ਤਾਜਾ ਖਬਰ –
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਬਿਲਕੁਲ ਤਾਜਾ ਖਬਰ – ਆਹ ਦੇਖੋ ਰਾਮ ਰਹੀਮ ਜੇਲ ਚ ਕੀ ਡਿਮਾਂਡ ਕਰ ਰਿਹਾ ਕਹਿੰਦਾ ਮੈਂ ਵੀ
ਰੋਹਤਕ ਦੀ ਸੁਨਾਰੀਆ ਜੇਲ੍ਹ ‘ਚ ਸਜ਼ਾ ਕੱਟ ਰਹੇ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੇ ਹਰਿਆਣਾ ਦੇ ਜੇਲ੍ਹ ਮੰਤਰੀ ਤੋਂ ਆਪਣੇ ਪਰਿਵਾਰ ਨਾਲ ਹੋਰ ਕੈਦੀਆਂ ਵਾਂਗ ਫੋਨ ‘ਤੇ ਗੱਲ ਕਰਨ ਦੀ ਸਹੂਲਤ ਮੰਗੀ ਹੈ | ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੇਲ੍ਹ ਮੰਤਰੀ ਕ੍ਰਿਸ਼ਣ ਲਾਲ ਪੰਵਾਰ ਨੇ ਮੀਡੀਆ ‘ਚ ਡੇਰਾ ਮੁਖੀ ਨਾਲ ਇਕੱਲੇ ਮਿਲਣ ਦੀਆਂ ਛਪ ਰਹੀਆਂ ਖ਼ਬਰਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਉਨ੍ਹਾਂ ਦਾ ਸੋਮਵਾਰ ਨੂੰ ਸੁਨਾਰੀਆ ਜੇਲ੍ਹ ਦਾ ਜੇਲ੍ਹ ਮੰਤਰੀ ਦੇ ਅਧਿਕਾਰ ਵਜੋਂ ਸਮੀਖਿਆ ਦੌਰਾ ਕੀਤਾ ਸੀ | ਉਨ੍ਹਾਂ ਆਪਣੇ ਜੇਲ੍ਹ ਦੌਰੇ ਦੌਰਾਨ
ਸੁਰੱਖਿਆ ਵਾਰਡ ਨੰਬਰ ਇਕ ਜਿਥੇ ਗੁਰਮੀਤ ਰਾਮ ਰਹੀਮ ਸਮੇਤ 6 ਲੋਕ ਬੰਦ ਹਨ ਉਨ੍ਹਾਂ ਸਭ ਨਾਲ ਗੱਲਬਾਤ ਕੀਤੀ ਸੀ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਸਨ ਤੇ ਵਾਰਡ ਦੇ ਕਮਰਿਆਂ ਤੇ ਸੁਰੱਖਿਆ ਬੰਦੋਬਸਤ ਦੀ ਸਮੀਖਿਆ ਕੀਤੀ ਸੀ | ਉਨ੍ਹਾਂ ਦੱਸਿਆ ਕਿ ਜਦੋਂ ਉਹ ਕੈਦੀਆਂ ਨਾਲ ਗੱਲਬਾਤ ਕਰ ਰਹੇ ਸਨ ਤਾਂ ਲਾਈਨ ‘ਚ ਖੜੇ ਰਾਮ ਰਹੀਮ ਨੇ
ਹੋਰ ਕੈਦੀਆਂ ਨੂੰ ਆਪਣੇ ਪਰਿਵਾਰਾਂ ਨਾਲ ਫੋਨ ‘ਤੇ ਗੱਲ ਕਰਨ ਦੀ ਮਿਲ ਰਹੀ ਸਹੂਲਤ ਉਸ ਨੂੰ ਵੀ ਉਪਲਬੱਧ ਕਰਵਾਉਣ ਦੀ ਮੰਗ ਕੀਤੀ ਸੀ, ਜਿਸ ‘ਤੇ ਉਨ੍ਹਾਂ ਹਿਸਾਰ ਦੇ ਆਈ.ਜੀ. ਪੁਲਿਸ ਵਲੋਂ ‘ਕੋਈ ਇਤਰਾਜ਼ ਨਹੀਂ’ ਪੱਤਰ ਮਿਲਣ ਬਾਅਦ ਇਹ ਸਹੂਲਤ ਦੇਣ ਦੀ ਹਾਮੀ ਭਰੀ ਸੀ |