ਭੱਜੀ ਦੀ ਪਰਿਵਾਰਿਕ ਤਸਵੀਰ ਤੇ ਗਾਂਗੁਲੀ ਨੇ ਕੀਤਾ ਅਜਿਹਾ ਕੰਮੈਂਟ, ਮੰਗਣੀ ਪਈ ਮਾਫੀ ..

ਕ੍ਰਿਕਟਰ ਹਰਭਜਨ ਸਿੰਘ ਇਕ ਦਿਨ ਪਹਿਲਾਂ ਆਪਣੀ ਪਤਨੀ ਅਤੇ ਬੇਟੀ ਦੇ ਨਾਲ Shri Darbar sahib ਗਏ ਸੀ ਜਿਥੇ ਦੀਆਂ ਕੁਝ ਤਸਵੀਰਾਂ ਉਨ੍ਹਾਂ ਨੇ ਸੋਸ਼ਲ ਮੀਡਿਆ ਤੇ ਸੱਭ ਨਾਲ ਸਾਂਝਾ ਕੀਤੀਆ ਨੇ |

ਭਾਰਤੀ ਸਪਿਨ ਗੇਂਦਬਾਜ ਹਰਭਜਨ ਸਿੰਘ ਅਤੇ ਸਾਬਕਾ ਕ੍ਰਿਕਟ ਖਿਡਾਰੀ ਸੌਰਵ ਗਾਂਗੁਲੀ ਕਾਫ਼ੀ ਪੁਰਾਣੇ ਦੋਸਤ ਹਨ | ਪਰ ਹਾਲ ਹੀ ਚ ਗਾਂਗੁਲੀ ਨੇ ਹਰਭਜਨ ਸਿੰਘ ਦੀ ਇਕ ਪਰਿਵਾਰਿਕ ਤਸਵੀਰ ਤੇ ਕੁਝ ਇਹੋ ਜਿਹਾ ਕੰਮੈਂਟ ਕਰ ਦਿੱਤਾ ਕਿ ਬਾਅਦ ਵਿਚ ਉਨ੍ਹਾਂ ਨੇ ਮਾਫੀ ਵੀ ਮੰਗੀ |

ਗੱਲ ਇੰਝ ਹੈ ਕਿ ਭੱਜੀ ਨੇ ਪਤਨੀ ਗੀਤਾ ਬਸਰਾ ਅਤੇ ਬੇਟੀ ਹਿਨਾਯਾ ਦੇ ਨਾਲ ਗੋਲਡਨ ਟੇਮਪਲ ਤੇ ਖਿੱਚੀ ਇਕ ਤਸਵੀਰ ਸੱਭ ਨਾਲ ਸਾਂਝਾ ਕਿੱਤੀ ਸੀ ਜਿਸਤੇ ਗਾਂਗੁਲੀ ਨੇ ਕੰਮੈਂਟ ਕਿੱਤਾ | ਗਾਂਗੁਲੀ ਨੇ ਲਿਖਿਆ, “ਬੇਟਾ ਬਹੁਤ ਸੁੰਦਰ ਹੈ ਭੱਜੀ, ਬਹੁਤ ਪਿਆਰ ਦੇਣਾ”|

ਪਰ ਜਿਦਾਂ ਹੀ ਗਾਂਗੁਲੀ ਨੂੰ ਆਪਣੀ ਗਲਤੀ ਦਾ ਇਹਸਾਸ ਹੋਇਆ ਉਨ੍ਹਾਂ ਨੇ ਇਕ ਹੋਰ ਟਵੀਟ ਕਰ ਦਿੱਤੀ | ਜਿਸ ਵਿਚ ਗਾਂਗੁਲੀ ਨੇ ਲਿਖਿਆ, “ਮਾਫ਼ ਕਰ ਦੇਣਾ, ਬੇਟੀ ਬਹੁਤ ਸੁੰਦਰ ਹੈ | ਗੇਟਿੰਗ ਓਲ੍ਡ ਭੱਜੀ | ਇਸ ਉੱਤੇ ਭੱਜੀ ਨੇ ਜਵਾਬ ਚ ਲਿਖਿਆ, ਸ਼ੁਕਰੀਆ ਦਾਦਾ, ਲਵ ਯੂ ਸਨਾ, ਹੋਪ ਟੂ ਸੀ ਯੂ ਸੂਨ |


Posted

in

by

Tags: