ਪੰਜਾਬ ਦੇ ਮਸ਼ਹੂਰ ਗੈਂਗਸਟਰ ਦਿਲਪ੍ਰੀਤ ਬਾਬਾ ਵੱਲੋਂ ਬੀਤੇ ਦਿਨੀਂ ਨੰਗਲ ਦੇ ਇੱਕ ਵਪਾਰੀ ਅਤੇ ਨੂਰਪੁਰ ਬੇਦੀ ਦੇ ਇੱਕ ਡਾਕਟਰ ਤੋਂ ਫਿਰੌਤੀ ਮੰਗਣ ਦਾ ਮਾਮਲਾ ਸਾਹਮਣੇ ਆਇਆ। ਇਸੇ ਦੌਰਾਨ ਮਸ਼ਹੂਰ ਕਲਾਕਾਰ ਗਿੱਪੀ ਗਰੇਵਾਲ ਨੂੰ ਵੀ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਦੇ ਬਾਰੇ ਵਿੱਚ ਗੈਂਗਸਟਰ ਦਿਲਪ੍ਰੀਤ ਬਾਬਾ ਦੀ ਮਾਤਾ ਅਤੇ ਉਸ ਦੀ ਭੈਣ ਨੇ ਬਿਲਕੁਲ ਝੂਠ ਦੱਸ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਨਹੀਂ ਹੈ ਕਿ ਦਿਲਪ੍ਰੀਤ ਬਾਬਾ ਕਿਸੇ ਤੋਂ ਇਸ ਤਰ੍ਹਾਂ ਫਿਰੌਤੀ ਮੰਗ ਸਕਦਾ।
ਇਸਦੇ ਨਾਲ ਹੀ ਉਨ੍ਹਾਂ ਨੇ ਦਿਲਪ੍ਰੀਤ ਬਾਬਾ ਨੂੰ ਅਪੀਲ ਕੀਤੀ ਹੈ ਕਿ ਉਹ ਆਤਮ ਸਮਰਪਣ ਕਰਕੇ ਸੱਚ ਸਾਰਿਆਂ ਸਾਹਮਣੇ ਲਿਆਉਣ ਜਾਂ ਫਿਰ ਮੀਡੀਆ ਸਾਹਮਣੇ ਪੇਸ਼ ਹੋ ਕੇ ਸੱਚ ਦੱਸਣ। ਦਿਲਪ੍ਰੀਤ ਬਾਬਾ ਦੀ ਮਾਤਾ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਕਾਨੂੰਨ ਹਵਾਲੇ ਕਰਨ ਤਾਂ ਜੋ ਸਾਡਾ ਘਰ ਬਚ ਸਕੇ।
ਦੱਸ ਦੇਈਏ ਕਿ ਪਰਮੀਸ਼ ਵਰਮਾ ਤੇ ਹਮਲੇ ਤੋਂ ਲੈ ਕੇ ਗਿੱਪੀ ਗਰੇਵਾਲ ਨੂੰ ਮਿਲੀਆਂ ਧਮਕੀਆਂ ‘ਚ ਗੈਂਗਸਟਰ ਦਿਲਪ੍ਰੀਤ ਬਾਬਾ ਦਾ ਨਾਮ ਲੱਗਦਾ । ਸਿਰਫ ਇੰਨ੍ਹਾਂ ਹੀ ਨਹੀਂ, ਕਈ ਵੱਡੇ ਵਪਾਰੀਆਂ ਨੂੰ ਵੀ ਫਿਰੌਤੀ ਲਈ ਮਿਲੀਆਂ ਧਮਕੀਆਂ ‘ਚ ਦਿਲਪ੍ਰੀਤ ਗੈਂਗਸਟਰ ਦਾ ਨਾਮ ਲੱਗ ਰਿਹਾ ਹੈ, ਜਿਸ ‘ਚ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ