ਪੱਕਾ ਘਰੇਲੂ ਨੁਸਖਾ- ਪੇਟ ਦੀ ਚਰਬੀ ਘਟਾਉਣ ਲਈ ਵਰਤੋ ਜੌਂ ਦਾ , ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਕਰੋ

ਸਦੀਆਂ ਤੋਂ ਜੌਂ ਦਾ ਉਪਯੋਗ ਹੁੰਦਾ ਆ ਰਿਹਾ ਹੈ। ਕਿਹਾ ਜਾਂਦਾ ਹੈ ਕਿ ਪੁਰਾਣੇ ਸਮੇਂ ‘ਚ ਰਿਸ਼ੀਆਂ-ਮੁਨੀਆਂ ਦਾ ਆਹਾਰ ਜੌਂ ਸਨ। ਵੇਦਾਂ ਨੇ ਵੀ ਯੱਗ ਦੀ ਅਹੁਤੀ ਦੇ ਰੂਪ ‘ਚ ਜੌਂ ਨੂੰ ਸਵੀਕਾਰ ਕੀਤਾ ਹੈ। ਜੌਂ ਸਾਡੇ ਸਰੀਰ ਲਈ ਬਹੁਤ ਫਾਇਦੇਮੰਦ ਹਨ। ਇਨ੍ਹਾਂ ਦੇ ਸੇਵਨ ਨਾਲ ਕਈ ਬੀਮਾਰੀਆਂ ਦੂਰ ਹੁੰਦੀਆਂ ਹਨ। ਆਓ ਜਾਣਦੇ ਹਾਂ ਜੌਂ ਨਾਲ ਹੋਣ ਵਾਲੇ ਫਾਇਦਿਆਂ ਬਾਰੇ।

1. ਜੌਂ ਘੁਲਣਸ਼ੀਲ ਅਤੇ ਅਘੁਲਣਸ਼ੀਲ ਫਾਈਬਰ ਦਾ ਭਰਪੂਰ ਸਰੋਤ ਹੈ। ਇਸ ਲਈ ਤੁਹਾਨੂੰ ਕਾਫੀ ਦੇਰ ਤੱਕ ਪੇਟ ਭਰਿਆ ਮਹਿਸੂਸ ਹੁੰਦਾ ਹੈ। ਦੋ ਲਿਟਰ ਪਾਣੀ ਵਿਚ ਦੋ ਵੱਡੇ ਚਮਚ ਜੌਂ ਪਾ ਕੇ ਉਬਾਲੋ। ਬਰਤਨ ਨੂੰ ਚੰਗੀ ਤਰ੍ਹਾਂ ਢਕ ਦਿਓ ਤਾਂਕਿ ਜੌਂ ਦੇ ਦਾਣੇ ਚੰਗੀ ਤਰ੍ਹਾਂ ਰਿੱਝ ਜਾਣ। ….. ਜਦੋਂ ਪਾਣੀ ਵਿਚ ਘੁਲ ਕੇ ਇਹ ਹਲਕੇ ਗੁਲਾਬੀ ਰੰਗ ਦਾ ਮਿਸ਼ਰਨ ਬਣ ਜਾਏ ਤਾਂ ਸਮਝ ਲੈਣਾ ਚਾਹੀਦੈ ਕਿ ਇਹ ਪੀਣ ਲਈ ਤਿਆਰ ਹੈ। ਇਸ ਨੂੰ ਪੁਣ ਕੇ ਰੋਜ਼ਾਨਾ ਇਸ ਦਾ ਸੇਵਨ ਕਰੋ। ਇਸ ਤੋਂ ਇਲਾਵਾ ਇਸ ਵਿਚ ਨਿੰਬੂ, ਸ਼ਹਿਦ ਅਤੇ ਨਮਕ ਵੀ ਮਿਲਾ ਸਕਦੇ ਹੋ    …….। ਛਿਲਕੇ ਵਾਲੀ ਜੌਂ ਵਿਚ ਵਧੇਰੇ ਫਾਈਬਰ ਹੁੰਦਾ ਹੈ ਅਤੇ ਰਿੱਝਣ ਵਿਚ ਇਸ ਨੂੰ ਸਮਾਂ ਵੀ ਬਹੁਤ ਲੱਗਦਾ ਹੈ। ਹੋਰ ਫਾਇਦੇ-


1. ਜੌਂ ਦੇ ਇਸ ਮਿਸ਼ਰਣ ਨੂੰ ਪੀਣ ਨਾਲ ਪੇਟ ਦੀ ਚਰਬੀ ਤਾਂ ਘਟਦੀ ਹੀ ਹੈ, ਨਾਲ ਹੀ ਡੀਹਾਈਡ੍ਰੇਸ਼ਨ ਦੀ ਸਮੱਸਿਆ ਵੀ ਨਹੀਂ ਹੁੰਦੀ। ਇਹ ਯੂਰੀਨਰੀ ਇਨਫੈਕਸ਼ਨ ਦੇ ਇਲਾਜ ਵਿਚ ਵੀ ਸਹਾਇਕ ਹੈ। ਇਹ ਕਬਜ਼ ਦੂਰ ਕਰਨ ਦੇ ਨਾਲ-ਨਾਲ ਪੇਟ ਵਿਚ ਮੌਜੂਦ ਬੇਕਾਰ ਪਦਾਰਥਾਂ ਤੋਂ ਵੀ……… ਮੁਕਤੀ ਦਿਵਾਉਂਦੀ ਹੈ।2. ਇਸ ਅਨਾਜ ਵਿਚ ਮੂਤਰ ਵਧਾਊ ਗੁਣ ਹੁੰਦਾ ਹੈ, ਜੋ ਬੇਕਾਰ ਪਦਾਰਥਾਂ ਦੇ ਨਾਲ ਸਰੀਰ ਵਿਚੋਂ ਵਾਧੂ ਪਾਣੀ ਵੀ ਕੱਢ ਦਿੰਦਾ ਹੈ। ਜੌਂ ਅਤੇ ਛੋਲਿਆਂ ਦੇ ਆਟੇ ਦੀ ਬਣੀ ਰੋਟੀ ਖਾਣ ਨਾਲ ਨਾ ਸਿਰਫ ਪੇਟ, ਸਗੋਂ ਲੱਕ ਅਤੇ ਸਰੀਰ ਦੇ ਬਾਕੀ ਹਿੱਸਿਆਂ ਤੋਂ ਵੀ ਮੋਟਾਪਾ ਘੱਟਦਾ ਹੈ।


3. ਇਸਦੀ ਵਰਤੋਂ ਨਾਲ ਸਰੀਰ ‘ਚ ਸ਼ੱਕਰ ਦੀ ਮਾਤਰਾ ਵੱਧਦੀ ਨਹੀਂ ਹੈ। ਜਿਸਦੀ ਚਰਬੀ ਵੱਧ ਗਈ ਹੋਵੇ ਅਤੇ ਜੇਕਰ ਗੇਹੂ ਅਤੇ ਚਾਵਲ ਛੱਡਕੇ ਜੌਂ ਦੀ ਰੋਟੀ ਅਤੇ ਮੇਥੀ ਦੀ ਭੁਰਜੀ ਅਤੇ ਨਾਲ ਲੱਸੀ ਦਾ ਸੇਵਨ ਕੀਤਾ ਜਾਵੇ ਤਾਂ ਹੌਲੀ-ਹੌਲੀ ਚਰਬੀ ਦੀ ਮਾਤਰਾ ਘੱਟ ਹੋ ਜਾਂਦੀ ਹੈ। ਜੌਂ ਖਾਣ ਨਾਲ ਪੇਸ਼ਾਬ ਖੁੱਲਕੇ ਆਉਂਦਾ ਹੈ।

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


Posted

in

by

Tags: