ਸੁਨੰਦਾ ਸ਼ਰਮਾ ਨੇ ਅੱਜ ਤੱਕ ਜਿੰਨੇ ਵੀ ਗੀਤ ਗਾਏ ਹਨ ਉਨ੍ਹਾਂ ਵਿੱਚੋਂ ਤਕਰੀਬਨ ਸਾਰੇ ਹੀ ਸੁਪਰ ਹਿੱਟ ਹੋਏ ਹਨ । ਅੱਜ ਅਮਰ ਆਡੀਓ ਵੱਲੋਂ ਸੁਨੰਦਾ ਸ਼ਰਮਾ ਦਾ ਨਵਾਂ ਗੀਤ ਕੋਕੇ ਵਾਲੀਏ ਰਿਲੀਜ਼ ਕੀਤਾ ਗਿਆ । ਗੀਤ ਦੇ ਬੋਲ ਅਤੇ ਵੀਡੀਓ ਵਾਕਿਆ ਹੀ ਬਹੁਤ ਹੀ ਸ਼ਾਨਦਾਰ ਹੈ ਅਤੇ ਉਸ ਦੇ ਉੱਪਰੋਂ ਪੰਜਾਬੀ ਭੰਗੜੇ ਵਾਲਾ ਤਾਂ ਸਿਰਾ ਹੀ ਕਰਵਾਇਆ ਪਿਆ ਹੈ । ਗੀਤ ਦੀ ਪੂਰੀ ਵੀਡੀਓ ਵੀ ਬਹੁਤ ਹੀ ਵਧੀਆ ਢੰਗ ਨਾਲ ਬਣਾਈ ਗਈ ਹੈ ਅਤੇ ਇਸ ਵਿੱਚੋਂ ਪੰਜਾਬੀ ਭੰਗੜੇ ਅਤੇ ਸੱਭਿਆਚਾਰ ਦੀ ਝਲਕ ਵੀ ਪੈਂਦੀ ਹੈ ।
ਇਹ ਗਾਣਾ ਅੱਜ ਹੀ ਕੁਝ ਘੰਟੇ ਪਹਿਲਾਂ ਰਿਲੀਜ਼ ਕੀਤਾ ਗਿਆ ਹੈ ਅਤੇ ਦਰਸ਼ਕਾਂ ਨੂੰ ਬਹੁਤ ਹੀ ਪਸੰਦ ਆ ਰਿਹਾ ਹੈ । ਸੋਸ਼ਲ ਮੀਡੀਆ ਉਪਰ ਇਸ ਗਾਣੇ ਦੀ ਬਹੁਤ ਚਰਚਾ ਹੋ ਰਹੀ ਹੈ ਅਤੇ ਲੋਕ ਇਸ ਨੂੰ ਕਾਫੀ ਸ਼ੇਅਰ ਵੀ ਕਰ ਰਹੇ ਹਨ । ਤੁਸੀਂ ਵੀ ਇਸ ਗਾਣੇ ਨੂੰ ਪੂਰਾ ਦੇਖਣ ਤੋਂ ਬਾਅਦ ਯਕੀਨਨ ਇਸ ਨੂੰ ਸਭ ਨਾਲ ਸਾਂਝਾ ਕਰੋਗੇ ਅਤੇ ਵੀਡੀਓ ਵੀ ਤੁਹਾਨੂੰ ਬਹੁਤ ਪਸੰਦ ਆਏਗੀ । ਆਪਣੇ ਹਰ ਗੀਤ ਦੀ ਤਰ੍ਹਾਂ ਇਸ ਗੀਤ ਵਿੱਚ ਵੀ ਤੁਹਾਨੂੰ ਸੁਨੰਦਾ ਸ਼ਰਮਾ ਦਾ ਇੱਕ ਵੱਖਰਾ ਹੀ ਅੰਦਾਜ਼ ਦੇਖਣ ਨੂੰ ਮਿਲੇਗਾ । ਸੋ ਅਗਰ ਤੁਸੀਂ ਇਸ ਗੀਤ ਦੀ ਹਾਲੇ ਤੱਕ ਪੂਰੀ ਵੀਡੀਓ ਨਹੀਂ ਦੇਖੀ ਤਾਂ ਤੁਸੀਂ ਉਸ ਨੂੰ ਹੇਠਾਂ ਦੇਖ ਸਕਦੇ ਹੋ । ਉਮੀਦ ਕਰਦੇ ਹਾਂ ਤੁਹਾਨੂੰ ਇਹ ਗੀਤ ਸੁਨੰਦਾ ਸ਼ਰਮਾ ਦੇ ਪਹਿਲੇ ਗੀਤਾਂ ਵਾਂਗ ਹੀ ਪਸੰਦ ਆਏਗਾ ।
ਇਸ ਗੀਤ ਨੂੰ ਸੰਗਦਿਲ ਦੇ ਵੱਲੋਂ ਲਿਖਿਆ ਗਿਆ ਹੈ ਅਤੇ ਇਸ ਦਾ ਮਿਊਜ਼ਿਕ ਗੈਗ ਸਟੂਡੀਓਜ਼ ਵੱਲੋਂ ਦਿੱਤਾ ਗਿਆ ਹੈ । ਜਿਸ ਹਿਸਾਬ ਨਾਲ ਲੋਕ ਇਸ ਗੀਤ ਨੂੰ ਸ਼ੇਅਰ ਕਰ ਰਹੇ ਹਨ ਉਮੀਦ ਕਰਦੇ ਹਾਂ ਇਹ ਗੀਤ ਵੀ ਸੁਪਰ ਡੁਪਰ ਹਿੱਟ ਹੋਵੇਗਾ ।
ਸੁਨੰਦਾ ਸ਼ਰਮਾ ਦਾ ਨਵਾਂ ਘੈਂਟ ਗੀਤ ਆ ਗਿਆ … ਇੱਕ ਵਾਰ ਫਿਰ ਅੱਤ ਕਰਵਾ ਦਿੱਤੀ.. ਦੇਖੋ ਵੀਡੀਓ
by
Tags: