ਬਾਹਰਲੇ ਦੇਸ਼ ਜਾਣ ਦੀ ਤਿਆਰੀ ਕਰ ਰਹੇ ਹੋ ਤਾਂ ਪੰਜਾਬ ਸਰਕਾਰ ਦਾ ਇਹ ਨਵਾਂ ਫ਼ੈਸਲਾ ਪੜ੍ਹੋ..

ਹੁਣੇ ਆਈ ਤਾਜਾ ਵੱਡੀ ਖਬਰ ……

 

 

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 

 

ਬਾਹਰਲੇ ਦੇਸ਼ ਜਾਣ ਦੀ ਤਿਆਰੀ ਕਰ ਰਹੇ ਹੋ ਤਾਂ ਪੰਜਾਬ ਸਰਕਾਰ ਦਾ ਇਹ ਨਵਾਂ ਫ਼ੈਸਲਾ ਪੜ੍ਹੋ..

 

 

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ‘ਚ ਫਰਜ਼ੀ ਟਰੈਵਲ ਏਜੰਟਾਂ ‘ਤੇ ਸ਼ਿਕੰਜਾ ਕੱਸਣ ਲਈ ਪ੍ਰਸ਼ਾਸਨ ਨੂੰ ਸਖਤ ਹੁਕਮ ਦਿੱਤੇ ਹਨ। ਆਮ ਲੋਕਾਂ ਨੂੰ ਫਰਜ਼ੀ ਏਜੰਟਾਂ ਦੇ ਜਾਲ ਤੋਂ ਬਚਾਉਣ ਲਈ ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ, ਜ਼ਿਲ੍ਹਾ ਪੁਲਸ ਮੁਖੀਆਂ/ਪੁਲਸ ਕਮਿਸ਼ਨਰਾਂ ਨੂੰ ਆਪੋ-ਆਪਣੇ ਜ਼ਿਲ੍ਹਿਆਂ ‘ਚ ਫਰਜ਼ੀ ਟਰੈਵਲ ਏਜੰਟਾਂ ਦੀ ਪਛਾਣ ਕਰਕੇ ਉਨ੍ਹਾਂ ‘ਤੇ ਸਖਤ ਕਾਨੂੰਨੀ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਸਰਕਾਰ ਦੇ ਜਾਰੀ ਨਵੇਂ ਹੁਕਮਾਂ ਮੁਤਾਬਕ ਸਾਰੇ ਰਜਿਸਟਰਡ ਟਰੈਵਲ ਏਜੰਟਾਂ ਵੱਲੋਂ ਆਪਣੇ ਗਾਹਕਾਂ ਜਾਂ ਸੇਵਾ ਹਾਸਲ ਕਰਨ ਵਾਲੇ ਲੋਕਾਂ ਨੂੰ ਰਸੀਦ ਦੇਣੀ ਜ਼ਰੂਰੀ ਹੋਵੇਗੀ। ਇਸ ‘ਤੇ ਰਸੀਦ ਦਾ ਨੰਬਰ, ਰਾਸ਼ੀ, ਪੇਮੈਂਟ ਦਾ ਤਰੀਕਾ, ਨਾਮ ਅਤੇ ਰਜਿਸਟਰਡ ਜਗ੍ਹਾ ਦਾ ਮੁਕੰਮਲ ਪਤਾ ਅਤੇ ਜੀ. ਐੱਸ. ਟੀ. ਨੰਬਰ ਦਰਜ ਹੋਵੇਗਾ। ਇਸੇ ਤਰ੍ਹਾਂ ਰਜਿਸਟਰਡ ਟਰੈਵਲ ਏਜੰਟਾਂ ਨੂੰ ਆਪਣੇ ਦਫਤਰਾਂ ‘ਚ ਰਜਿਸਟਰਡ ਲਾਇਸੈਂਸ ਨੰਬਰ ਵੀ ਲਿਖਣਾ ਹੋਵੇਗਾ, ਤਾਂ ਕਿ ਗਾਹਕ ਨੂੰ ਇਹ ਨੰਬਰ ਸਾਹਮਣੇ ਨਜ਼ਰ ਆਵੇ।
ਪੰਜਾਬ ਸਰਕਾਰ ਨੇ ਸੂਬੇ ਭਰ ‘ਚ ਫਰਜ਼ੀ ਟਰੈਵਲ ਏਜੰਟਾਂ ਦੀ

 

ਸ਼ਨਾਖਤ ਕਰਕੇ ਉਨ੍ਹਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ।ਫਰਜ਼ੀ ਟਰੈਵਲ ਏਜੰਟਾਂ ‘ਤੇ ਨਕੇਲ ਕੱਸਣ ਲਈ ਕਈ ਕਦਮ ਚੁੱਕੇ ਗਏ ਹਨ। ਇਨ੍ਹਾਂ ‘ਚ ਰਜਿਸਟਰਡ ਜਾਂ ਲਾਇਸੈਂਸ ਹਾਸਲ ਕਰਨ ਵਾਲੇ ਟਰੈਵਲ ਏਜੰਟਾਂ ਦੀ ਸੂਚੀ ਜਨਤਕ ਕਰਨਾ ਵੀ ਸ਼ਾਮਲ ਹੈ। ਗ੍ਰਹਿ ਵਿਭਾਗ ਨੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਆਪੋ-ਆਪਣੇ ਜ਼ਿਲ੍ਹੇ ‘ਚ ਰਜਿਸਟਰਡ ਟਰੈਵਲ ਏਜੰਟਾਂ ਦੀ ਵਿਸਥਾਰ ਜਾਣਕਾਰੀ ਜ਼ਿਲ੍ਹੇ ਦੇ ਵੈੱਬ ਪੋਰਟਲ ‘ਤੇ ਅਪਡੇਟ ਕਰਨ ਦੀ ਹਦਾਇਤ ਦਿੱਤੀ ਹੈ, ਜਿਸ ‘ਚ ਉਨ੍ਹਾਂ ਦੇ ਲਾਇਸੈਂਸ ਬਾਰੇ ਜਾਣਕਾਰੀ ਅਤੇ ਇਸ ਦੀ ਮਿਆਦ ਅਤੇ ਤਸਵੀਰ ਸ਼ਾਮਲ ਹੈ।ਇਕ ਪੀ. ਸੀ. ਐੱਸ. ਅਧਿਕਾਰੀ ਨੂੰ ਨੋਡਲ ਅਫਸਰ ਨਿਯੁਕਤ ਕਰਨ ਲਈ ਕਿਹਾ ਹੈ।ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਸਾਰੀਆਂ ਇਸ਼ਤਿਹਾਰ ਏਜੰਸੀਆਂ, ਅਖਬਾਰਾਂ, ਇਲੈਕਟ੍ਰਾਨਿਕ ਮੀਡੀਆ ਅਤੇ ਹੋਰ ਅਜਿਹੀਆਂ ਏਜੰਸੀਆਂ ਨੂੰ ਨਿਯਮਾਂ ਬਾਰੇ ਜਾਣੂ ਕਰਵਾਉਣ।ਗ੍ਰਹਿ ਵਿਭਾਗ ਨੇ ਵੀ ਇਹ ਜ਼ਰੂਰੀ ਬਣਾਉਣ ਦਾ ਫੈਸਲਾ ਕੀਤਾ ਹੈ ਕਿ ਵਿਦੇਸ਼ਾਂ ‘ਚ ਟਰੈਵਲ ਏਜੰਟਾਂ ਜ਼ਰੀਏ ਪੜ੍ਹਾਈ ਕਰਨ ਦੀ ਇੱਛਾ ਰੱਖਣ ਵਾਲੇ ਵਿਦਿਆਰਥੀ ਏਜੰਟ ਵੱਲੋਂ ਆਪਣੀ ਅਰਜ਼ੀ ਦੇ ਨਾਲ ਇਕ ਸਰਟੀਫਿਕੇਟ ਨੱਥੀ ਕਰਨਗੇ, ਜਿਸ ਬਾਰੇ ਜ਼ਿਲ੍ਹਾ ਪੁਲਸ ਤੋਂ ਮਨਜ਼ੂਰੀ ਸਰਟੀਫਿਕੇਟ ਲਿਆ ਜਾਵੇ।


Posted

in

by

Tags: