ਸਿੱਖ ੲਿਤਿਹਾਸ ਵਿੱਚ ਭਾੲੀ ਘਨੱੲੀਅਾ ਜੀ ੲਿੱਕ ਮਹਾਨ ਗੁਰਸਿੱਖ ਤੇ ਲੋਕ ਸੇਵਕ ਵਜੋ ਜਾਣੇ ਜਾਂਦੇ ਹਨ। ੳੁਹ ਪਿੰਡ ਸੋਦਰਾ, ਜਿਲਾ ਗੁੱਜਰਾਵਾਲਾ ( ਹੁਣ ਪਾਕਿਸਤਾਨ ਦੇ ਰਹਿਣ ਵਾਲੇ ਸਨ। ੳੁਹ ਪਹਿਲੀ ਵਾਰੀ ਅਨੰਦਪੁਰ ਵਿਖੇ ਗੁਰੂ ਤੇਗ ਬਹਾਦੁਰ ਜੀ ਦੇ ਦਰਸ਼ਨ ਲੲੀ ਗੲੇ। ਦਰਸ਼ਨ ਕਰਕੇ ੳੁਹਨਾ ਨੂੰ ੲੇਨਾ ਅਨੰਦ ਪ੍ਰਾਪਤ ਹੋੲਿਅਾ ਕਿ ੳੁਹ ੳੁੱਥੇ ਹੀ ਹਮੇਸ਼ਾ ਲੲੀ ਟਿਕ ਗੲੇ। ਗੁਰੂ ਜੀ ਨੇ ੳੁਹਨਾ ਨੂੰ ਪਾਣੀ ਦੀ ਸੇਵਾ ਸੰਭਾਲ ਦਿੱਤੀ। ਭਾੲੀ ਘਨੱੲੀਅਾ ਜੀ ਗੁਰੂ ਘਰ ਦੇ ਪੱਕੇ ਸ਼ਰਧਾਲੂ ਸਨ।…….. ਭੰਗਾਨੀ ਦਾ ਯੁੱਧ ਸ਼ੁਰੂ ਹੋਣ ਤੋ ਪਹਿਲਾ ਗੁਰੂ ਗੋਬਿੰਦ ਸਿੰਘ ਜੀ ਨੇ ੳੁਹਨਾ ਨੂੰ ਜੰਗ ਦੇ ਮੈਦਾਨ ਵਿੱਚ ਲੋੜਵੰਦਾ ਨੂੰ ਪਾਣੀ ਪਿਲਾੳੁਣ ਦੀ ਸੇਵਾ ਬਖਸ਼ੀ। ਪਹਾੜੀ ਰਾਜਿਅਾ ਨੇ ਪਠਾਨਾ ਨਾਲ ਮਿਲ ਕੇ ੧੫ ਅਪ੍ਰੈਲ ੧੬੮੭ ਨੂੰ ਗੁਰੂ ਜੀ ੳੁੱਤੇ ਹੱਲਾ ਬੋਲਿਅਾ। ਰਣਭੂਮੀ ਵਿੱਚ ਜਿਸ ਨੂੰ ਪਿਅਾਸ ਲਗਦੀ ੳੁਹ ਭਾੲੀ ਘਨੱੲੀਅਾ ਜੀ ਪਾਸ ਪੁੱਜ ਜਾਂਦਾ। ਸਾਰੇ ਹਿੰਦੂ, ਸਿੱਖ, ਮੁਸਲਮਾਨ ਤੇ ਪਠਾਨ ੳੁਹਨਾ ਕੋਲੋ ਪਾਣੀ ਪੀ ਕੇ ਤਾਜਾ ਦਮ ਹੋ ਜਾਂਦੇ ਤੇ ਦੁਬਾਰਾ ਯੁੱਧ ਵਿੱਚ ਜੁੱਟ ਜਾਂਦੇ ਸਿੱਖਾ ਤੋ ੲਿਹ ਸਹਾਰ ਨਾ ਹੋੲਿਅਾ।
ੳੁਹਨਾ ਨੇ ਗੁਰੂ ਜੀ ਪਾਸ ਸ਼ਿਕਾੲਿਤ ਕੀਤੀ, “ਗੁਰੂ ਜੀ ! ਭਾੲੀ ਘਨੱੲੀਅਾ ਜੀ ਦੁਸ਼ਮਣ ਦੇ ਫੱਟੜਾ ਨੂੰ ਵੀ ਪਾਣੀ ਪਿਲਾੲੀ ਜਾਂਦੇ ਹਨ। ਜੇਕਰ ੳੁਹਨਾ ਨੂੰ ਪਾਣੀ ਨਾ ਮਿਲੇ ਤਾਂ ੳੁਹ ਜਰੂਰ ਦਮ ਤੌੜ ਦੇਣਗੇ। ੲਿਸ ਲੲੀ ਬੇਨਤੀ ਹੈ ਕਿ ੳੁਹਨਾ ਨੂੰ ਪਾਣੀ ਪਿਲਾੳੁਣ ਤੋ ਰੋਕਿਅਾ ਜਾਵੇ। ਗੁਰੂ ਜੀ ਨੇ ਭਾੲੀ ਘਨੱੲੀਅਾ ਨੂੰ ਬਲਾ ਕੇ ਪੁੱਛਿਅਾ,” ਭਾੲੀ ਘਨੱੲੀਅਾ ਕੀ ੲਿਹ ਸੱਚ ਹੈ?” ਭਾੲੀ ਘਨੱੲੀਅਾ ਨੇ ਹੱਥ ਜੋੜ ਕੇ ਕਿਹਾ,” ਸੱਚ ਪਾਤਸ਼ਾਹ ਮੈਨੂੰ ਤਾਂ ਕੋੲੀ ਦੁਸ਼ਮਣ ਨਜਰ ਨਹੀ ਅਾੳੁਦਾਂ। ਸਾਰੇ ਪਾਸੇ ਅਾਪ ਨਜਰੀ ਅਾੳੁਦੇ ਹੋ ਮੈ ਕਿਸ ਨੂੰ ਪਾਣੀ ਪਿਲਾਵਾ ਤੇ ਕਿਸ ਨੂੰ ਜਵਾਬ ਦੇਵਾ। ਮੇਰੇ ਪਾਸ ਜਿਹੜਾ ਵੀ ਲੋੜਵੰਦ ਅਾ ਕੇ ਪਾਣੀ ਮੰਗਦਾ ਹੈ ਜਾਂ ਮੈ ਪਿਅਾਸਾ ਦੇਖਦਾ ਹਾਂ, ਬਿਨਾ ਭੇਦ- ਭਾਵ ਕੀਤੇ ਪਾਣੀ ਪਿਲਾ ਦਿੰਦਾ ਹਾਂ। ਅਾਪ ਨੇ ਮੈਨੂੰ …… ਯੁੱਧ ਵਿੱਚ ਲੋੜਵੰਦਾ ਨੂੰ ਪਾਣੀ ਪਿਲਾੳੁਣ ਦੀ ਸੇਵਾ ਬਖਸ਼ੀ ਹੈ। ਗੁਰੂ ਜੀ ਭਾੲੀ ਘਨੱੲੀਅਾ ਜੀ ਦਾ ੳੁੱਤਰ ਸੁਣ ਕੇ ਬਹੁਤ ਪ੍ਰਸੰਨ ਹੋੲੇ। ਗੁਰੂ ਜੀ ਨੇ ਅਾਪਣੇ ਪਾਸੋ ੳੁਸ ਨੂੰ ਮਲ੍ਹਮ ਪੱਟੀ ਫੜਾੳੁਦੇ ਹੋੲੇ ਕਿਹਾ,” ਘਨੱੲੀਅਾ ਅੱਗੋ ਤੋ ਤੁਸੀ ਪਾਣੀ ਦੀ ਸੇਵਾ ਦੇ ਨਾਲ ਨਾਲ ਫੱਟੜਾ ਦੀ ਮਲ੍ਹਮ…… ਪੱਟੀ ਦਾ ਕੰਮ ਵੀ ਕਰਨਾ। ੲਿਸ ਕੰਮ ਲੲੀ ਹੋਰ ਸਿੱਖਾ ਨੂੰ ਨਾਲ ਲੈ ਕੇ ੲਿੱਕ ਜਥਾ ਤਿਅਾਰ ਕਰ ਲਵੋ…!! ਤੁਸੀ ੳੁਸ ਜਥੇ ਦੇ ਮੁੱਖੀ ਹੋਵੋਗੇ। ਭਾੲੀ ਘਨੱੲੀਅਾ ਜੀ ਨੇ ਗੁਰੂ ਜੀ ਦਾ ਹੁਕਮ ਮੰਨ ਕੇ ਜਥਾ ਤਿਅਾਰ ਕੀਤਾ ਤੇ ਜਖਮੀਅਾ, ਲੋੜਵੰਦਾ ਦੀ ਸੇਵਾ ਵਿੱਚ ਜੁੱਟ ਗੲੇ। ੲਿਸ ਨੂੰ “ਸੇਵਾ ਪੰਥੀ” ਦਾ ਨਾ ਦਿੱਤਾ ਗਿਅਾ। “ਸੇਵਾ ਪੰਥੀ” ਅੱਜ ਵੀ ਗੁਰੂ ਜੀ ਦੇ ੲਿਸ ਮਿਸ਼ਨ ੳੁੱਪਰ ਪੂਰੀ ਤਰਾਂ ਕੰਮ ਕਰ ਰਹੇ ਹਨ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ