ਤਾਜਾ ਖਬਰ …..
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਬੈਕ ਜਾ ਰਹੇ ਹੋ ਤਾ ਪਹਿਲਾਂ ਆਹ ਤਾਜਾ ਖਬਰ ਦੇਖ ਲਵੋ
ਦੇਸ਼ ਭਰ ਦੇ ਬੈਂਕ 30 ਮਈ ਤੋਂ ਦੋ ਦਿਨਾਂ ਲਈ ਬੈਂਕ ਹੜ੍ਹਤਾਲ ਉੱਤੇ ਜਾ ਰਹੇ ਹਨ। ਤਨਖਾਹਾਂ ਵਿੱਚ ਕੀਤੇ ਮਾਮੂਲੀ ਵਾਧੇ ਦੇ ਖ਼ਿਲਾਫ ਇੰਡੀਅਨ ਬੈਂਕਸ ਐਸੋਸੀਏਸ਼ਨ (ਆਈਬੀਏ) ਵੱਲੋਂ ਇਹ ਐਲਾਨ ਕੀਤਾ ਗਿਆ ਹੈ। ਬੈਂਕਾਂ ਦੇ ਮੁਲਾਜ਼ਮ ਅਤੇ ਅਫ਼ਸਰ 30 ਮਈ ਤੋਂ ਦੇਸ਼ ਭਰ ਵਿੱਚ ਦੋ ਦਿਨ ਦੀ ਹੜਤਾਲ ਕਰਨਗੇ।
ਤਨਖਾਹਾਂ ਵਿੱਚ ਵਾਧੇ ਸਬੰਧੀ ਮੀਟਿੰਗ 5 ਮਈ ਨੂੰ ਹੋਈ ਸੀ ਜਿਸ ਵਿੱਚ ਆਈਬੀਏ ਨੇ 31 ਮਾਰਚ 2017 ਤੋਂ ਤਨਖਾਹਾਂ ਵਿੱਚ ਦੋ ਫੀਸਦੀ ਵਾਧੇ ਦੀ ਹਾਮੀ ਭਰੀ ਸੀ। ਜਦੋਂ ਕਿ ਦੂਜੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ। ਆਈਬੀਏ ਦਾ ਤਰਕ ਸੀ ਕਿ ਬੈਂਕ ਇਸ ਵਾਰ ਘਾਟੇ ਵਿੱਚ ਹਨ।
ਯੂਨਾਈਟਿਡ ਫਾਰਮ ਆਫ਼ ਬੈਂਕ ਯੂਨੀਅਨਜ਼ ਦੇ ਕਨਵੀਨਰ ਦੇਵੀਦਾਸ ਤੁਲਜਾਪੁਰਕਰ ਨੇ ਮੀਡੀਆ ਨੂੰ ਦੱਸਿਆ ਕਿ ਬੈਂਕਾਂ ਦੇ ਘਾਟੇ ਲਈ ਮੁਲਾਜ਼ਮ
ਜ਼ਿੰਮੇਵਾਰ ਨਹੀਂ ਹਨ। ਬੈਂਕ ਮੁਲਾਜ਼ਮ ਪਿਛਲੇ ਤਿੰਨ ਸਾਲ ਤੋਂ ਅਣਥਕ ਮਿਹਨਤ ਕਰ ਰਹੇ ਹਨ ਤੇ ਮੁਲਾਜ਼ਮਾਂ ਦੀ ਘਾਟ ਨਾਲ ਵੀ ਜੂਝ ਰਹੇ ਹਨ। ਇਸ ਦੇ ਬਾਵਜੂਦ ਮੁਲਾਜ਼ਮਾਂ ਨੇ ਸਰਕਾਰ ਦੀਆਂ ਸਕੀਮਾਂ ਜਿਵੇਂ ਜਨ ਧਨ, ਨੋਟਬੰਦੀ, ਮੁਦਰਾ ਅਤੇ ਅਟਲ ਪੈਨਸ਼ਨ ਯੋਜਨਾਵਾਂ ਸਮੇਤ ਹੋਰਨਾਂ ਸਕੀਮਾਂ ਨੂੰ ਕਾਮਯਾਬੀ ਨਾਲ ਸਿਰੇ ਚੜ੍ਹਾਇਆ ਹੈ। ਇਨ੍ਹਾਂ ਯੋਜਨਾਵਾਂ ਨਾਲ ਮੁਲਾਜ਼ਮਾਂ ’ਤੇ ਕੰਮ ਦਾ ਬੋਝ ਵਧਿਆ ਹੈ।
ਉਨ੍ਹਾਂ ਕਿਹਾ ਕਿ ਆਖ਼ਰੀ ਵਾਰ 1 ਨਵੰਬਰ 2012 ਤੋਂ 31 ਅਕਤੂਬਰ 2017 ਤੱਕ 15 ਫੀਸਦੀ ਉਜਰਤਾਂ ਵਧਾਈਆਂ ਗਈਆਂ ਸਨ ਜਦੋਂ ਕਿ ਹੁਣ ਉਜਰਤਾਂ ਵਧਾਉਣ ਨੂੰ ਲੈ ਕੇ ਮੁਲਾਜ਼ਮਾਂ ਨਾਲ ਮਜ਼ਾਕ ਕੀਤਾ ਜਾ ਰਿਹਾ ਹੈ। ਬੈਂਕ ਮੁਲਾਜ਼ਮਾਂ ਦੀਆਂ ਯੁੂਨੀਅਨਾਂ ਨੇ 29 ਮਈ ਨੂੰ ਰੋਸ ਪ੍ਰਦਰਸ਼ਨ ਦਾ ਐਲਾਨ ਵੀ ਕੀਤਾ।