਘ ਬਾਰ੍ਹਵੀਂ ਜਮਾਤ ਦਾ ਵਿਦਿਆਰਥੀ ਸੀ। ਉਸ ਦੇ ਪਰਿਵਾਰਕ ਮੈਂਬਰ ਮੁਤਾਬਕ ਉਹ ਪੜ੍ਹਾਈ ਦੇ ਨਾਲ-ਨਾਲ ਹੋਰ ਵੀ ਕੰਮ ਕਰਦਾ ਸੀ ਜਿਸ ‘ਚ ਉਹ ਵੀਡੀਓਗ੍ਰਾਫੀ ਦਾ ਕੰਮ ਵੀ ਸਿੱਖ ਰਿਹਾ ਸੀ।

punjab

 

 

ਜਿਸ ਨੇ ਉਸ ਨੂੰ ਗੋਲੀ ਮਾਰੀ ਹੈ ਉਸ ਦਾ ਜੱਸੀ ਦੱਸਿਆ ਜਾ ਰਿਹਾ ਹੈ ਤੇ ਉਹ ਉਸ ਦਾ ਮਿੱਤਰ ਸੀ। ਪਰ ਇਸ ਕਤਲ ਬਾਰੇ ਪਰਿਵਾਰ ਦੇ ਮੈਂਬਰ ਦੋਸ਼ ਲਗਾ ਰਹੇ ਹਨ ਕਿ ਇਹ ਕਤਲ ਇਕੱਲੇ ਜੱਸੀ ਹੀ ਨਹੀਂ, ਸਗੋਂ ਇਸ ‘ਚ ਹੋਰ ਲੋਕ ਵੀ ਸ਼ਾਮਿਲ ਸਨ। ਇਲਾਕੇ ‘ਚ ਉਸ ਸਮੇਂ ਦਹਿਸ਼ਤ ਦਾ ਮਹੌਲ ਬਣ ਗਿਆ ਜਦ ਸੜਕ ਉਤੇ ਲਾਸ਼ ਪਈ ਵੇਖੀ ਗਈ। ਲੋਕਾਂ ਨੇ ਤੁਰਤ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ। ਮੌਕੇ ਉਤੇ ਪੁੱਜੀ ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ।

punjab

 

ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਜੱਸੀ ਨੂੰ ਹਿਰਾਸਤ ‘ਚ ਲੈ ਲਿਆ। ਕਤਲ ਦੇ ਕਾਰਨ ਆਪਸੀ ਰੰਜ਼ਿਸ਼ ਦੱਸਿਆ ਜਾ ਰਿਹਾ ਹੈ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਤੋਂ ਪਤਾ ਚੱਲਿਆ ਹੈ ਕਿ ਮ੍ਰਿਤਕ ਦੇ ਗਲੇ ‘ਤੇ ਗੋਲੀ ਦੇ ਨਿਸ਼ਾਨ ਹਨ। ਅਤੇ ਪੂਰੇ ਮਾਮਲੇ ਦੀ ਜਾਣਕਾਰੀ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਲੱਗੇਗੀ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


Posted

in

by

Tags: