ਤਾਜਾ ਵੱਡੀ ਖਬਰ……..
ਲੁਧਿਆਣਾ ‘ਚ ਸਕੂਲ ਦੀ ਲਾਪਰਵਾਹੀ ਕਾਰਨ 13 ਸਾਲਾ ਮਾਸੂਮ ਨੂੰ ਗਵਾਉਣੀ ਪਈ ਕਿਡਨੀ:ਲੁਧਿਆਣਾ ਦੇ ਇੱਕ ਸਕੂਲ ‘ਚ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਕਿ 13 ਸਾਲਾ ਮਾਸੂਮ ਨੂੰ ਸਕੂਲ ਦੀ ਗ਼ਲਤੀ ਕਾਰਨ ਆਪਣੀ ਕਿਡਨੀ ਗਵਾਉਣੀ ਪਈ ਹੈ।
ਜਸਕਰਨ ਸਿੰਘ ਧਾਲੀਵਾਲ ਲੁਧਿਆਣਾ ਦੇ ਮੁਲਾਂਪੁਰ ‘ਚ ਗੁਰੂ ਨਾਨਕ ਪਬਲਿਕ ਸਕੂਲ ‘ਚ ਨੌਵੀਂ ਜਮਾਤ ਦਾ ਵਿਦਿਆਰਥੀ ……।ਜਸਕਰਨ ਸਿੰਘ 31 ਮਈ ਸਕੂਲ ਦੇ ਹੀ ਇੱਕ ਵਿਕੇਸ਼ਨ ਟੂਰ ‘ਤੇ ਪਟਿਆਲਾ ਦੇ ਢਿਲੋਂ ਫਾਨਵਰਡ ਵਾਟਰ ਪਾਰਕ ਵਿੱਚ ਗਿਆ ਸੀ।ਜਿਸ ਕਾਰਨ ਸੱਟ ਲੱਗਣ ਕਾਰਨ ਹੋਣਹਾਰ ਵਿਦਿਆਰਥੀ ਨੂੰ ਆਪਣੀ ਕਿਡਨੀ ਗਵਾਉਣੀ ਪਈ।ਜਸਕਰਨ ਸਿੰਘ ਦਾ ਕਹਿਣਾ ਹੈ ਕਿ ਜਦੋਂ ਉਸਨੂੰ ਸੱਟ ਲੱਗੀ ਤਾਂ ਸਕੂਲ ਦੇ ਕਿਸੇ ਵੀ ਅਧਿਆਪਕ ਨੇ ਸਹੀ ਸਮੇਂ ‘ਤੇ ਉਸਨੂੰ ਕੋਈ ਮੈਡੀਕਲ ਸਹਾਇਤਾ ਨਹੀਂ ਦਿੱਤੀ ਅਤੇ ਉਸਨੂੰ ਜ਼ਖਮੀ ਹਾਲਤ ਵਿੱਚ ਹੀ ਨਾਲ ਲੈ ਕੇ ਘੁੰਮਦੇ ਰਹੇ।ਜਦੋਂ ਸ਼ਾਮ ਨੂੰ ਘਰ ਵਾਪਸੀ ਕੀਤੀ ਤਾਂ ਜਸਕਰਨ ਸਿੰਘ ਦੀ ਹਾਲਤ ਬਹੁਤ ਵਿਗੜ ਚੁੱਕੀ ਸੀ।ਜਿਸ ਤੋਂ ਬਾਅਦ ਜਸਕਰਨ ਸਿੰਘ ਦੇ ਮਾਤਾ -ਪਿਤਾ ਨੇ ਉਸਨੂੰ ਲੁਧਿਆਣਾ ਦੇ ਹਸਪਤਾਲ ਵਿੱਚ ਦਾਖਿਲ ਕਰਵਾਇਆ ਅਤੇ ਕਿਡਨੀ ਖਰਾਬ ਹੋਣ ਕਰਕੇ ਕਿਡਨੀ ਕੱਢਣੀ ਪਈ ਅਤੇ ਡਾਕਟਰਾਂ ਨੇ ਕਿਹਾ ਕਿ ਜੇ ਜਸਕਰਨ ਨੂੰ ਸਮੇਂ ਸਿਰ ਇਲਾਜ ਮਿਲਦਾ ਤਾਂ ਸ਼ਾਇਦ ਉਸ ਦੀ ਕਿਡਨੀ ਨਾ ਕੱਢਣੀ ਪੈਂਦੀ।ਜਸਕਰਨ ਸਿੰਘ ਦੇ ਮਾਤਾ -ਪਿਤਾ ਨੇ ਸਕੂਲ ਦੇ ਅਧਿਆਪਕਾਂ ਨੂੰ ਦੋਸ਼ੀ ਠਹਿਰਾਇਆ ਹੈ ਅਤੇ ਕਿਹਾ ਕਿ ਅਧਿਆਪਕਾਂ ਦੇ ਕਾਰਨ ਜਸਕਰਨ ਸਿੰਘ ਦੀ ਜ਼ਿੰਦਗੀ ਖਰਾਬ ਹੋ ਗਈ …..।ਜਿਸ ਸਬੰਧੀ ਉਨ੍ਹਾਂ ਨੇ ਕਈ ਪੁਲਿਸ ਨੂੰ ਵੀ ਸ਼ਿਕਾਇਤ ਕੀਤੀ ਪਰ ਪੁਲਿਸ ਨੇ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ।ਉਨ੍ਹਾਂ ਨੇ ਸਕੂਲ ਪ੍ਰਸ਼ਾਸਨ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ