ਭਾਰਤੀ ਜ਼ਮੀਨ ‘ਤੇ ਸ਼੍ਰੀਦੇਵੀ ਦੇ ਇਹ ਆਖਰੀ ਤਸਵੀਰ
18 ਫਰਵਰੀ ਨੂੰ ਜਦੋਂ ਸ਼੍ਰੀਦੇਵੀ ਮੁੰਬਈ ਹਵਾਈ ਅੱਡੇ ਤੋਂ ਦੁਬਈ ਲਈ ਰਵਾਨਾ ਹੋ ਰਹੇ ਸੀ, ਇਹ ਤਸਵੀਰਾਂ ਉਸ ਵੇਲੇ ਦੀਆਂ ਹਨ।
ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸ਼੍ਰੀਦੇਵੀ ਦੀ ਸ਼ਨੀਵਾਰ ਰਾਤ ਨੂੰ ਦਿਲ ਦੇ ਦੌਰੇ ਕਾਰਨ ਮੌਤ ਹੋ ਗਈ ਸੀ।
ਅਭਿਨੇਤਰੀ ਸ੍ਰੀਦੇਵੀ ਆਪਣੇ ਭਾਣਜੇ ਮੋਹਿਤ ਮਰਵਾਹ ਦੇ ਵਿਆਹ ਵਿੱਚ ਹਿੱਸਾ ਲੈਣ ਲਈ ਦੁਬਈ ਗਈ ਸੀ। ਉੱਥੇ ਉਨ੍ਹਾਂ ਦੀ ਦਿਲ ਦੇ ਦੌਰੇ ਨਾਲ ਮੌਤ ਹੋ ਗਈ।
ਦੁਬਈ ‘ਚ ਸ਼੍ਰੀਦੇਵੀ ਆਪਣੇ ਪਤੀ ਬੌਨੀ ਕਪੂਰ ਤੇ ਛੋਟੇ ਧੀ ਨਾਲ ਸੀ, ਜਦਕਿ ਵੱਡੀ ਧੀ ਜਾਹਨਵੀ ਕਪੂਰ ਸ਼ੂਟਿੰਗ ਕਾਰਨ ਮੁੰਬਈ ਵਿੱਚ ਸੀ।
13 ਅਗਸਤ, 1963 ਨੂੰ ਸ੍ਰੀਦੇਵੀ ਦਾ ਜਨਮ ਹੋਇਆ ਸੀ। ਇਸ ਅਭਿਨੇਤਰੀ ਨੇ ਨਾ ਸਿਰਫ਼ ਹਿੰਦੀ ਵਿੱਚ ਕਮਾਲ ਕੀਤਾ ਬਲਕਿ ਤਾਮਿਲ, ਤੇਲਗੂ, ਮਲਿਆਲੀ ਤੇ ਕੰਨੜ ਫਿਲਮਾਂ ਵਿੱਚ ਵੀ ਕੰਮ ਕੀਤਾ।
1967 ਦੀ ਫ਼ਿਲਮ ਜੂਲੀ ਸ਼੍ਰੀਦੇਵੀ ਨੇ ਇਕ ਬਾਲ ਕਲਾਕਾਰ ਦੇ ਤੌਰ ‘ਤੇ ਸ਼ੁਰੂਆਤ ਕੀਤਾ। ਸ੍ਰੀਦੇਵੀ ਨੂੰ ਬਾਲੀਵੁੱਡ ਦੀ ਪਹਿਲੀ ਮਹਿਲਾ ਸੁਪਰਸਟਾਰ ਵਜੋਂ ਜਾਣਿਆ ਜਾਂਦਾ ਹੈ।