ਬੱਬੂ ਮਾਨ ਨੂੰ ਇਸ ਕਿਸਾਨ ਦੇ ਪੁੱਤ ਨੇ ਕੀਤਾ ਖੁਲਾ ਚੈਲੰਜ…

ਬੱਬੂ ਮਾਨ ਨੂੰ ਇਸ ਕਿਸਾਨ ਦੇ ਪੁੱਤ ਨੇ ਕੀਤਾ ਖੁਲਾ ਚੈਲੰਜ…

ਗੀਤਕਾਰ ਹੈਪੀ ਤਾਰਾ ਵਲੋਂ ਬੱਬੂ ਮਾਨ ਨੂੰ ਖੁਲਾ ਚੈਲੰਜ ਕੀਤਾ ਗਿਆ ਹੈ ਕਿ ਤੁਸੀਂ ਮੇਰੇ ਨਾਲ ਕਿਸੇ ਜਗ੍ਹਾ ਵੀ ਬਹਿਸ ਕਰਨਾ ਆ ਜਾਵੋ ਮੈਂ ਤੁਹਾਨੂੰ ਗੱਲ ਨੀ ਕਰਨਾ ਦੇਵਾਂਗਾ। ਇਸ ਗੀਤਕਾਰ ਦਾ ਕਹਿਣਾ ਹੈ ਕਿ ਬੱਬੂ ਮਾਨ ਦਾ ਇਕ ਗੀਤ “ਮੇਰੇ ਵਰਗੇ ਮੇਰੇ ਫੈਨ” ਜਿਸ ਵਿਚ ਬੱਬੂ ਮਾਨ ਨੇ ਕਿਹਾ ਹੈ ਕੇ ਮੇਰੇ ਕੋਲ ਹਰ ਸਵਾਲ ਦੇ 2 ਜਵਾਬ ਹਨ।ਪਰ ਉਹ ਮੇਰੇ ਹਰ ਸਵਾਲ ਦਾ ਇਕ ਵੀ ਜਵਾਬ ਦੇ ਦੇਵੇ ਤਾ ਮੰਨਾ। ਹੈਪੀ ਨੇ ਇਹ ਵੀ ਕਿਹਾ ਹੈ ਕੇ ਬੱਬੂ ਮਾਨ ਦੇ ਫੈਨ ਨਵੇਂ ਗਾਇਕ ਲੋਕਾਂ ਨੂੰ ਨਲਕੇ ਟੂਟੀਆਂ ਹੀ ਦਸਦੇ ਹਨ। ਕੀ ਬੱਬੂ ਮਾਨ ਇਸ ਬਾਰੇ ਜਵਾਬ ਦੇਵੇਗਾ ?? ਇਹ ਖੁਲਾ ਚੈਲੰਜ ਗੀਤਕਾਰ ਨੇ ਇਕ ਪ੍ਰਿੰਟ ਆਊਟ ਦੇ ਰੂਪ ਵਿਚ ਲਿਖ ਕੇ ਸੋਸ਼ਲ ਮੀਡਿਆ ਤੇ ਸਾਂਝਾ ਕੀਤਾ ਹੈ।ਇੰਤਜ਼ਾਰ ਹੈ ਕਿ ਬੱਬੂ ਮਾਨ ਇਸ ਗੀਤਕਾਰ ਨੂੰ ਜਵਾਬ ਦੇਵੇਗਾ ਜਾਂ ਉਸਦਾ ਕੋਈ ਫੈਨ ਬੱਬੂ ਮਾਨ ਵਲੋਂ ਕੁਝ ਬੋਲੇਗਾ। ਪਰ ਇਹ ਸਭ ਜਾਨਣ ਲਈ ਕੁਝ ਸਮਾਂ ਹੋਰ ਉਡੀਕ ਕਰਨੀ ਹੋਵੇਗੀ।ਅੱਜਕਲ ਲੱਚਰ ਗਾਇਕੀ ਦਾ ਮੁੱਦਾ ਪੰਜਾਬ ਵਿਚ ਕਾਫੀ ਛਾਇਆ ਹੋਇਆ ਹੈ। ਪੰਜਾਬੀ ਮੁੰਡਿਆਂ ਵਲੋਂ ਗੈਂਗਸਟਰ ਬਣਨ,ਰੋਜ ਹੁੰਦੇ ਦਿਨ ਦਿਹਾੜੇ ਕਤਲ-ਬਲਾਤਕਾਰ ਜਿਹੇ ਰੁਝਾਨਾਂ ਨੂੰ ਉਤਸ਼ਾਹਿਤ ਕਰਨ ਵਾਲੀ ਪੰਜਾਬ ਦੀ ਇਹ ਗਾਇਕੀ ਇੱਕ ਨਵੇਂ ਸਮੀਕਰਨ ਪੈਦਾ ਕਰ ਰਹੀ ਹੈ। ਪਰ ਦੂਜੇ ਪਾਸੇ ਗਾਇਕ ਬੱਬੂ ਮਾਨ ਨੇ ਇਸ ਸਬੰਧੀ ਗਾਇਕਾਂ ਨੂੰ ਕਲੀਨ ਚਿੱਟ ਦਿੰਦਿਆਂ ਕਿਹਾ ਕਿ ਗਾਇਕਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ।


Posted

in

by

Tags: