ਪੰਜਾਬ ਸਰਕਾਰ ਘਰ ਘਰ ਨੌਕਰੀ ਦੇਣ ਲਈ ਆਹ ਦੇਖੋ ਕੀ ਕੀਤਾ ਹੁਣ ਬੇਰੋਜ਼ਗਾਰਾਂ ਨੂੰ …….

ਤਾਜਾ ਵੱਡੀ ਖਬਰ

 

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 

 

ਪੰਜਾਬ ਸਰਕਾਰ ਘਰ ਘਰ ਨੌਕਰੀ ਦੇਣ ਲਈ ਆਹ ਦੇਖੋ ਕੀ ਕੀਤਾ ਹੁਣ ਬੇਰੋਜ਼ਗਾਰਾਂ ਨੂੰ …….

 

ਹੁਣ ਪੰਜਾਬ ਵਿੱਚ ਰੋਜ਼ਗਾਰ ਲੱਭਣ ਵਾਲਿਆਂ ਨੂੰ ਕਿਸੇ ਪਲੇਸਮੈਂਟ ਕੰਪਨੀਆਂ ਕੋਲ ਜਾਣ ਦੀ ਜ਼ਰੂਰਤ ਨਹੀਂ ਪਵੇਗੀ। ਜੀ ਹਾਂ, ਹੁਣ ਪੰਜਾਬ ਸਰਕਾਰ ਇੱਕ ਅਜਿਹੀ ਸਕੀਮ ਲੈ ਕੇ ਆਈ ਹੈ ਜਿਸ ਨਾਲ ਤੁਸੀਂ ਘਰ ਬੈਠੇ ਹੀ ਕੰਮ ਲੱਭ ਸਕਦੇ ਹੋ ਤੇ ਅਪਲਾਈ ਵੀ ਕਰ ਸਕਦੇ ਹੋ। ਨੌਕਰੀ ਲੱਭਣ ਵਾਲਿਆਂ ਦੀ ਇਸ ਵੱਡੀ ਸਮੱਸਿਆ ਨੂੰ ਖਤਮ ਕਰਨ ਲਈ ਪੰਜਾਬ ਸਰਕਾਰ ਨੇ ‘ਘਰ ਘਰ ਰੋਜਗਾਰ’ ਵੈਬ ਪੋਰਟਲ ‘ਤੇ ਵਰਕਰਾਂ ਅਤੇ ਰੋਜ਼ਗਾਰ ਦੇਣ ਵਾਲਿਆਂ ਦਾ ਡਾਟਾ ਅਪਲੋਡ ਕਰਨ ਦਾ ਫੈਸਲਾ ਕੀਤਾ ਹੈ।punjab govt started ghargharrozgar web portal

 

ਹੁਣ ਰੋਜਗਾਰ ਦੇਣ ਵਾਲੇ ਅਤੇ ਰੋਜ਼ਗਾਰ ਲੱਭਣ ਵਾਲੇ ਆਪਣੀ ਪਸੰਦ ਦੇ ਕਾਰੀਗਰ ਅਤੇ ਕੰਮ ਦੀ ਤਲਾਸ਼ ਸਿੱਧਾ ਇਸ ਵੈਬ ਪੋਰਟਲ ‘ਤੇ ਕਰ ਸਕਣਗੇ। ਇਸ   ਨਾਲ ਹੀ ਹੋਰ ਸੰਸਥਾਵਾਂ ਅਤੇ ਉਦਯੋਗਪਤੀ ਦੋਨੋਂ ਹੀ ਰਾਜ ਸਰਕਾਰ ਦੇ ਵੈਬ ਪੋਰਟਲ ‘ਤੇ ਆਪਣੇ ਆਪ ਨੂੰ ਰਜਿਸਟਰਡ ਕਰਵਾ ਸਕਣਗੇ। ਇਹ ਸਹੂਲਤ ਹਰ ਸਮੇਂ ਲਈ ਉਪਲੱਬਧ ਹੋਵੇਗੀ।punjab govt started ghargharrozgar web portalਮਿੰਨੀ ਸਕੱਤਰੇਤ ਵਿੱਚ ਜ਼ਿਲ੍ਹਾ ਰੋਜਗਾਰ ਬਿਊਰੋ ਦੀ ਗਵਰਨਿੰਗ ਕਾਊਂਸਲ ਦੀ ਹੋਈ ਇੱਕ ਮੀਟਿੰਗ ਵਿੱਚ ਉਦਯੋਗਿਕ ਸੰਗਠਨਾਂ ਅਤੇ ਹੋਰ ਸੰਸਥਾਵਾਂ ਦੇ ਮਾਲਕਾਂ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਸਹਾਇਕ ਕਮਿਸ਼ਨਰ ਸੂਬਾ ਸਿੰਘ ਨੇ ਕਿਹਾ ਕਿ ਰੋਜ਼ਗਾਰ ਦੇਣ ਵਾਲਿਆਂ ਅਤੇ ਉਦਯੋਗਪਤੀਆਂ ਨੂੰ ਇਸ ਪ੍ਰਸਤਾਵ ਅਤੇ ਵੈਬ www.ghargharrozgar.punjab.gov.in ਪੋਰਟਲ ਤੋਂ ਜਾਣੂ ਕਰਵਾਇਆ ਜਾਵੇ।punjab govt started ghargharrozgar web portalਸਹਾਇਕ ਕਮਿਸ਼ਨਰ ਸੂਬਾ ਸਿੰਘ ਨੇ ਦੱਸਿਆ ਕਿ ਹੋਰ ਸੰਸਥਾਵਾਂ ਅਤੇ ਇੰਡਸਟਰੀ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਪੰਜਾਬ ਸਰਕਾਰ ਨੇ ਆਪਣਾ ਵੈਬ ਪੋਰਟਲ ਤਿਆਰ ਕੀਤਾ। ਇਸ ਪੋਰਟਲ ‘ਤੇ ਰੋਜਗਾਰ ਲੱਭਣ ਵਾਲੇ ਆਪਣੀ ਯੋਗਤਾ ਅਨੁਸਾਰ ਕੰਮ ਲੱਭ ਸਕਣਗੇ। ਵਿਦਿਆਰਥੀਆਂ ਨੂੰ ਉਨ੍ਹਾਂ ਦੀ ਉਮਰ, ਯੋਗਤਾ, ਤਜਰਬਾ, ਰਿਹਾਇਸ਼ ਦਾ ਪਤਾ, ਤਨਖਾਹ ਦਾ ਪੈਕੇਜ ਅਤੇ ਹੋਰ ਵਰਗਾਂ ਵਿੱਚ ਵੰਡਿਆ ਗਿਆ ।

 

punjab govt started ghargharrozgar web portalਜਿੱਥੋਂ ਜ਼ਰੂਰਤ ਅਤੇ ਪਸੰਦ ਮੁਤਾਬਕ ਕੰਮ ਲੱਭਣ ਵਿੱਚ ਬਹੁਤ ਆਸਾਨੀ ਹੋਵੇਗੀ। ਸਹਾਇਕ ਕਮਿਸ਼ਨਰ ਨੇ ਦੱਸਿਆ ਕਿ ਰੋਜਗਾਰ ਦੇਣ ਵਾਲੇ ਇਸ ਪੋਰਟਲ ‘ਤੇੇ ਪੰਜਾਬ ਅਲਰਟ’ ਦੀ ਸੇਵਾ ਵੀ ਸ਼ੁਰੂ ਕਰਵਾ ਸਕਣਗੇ, ਜਿਸ ਦੇ ਨਾਲ ਉਨ੍ਹਾਂ ਦੀ ਜ਼ਰੂਰਤ ਮੁਤਾਬਕ ਕਿਰਤੀਆਂ ਬਾਰੇ ਅਲਰਟ ਮਿਲਦੇ ਰਹਿਣਗੇ।punjab govt started ghargharrozgar web portalਇਸੇ ਤਰ੍ਹਾਂ ਬੇਰੋਜਗਾਰ ਨੌਜਵਾਨ ਵੀ ਆਪਣੀ ਪਸੰਦ ਦੇ ਰੋਜਗਾਰ ਬਾਰੇ ਜਾਣਕਾਰੀ ਲੈਣ ਦੇ ਨਾਲ-ਨਾਲ ਉਸ ਨੌਕਰੀ ਲਈ ਆਨਲਾਇਨ ਅਪਲਾਈ ਕਰ ਸਕਣਗੇ। ਸੂਬਾ ਸਿੰਘ ਨੇ ਦੱਸਿਆ ਕਿ ਹੁਣ ਤੱਕ ਇਸ ਵੈਬ ਪੋਰਟਲ ‘ਤੇ ਇੱਕ ਲੱਖ ਤੋਂ ਜ਼ਿਆਦਾ ਨੌਜਵਾਨ ਆਪਣੇ ਆਪ ਨੂੰ ਰਜਿਸਟਰਡ ਕਰਵਾ ਚੁੱਕੇ ਹਨ। ਜੋ ਬੇਰੋਜਗਾਰ ਇਸ ਵੈਬ ਪੋਰਟਲ ‘ਤੇ ਰਜਿਸਟਰਡ ਹੋ ਰਹੇ ਹਨ, ਉਨ੍ਹਾਂ ਦਾ ਰੋਜ਼ਗਾਰ ਦੇਣ ਵਾਲਿਆਂ ਨਾਲ ਸਿੱਧਾ ਸੰਬੰਧ ਕਾਇਮ ਹੋ ਜਾਵੇਗਾ।punjab govt started ghargharrozgar web portalਮੀਟਿੰਗ ਵਿੱਚ ਰੋਜਗਾਰ ਵਿਭਾਗ ਦੀ ਡਿਪਟੀ ਡਾਇਰੈਕਟਰ ਗੁਰਮੀਤ ਕੌਰ ਸ਼ੇਰਗਿਲ, ਗਲਰਸ ਪੌਲੀਟੈਕਨਿਕ ਕਾਲਜ ਦੇ ਪ੍ਰਿੰਸੀਪਲ ਰਵਿੰਦਰ ਸਿੰਘ ਹੁੰਦਲ, ਪਟਿਆਲਾ ਚੈਂਬਰ ਆਫ ਇੰਡਸਟਰੀਜ ਦੇ ਪ੍ਰਧਾਨ ਐਨ.ਐਸ. ਖੁਰਾਣਾ, ਫੋਕਲ ਪੁਆਇੰਟ ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ ਬਲਬੀਰ ਸਿੰਘ ਸ਼ਾਹੀ ਅਤੇ ਕਈ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।punjab govt started ghargharrozgar web portal

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


Posted

in

by

Tags: