ਤਾਜਾ ਵੱਡੀ ਖਬਰ …….
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਆਪਣੇ ਫੇਸਬੁੱਕ ਅਕਾਉਂਟ ਤੋਂ ਉੱਘੇ ਠੇਕੇਦਾਰ ਕਾਂਗਰਸੀ ਮੁਲਖਰਾਜ ਬਿੱਲਾ(ਬੱਸ ਸਟੈਂਡ) ਨੂੰ ਸਿਰੋਪਾ ਭੇਂਟ ਕਰ ਕੇ ਅਕਾਲੀ ਦਲ ਵਿੱਚ ਸ਼ਾਮਲ ਦਾ ਐਲਾਨ ਕਰ ਦਿੱਤਾ। ਇਸ ਪੋਸਟ ਨਾਲ ਬੀਬਾ ਹਰਸਿਮਰਤ ਦੀ ਸੋਸ਼ਲ ਮੀਡੀਆ ਉੱਤੇ ਬਹੁਤ ਕਿਰਕਰੀ ਹੋ ਰਹੀ ……..। ਅਸਲ ਵਿੱਚ ਮੰਤਰੀ ਨੇ ਜਿਸ ਸ਼ਖ਼ਸ ਨੂੰ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਦਾਅਵਾ ਕੀਤਾ ਉਸ ਨੇ ਇਲਜ਼ਾਮ ਲਗਾਇਆ ਹੈ ਕਿ ਮੰਤਰੀ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ, ਉਹ ਅਕਾਲੀ ਦਲ ਵਿੱਚ ਸ਼ਾਮਲ ਨਹੀਂ ਹੋਇਆ ਤੇ ਉਹ ਕਾਂਗਰਸੀ ਹੈ।
ਖ਼ੁਦ ਮੁਲਖਰਾਜ ਬਿੱਲਾ ਠੇਕੇਦਾਰ ਨੇ ਸੀਨੀਅਰ ਕਾਂਗਰਸੀ ਆਗੂ ਜੈਜੀਤ ਸਿੰਘ ਜੌਹਲ ਕੋਲ ਜਾ ਕੇ ਸਾਰੀ ਗੱਲ ਉਨ੍ਹਾਂ ਦੇ ਧਿਆਨ ਵਿੱਚ ਲਿਆਂਦੀ ਕਿ ਮੈਨੂੰ ਜੋ ਸਿਰੋਪਾਉ ਦੇਣ ਦੀ ਫ਼ੋਟੋ ਫੇਸਬੁੱਕ ਉੱਤੇ ਪਾ ਕੇ ਇਹ ਦੱਸਿਆ ਜਾ ਰਿਹਾ ਹੈ ਕਿ ਮੈਂ ਅਕਾਲੀ ਦਲ ਵਿੱਚ ਸ਼ਾਮਲ ਹੋ ਗਿਆ ਹੈ ਇਹ ਕੋਰਾ ਝੂਠ …..। ਬਿੱਲਾ ਠੇਕੇਦਾਰ ਨੇ ਕਿਹਾ ਕਿ ਮੈਂ ਅੱਜ ਵੀ ਕਾਂਗਰਸ ਦਾ ਵਫ਼ਾਦਾਰ ਸਿਪਾਹੀ ਹਾਂ ਅਤੇ ਸ੍ਰ ਮਨਪ੍ਰੀਤ ਸਿੰਘ ਬਾਦਲ ਵਿੱਤ ਮੰਤਰੀ ਪੰਜਾਬ ਨਾਲ ਚਟਾਨ ਵਾਂਗ ਖੜ੍ਹ ਹਾਂ।
ਇਸ ਸਾਰੇ ਮਾਮਲੇ ਉੱਤੇ ਪਰਦਾ ਚੁੱਕਦੇ ਹੋਏ ਬਿੱਲਾ ਨੇ ਕਿਹਾ ਕਿ ਸੁੱਚਾ ਸਿੰਘ ਨਗਰ ਬਠਿੰਡਾ ਵਿਖੇ ਮੇਰੇ ਕਿਸੇ ਮਿੱਤਰ ਦੇ ਘਰ ਬੀਬਾ ਜੀ ਨੇ ਮੈਨੂੰ ਇਹ ਕਹਿ ਕੇ ਸਿਰੋਪਾਉ ਦਿੱਤਾ ਸੀ…… ਕਿ ਤੁਸੀਂ ਪਿੰਡਾਂ ਵਿੱਚ ਪੁਰਾਤਨ ਵਿਰਸੇ ਨੂੰ ਸੰਭਾਲਦਿਆਂ ਹੋਇਆ ਕਬੂਤਰਾਂ ਦੀਆਂ ਬਾਜ਼ੀਆਂ ਲਗਵਾ ਕੇ ਪੁਰਾਣੇ ਪੰਜਾਬ ਦੀ ਯਾਦ ਨੂੰ ਤਾਜ਼ਾ ਕਰਵਾਉਂਦੇ ਹੋ, ਪਰ ਅੱਜ ਮੈਨੂੰ ਉਸ ਵੇਲੇ ਹੈਰਾਨੀ ਹੋਈ ਜੱਦੋ ਬੀਬਾ ਜੀ ਨੇ ਮੇਰੀ ਫ਼ੋਟੋ ਦੀ ਗ਼ਲਤ ਵਰਤੋ ਕਰਦਿਆਂ ਮੈਨੂੰ ਅਕਾਲੀ ਦਲ ਵਿੱਚ ਸ਼ਾਮਲ ਹੋਣਾ ਕਿਹਾ ਗਿਆ। ਬੀਬਾ ਜੀ ਵਰਗੀ ਜ਼ਿੰਮੇਵਾਰ ਸ਼ਖ਼ਸੀਅਤ ਤੋਂ ਮੈਨੂੰ ਇਹ ਉਮੀਦ ਨਹੀਂ ਸੀ।