ਮਿਸ WORLD ਬਣੀ ਮਨੂਸ਼ੀ ਬਾਰੇ ਹੋਇਆ ਵੱਡਾ ਖੁਲਾਸਾ…

ਲੁਧਿਆਣਾ- ਸੰਸਾਰ ਭਰ ਦੀਆਂ 118 ਸੁੰਦਰੀਆਂ ਨੂੰ ਛੱਡ ਕੇ ਮਿਸ ਵਰਲਡ ਦਾ ਖਿਤਾਬ ਜਿੱਤਣ ਵਾਲੀ ਭਾਰਤ ਦੀ ਮਾਨੁਸ਼ੀ ਛਿੱਲਰ ਦੀ ਦਿਲਕਸ਼ ਮੁਸਕਰਾਹਟ ਪਿੱਛੇ ਮੁੰਬਈ ਦੇ ਸੈਲੀਬ੍ਰਿਟੀ ਡੈਂਟਿਸਟ ਡਾ. ਸੰਦੇਸ਼ ਮਯੇਕਰ ਦੀ ਮਹੱਤਵ ਪੂਰਨ ਭੂਮਿਕਾ ਹੈ। ਮਾਨੁਸ਼ੀ ਨੇ ਮਿਸ ਵਰਲਡ ਪ੍ਰਤੀਯੋਗਤਾ ਤੋਂ ਪਹਿਲਾਂ ਡਾ. ਸੰਦੇਸ਼ ਮਯੇਕਰ ਤੋਂ ਹੀ ਵਿਸ਼ੇਸ਼ ਇਲਾਜ ਕਰਵਾਇਆ ਸੀ। ਇਹ ਖੁਲਾਸਾ ਖੁਦ ਸੈਲੀਬ੍ਰਿਟੀ ਡੈਂਟਿਸਟ ਤੇ ਡਿਜ਼ਾਈਨਰ ਆਫ ਸਮਾਈਲ ਦੇ ਨਾਂ ਨਾਲ ਪ੍ਰਸਿੱਧ ਡਾ. ਸੰਦੇਸ਼ ਮਯੇਕਰ ਨੇ ਕੀਤਾ।

ਡਾ. ਸੰਦੇਸ਼ ਮਯੇਕਰ ਕੱਲ੍ਹ ਇਸ ਸ਼ਹਿਰ ਵਿੱਚ ਇੰਡੀਅਨ ਡੈਂਟਲ ਐਸੋਸੀਏਸ਼ਨ ਲੁਧਿਆਣਾ ਬਰਾਂਚ ਵੱਲੋਂ ਕਰਵਾਈ ਤਿੰਨ ਦਿਨਾ ਪੰਜਾਬ ਸਟੇਟ ਡੈਂਟਲ ਕਾਨਫਰੰਸ ਦੇ ਅੰਤਿਮ ਦਿਨ ਪਹੁੰਚੇ ਸਨ। ਉਹ ਆਪਣੇ ਦੋਸਤ ਤੇ ਸ਼ਹਿਰ ਦੇ ਪ੍ਰਸਿੱਧ ਡੈਂਟਿਸਟ ਡਾ. ਵਿਵੇਕ ਸੱਗੜ ਕੋਲ ਰੁਕੇ ਹੋਏ ਸਨ। ਇਸ ਦੌਰਾਨ ਡਾ. ਸੰਦੇਸ਼ ਨੇ ਦੱਸਿਆ ਕਿ ਮਿਸ ਇੰਡੀਆ ਬਣਨ ਤੋਂ ਬਾਅਦ ਮਾਨੁਸ਼ੀ ਉਨ੍ਹਾਂ ਕੋਲ ਆਈ ਸੀ। ਉਸ ਨੇ ਮਿਸ ਵਰਲਡ ਪ੍ਰਤੀਯੋਗਤਾ ਵਿੱਚ ਭਾਗ ਲੈਣ ਬਾਰੇ ਦੱਸਿਆ।

ਮਾਨੁਸ਼ੀ ਨੇ ਕਿਹਾ ਸੀ ਕਿ ਉਸ ਨੂੰ ਅਜਿਹੀ ਮੁਸਕਰਾਹਟ ਚਾਹੀਦੀ ਹੈ, ਜੋ ‘ਅੱਖਾਂ ਤੋਂ ਸਿੱਧੇ ਦਿਲ ਉਤੇ ਉਤਰ ਜਾਵੇ।’ ਇਸ ਤੋਂ ਬਾਅਦ ਉਨ੍ਹਾਂ ਨੇ ਮਾਨੁਸ਼ੀ ਦੇ ਚਿਹਰੇ ਨੂੰ ਪਰਖਿਆ ਤੇ ਉਸੇ ਦੇ ਆਧਾਰ ‘ਤੇ ਖੂਬਸੂਰਤ ਮੁਸਕਰਾਹਟ ਡਿਜ਼ਾਈਨ ਕੀਤੀ, ਜਿਸ ਵਿੱਚ ਦੋ ਮਹੀਨੇ ਲੱਗੇ। ਚਾਰ ਸਿਟਿੰਗਜ਼ ਵਿੱਚ ਉਨ੍ਹਾਂ ਦੀ ਮੁਸਕਰਾਹਟ ਨੂੰ ਖੂਬਸੂਰਤ ਬਣਾਉਣ ਲਈ ਮਸੂੜਿਆਂ ਅਤੇ ਦੰਦਾਂ ਦੀ ਸ਼ਕਲ ਬਦਲੀ ਗਈ। ਇਸ ਤੋਂ ਬਾਅਦ ਨਤੀਜਾ ਸਭ ਦੇ ਸਾਹਮਣੇ ਹੈ।

ਡਾ. ਸੰਦੇਸ਼ ਦੇ ਮੁਤਾਬਕ ਮੁਸਕਰਾਹਟ ਨਾਲ ਹੌਸਲਾ ਵਧਦਾ ਅਤੇ ਟੀਚਾ ਸਰ ਕਰਨ ਵਿੱਚ ਮਦਦ ਕਰਦਾ ਹੈ। ਉਨ੍ਹਾਂ ਕਿਹਾ ਕਿ ਮਾਨੁਸ਼ੀ ਨੂੰ ਮਿਸ ਵਰਲਡ ਬਣਨ ਤੋਂ ਪਹਿਲਾਂ ਹੀ ਖੁਦ ‘ਤੇ ਭਰੋਸਾ ਸੀ। ਜਦੋਂ ਵੀ ਮਾਨੁਸ਼ੀ ਉਨ੍ਹਾਂ ਕੋਲ ਆਉਂਦੀ ਸੀ ਤਾਂ


Posted

in

by

Tags: