ਮੁਸਲਿਮ ਪਰਿਵਾਰ ‘ਚ ਜੰਮੇ ਲਾਤਿਫ਼ ਮਹੁੰਮਦ ਕਿਵੇਂ ਬਣੇ ਕੁਲਦੀਪ ਮਾਣਕ

ਪੰਜਾਬ ਦੇ ਮਸ਼ਹੂਰ ਪੰਜਾਬੀ ਫੋਕ ਗਾਇਕ ਕੁਲਦੀਪ ਮਾਣਕ ਦੀ ਅੱਜ 6ਵੀਂ ਬਰਸੀ ਹੈ। 30 ਨਵੰਬਰ ਸਾਲ 2011 ‘ਚ ਕੁਲਦੀਪ ਮਾਣਕ ਇਸ ਸੰਸਾਰ ਨੂੰ ਅਲਵਿਦਾ ਆਖ ਗਏ ਸਨ। ਪੰਜਾਬ ਦੇ ਲੋਕਾਂ ਤੋਂ ਜੇਕਰ ਕਲੀਆਂ ਦਾ ਅਰਥ ਪੁੱਛਿਆ ਜਾਵੇ ਤਾਂ ਸ਼ਾਇਦ ਉਨ੍ਹਾਂ ਨੂੰ ਦੋ ਹੀ ਅਰਥ ਪਤਾ ਹੋਣਗੇ ਇਕ ਤਾਂ ‘ਫੁੱਲਾਂ ਦੀਆਂ ਕਲੀਆਂ’ ਤੇ ਦੂਜਾ ‘ਮਾਣਕ ਦੀਆਂ ਕਲੀਆਂ’। ਉਨ੍ਹਾਂ ਦੀ ਗਾਇਕੀ ਦਾ ਹਰ ਕੋਈ ਮੁਰੀਦ ਹੈ। ਕੁਲਦੀਪ ਮਾਣਕ ‘ਕਲੀਆਂ ਦੇ ਬਾਦਸ਼ਾਹ’ ਅਖਵਾਉਂਦੇ ਹਨ। ਉਨ੍ਹਾਂ ਨੂੰ ਬਚਪਨ ਤੋਂ ਹੀ ਗਾਇਕੀ ਦਾ ਸ਼ੌਕ ਸੀ। ਕੁਲਦੀਪ ਮਾਣਕ ਦਾ ਅਸਲੀ ਨਾਂ ਲਾਤਿਫ ਮੁਹੰਮਦ ਮਾਣਕ ਸੀ। ਪੰਜਾਬ ਦੇ ਸੀ. ਐੱਮ. ਸੇਖੋਂ ਨੇ ਉਨ੍ਹਾਂ ਦਾ ਨਾਂ ਕੁਲਦੀਪ ਮਾਣਕ ਰੱਖਿਆ ਸੀ।

Kuldeep Manak death anniversary

ਦੱਸ ਦੇਈਏ ਕਿ ਨਾਮੀ ਗਾਇਕ ਜੈਜ਼ੀ ਬੀ ਕੁਲਦੀਪ ਮਾਣਕ ਦੇ ਬਹੁਤ ਵੱਡੇ ਫੈਨ ਹਨ ਤੇ ਆਖਰੀ ਸਮੇਂ ਤਕ ਉਨ੍ਹਾਂ ਨੂੰ ਮਿਲਦੇ-ਜੁਲਦੇ ਰਹੇ। ਅੱਜ ਵੀ ਜੈਜ਼ੀ ਬੀ ਨੇ ਕੁਲਦੀਪ ਮਾਣਕ ਨੂੰ ਯਾਦ ਕਰਦੇ ਹੋਏ ਆਪਣੇ ਇੰਸਟਾਗ੍ਰਾਮ ‘ਤੇ ਉਨ੍ਹਾਂ ਦੀ ਇਕ ਤਸਵੀਰ ਤੇ ਇਕ ਗੀਤ ਸ਼ੇਅਰ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ। ਕੁਲਦੀਪ ਮਾਣਕ ਦੇ ਗੀਤ ‘ਤੇਰੇ ਟਿੱਲੇ ਤੋਂ’, ‘ਦੁੱਲਿਆ ਵੇ ਟੋਕਰਾ’ ਤੇ ‘ਮਾਂ ਮਿਰਜ਼ੇ ਦੀ ਬੋਲਦੀ’ ਬੇਹੱਦ ਮਸ਼ਹੂਰ ਹਨ। ਉਨ੍ਹਾਂ ਨੇ ਕਈ ਪੰਜਾਬੀ ਫਿਲਮਾਂ ‘ਚ ਵੀ ਕੰਮ ਕੀਤਾ ਸੀ। ਕੁਲਦੀਪ ਮਾਣਕ ਦਾ ਜਨਮ 15 ਨਵੰਬਰ 1951 ਨੂੰ ਬੰਠਿਡਾ ‘ਚ ਹੋਇਆ ਸੀ ਤੇ ਸਾਲ 1996 ‘ਚ ਉਨ੍ਹਾਂ ਨੇ ਚੋਣਾਂ ‘ਚ ਵੀ ਹਿੱਸਾ ਲਿਆ ਪਰ ਸਫਲਤਾ ਹਾਸਲ ਨਾ ਹੋਈ।

ਪੰਜਾਬੀ ਲੋਕ ਗਾਇਕੀ ਦਾ ਥੰਮ੍ਹ ਕਹੀਏ, ਮੇਲਿਆਂ ਤੇ ਅਖਾੜਿਆਂ ਦਾ ਸ਼ਿੰਗਾਰ ਕਹੀਏ ਅਤੇ ਜਾਂ ਕਹੀਏ ਲੋਕ ਗਾਥਾਵਾਂ ਦਾ ਸ਼ਾਹਕਾਰ ਇਨ੍ਹਾਂ ‘ਚੋਂ ਕੁਝ ਵੀ ਕਹੀਏ ਪਰ ਰਹਿੰਦੀ ਦੁਨੀਆਂ ਤੱਕ ਕਲੀਆਂ ਦਾ ਬਾਦਸ਼ਾਹ ਇੱਕੋ ਹੀ ਰਹੇਗਾ- ਸਵਰਗਵਾਸੀ ਕੁਲਦੀਪ ਮਾਣਕ। ਮਾਣਕ ਦੀ ਗਾਇਕੀ ਨੇ ਹਮੇਸ਼ਾ ਹੀ ਸਭ ਨੂੰ ਵਿਰਾਸਤ ਨਾਲ ਜੋੜਿਆ ਹੈ। ਇਸ ਮਹਾਨ ਗਾਇਕ ਦੀਆਂ ਗਾਈਆਂ ਕੁਝ ਅਜਿਹੀਆਂ ਕਲੀਆਂ ਅਤੇ ਗੀਤ ਹਨ ਜੋ ਅੱਜ ਵੀ ਉਨੇ ਹੀ ਨਵੇਂ ਲਗਦੇ ਹਨ ਜਿੰਨੇ ਕਿ ਪਹਿਲਾਂ ਲੱਗਦੇ ਸਨ। ‘ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲਿਓ’, ਜਿੱਥੇ ਇਸ ਗੀਤ ਨੇ ਹਰ ਮਾਂ ਦੇ ਦਿਲ ਨੂੰ ਛੂਹਿਆ ਉੱਥੇ ਹੀ ‘ਸੁੱਚਾ ਸੂਰਮਾ ਤੇ ਜੱਟ ਜਿਉਣਾ ਮੌੜ’ ਵਰਗੀਆਂ ਕਲੀਆਂ ਨੇ ਇਨ੍ਹਾਂ ਪਾਤਰਾਂ ਨੂੰ ਜਿਵੇਂ ਮੁੜ ਸੁਰਜੀਤ ਕਰ ਦਿੱਤਾ।

Kuldeep Manak death anniversary

ਕੁਲਦੀਪ ਮਾਣਕ ਦੀ ਬਰਸੀ ਦੇ ਮੋਕੇ ‘ਤੇ ਜੈਜੀ ਬੈਂਸ ਨੇ ਵੀ ਇੱਕ ਗੀਤ ਸ਼ੇਅਰ ਕੀਤਾ ਹੈ।ਗੀਤ ਦਾ ਨਾਮ ਹੈ ਮਣਕੇ ਤੋਂ ਮਾਣਕ ਉਹਨਾਂ ਨੇ ਇਸ ਗੀਤ ਦੇ ਜਰੀਏ ਉਹਨਾਂ ਨੇ ਮਰਹੂਮ ਕੁਲਦੀਪ ਮਾਣਕ ਨੂੰ ਸ਼ਰਧਾਜਲੀ ਭੇਟ ਕੀਤੀ ਹੈ।ਪੰਜਾਬੀ ਲੋਕ ਗਾਇਕ ਕੁਲਦੀਪ ਮਾਣਕ ਨੂੰ ਵਿਛੜਿਆਂ 6 ਸਾਲ ਹੋ ਗਏ ਹਨ। ਪਰ ਲੋਕ ਮਨਾਂ ਵਿਚ ਉਸ ਦੀਆਂ ਯਾਦਾਂ ਕਲ੍ਹ ਵਾਂਗ ਕਾਇਮ ਹਨ। ਉਸ ਦਾ ਜਨਮ 15 ਨਵੰਬਰ 1949 ਨੂੰ ਪਿੰਡ ਜਲਾਲ ਜ਼ਿਲਾ ਬਠਿੰਡਾ ਵਿਖੇ ਗਾਇਕ ਨਿੱਕਾ ਖਾਨ ਦੇ ਘਰ ਹੋਇਆ ਸੀ। ਮਾਣਕ ਉਦੋਂ ਪਹਿਲੀ ਜਮਾਤ ਵਿਚ ਪੜ੍ਹਦਾ ਸੀ ਜਦੋਂ ਉਸ ਦਾ ਪਹਿਲਾ ਗਾਣਾ ਰਿਕਾਰਡ ਹੋਇਆ, ਜਿਸ ਦੇ ਅਰਥ ਵੀ ਉਦੋਂ ਮਾਣਕ ਚੰਗੀ ਤਰ੍ਹਾਂ ਨਹੀਂ ਜਾਣਦਾ ਸੀ। ਗੀਤ ਸੀ ‘ਜੀਜਾ ਅੱਖੀਆਂ ਨਾ ਮਾਰ, ਮੈਂ ਕੱਲ੍ਹ ਦੀ ਕੁੜੀ।’ ਮਾਣਕ ਦਾ ਇਹ ਗਾਣਾ ਗਾਇਕਾ ਸੀਮਾ ਨਾਲ ਰਿਕਾਰਡ ਹੋਇਆ ਸੀ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਨੇ ਉਸ ਦਾ ਗਾਣਾ ਕਿਸੇ ਸਕੂਲੀ ਸਮਾਗਮ ਵਿਚ ਸੁਣ ਕੇ ਕਿਹਾ ਸੀ ਇਹ ਤਾਂ ਮਾਣਕ ਹੈ ਮਾਣਕ। ਇਸ ਤਰ੍ਹਾਂ ਲਤੀਫ ਮੁਹੰਮਦ ਮਾਣਕ ਬਣ ਗਿਆ।ਕੁਲਦੀਪ ਮਾਣਕ ਨੂੰ ਅਕਸਰ ਹੀ ਕਲੀਆਂ ਦਾ ਬਾਦਸ਼ਾਹ ਕਿਹਾ ਜਾਂਦਾ ਹੈ,

Kuldeep Manak death anniversary

ਜੋ ਕਿ ਠੀਕ ਵੀ ਹੈ ਪਰ ਇਸ ਦੇ ਨਾਲ ਹੀ ਮਾਣਕ ਨੇ ਕਲੀਆਂ ਤੋਂ ਇਲਾਵਾ ਸਮਾਜਿਕ ਤੇ ਧਾਰਮਿਕ ਗੀਤ ਵੀ ਬਹੁਤ ਗਾਏ। ਮਾਂ ਪੁੱਤ ਦੇ ਪਿਆਰ ਨੂੰ ਦਰਸਾਉਂਦਾ ਤੇ ਹਰਦੇਵ ਦਿਲਗੀਰ ਵਲੋਂ ਲਿਖਿਆ ‘ਮਾਂ ਹੁੰਦੀ ਏ ਮਾਂ ਉ ਦੁਨੀਆ ਵਾਲਿਓ……’ ਗੀਤ ਅੱਜ ਵੀ ਸੁਣਨ ਵਾਲਿਆਂ ਨੂੰ ਬਿਲਕੁਲ ਤਾਜ਼ਾ ਲਗਦਾ ਹੈ। ਇਸ ਤੋਂ ਇਲਾਵਾ ਮਾਣਕ ਨੇ ਭੈਣ ਭਰਾ ਦੇ ਰਿਸ਼ਤੇ ਨੂੰ ਆਪਣੇ ਗਾਣਿਆਂ ਵਿਚ ਬਾਖ਼ੂਬੀ ਬਿਆਨ ਕੀਤਾ। ਵੀਰ ਹੁੰਦੇ ਰੱਬ ਵਰਗੇ ਕੈਸਿਟ ਵਿਚ ਉਸ ਦਾ ਗੀਤ ਅੱਜ ਦਿਨ ਰੱਖੜੀ ਆਇਆ, ਵੀਰਾ ਵੇ ਮੈਂ ਤੇਰੇ ਬੰਨ੍ਹਾ ਰੱਖੜੀ ਅਤੇ ਇਸੇ ਕੈਸਿਟ ਵਿਚ ਸ਼ਾਮਿਲ ਗੀਤ ‘ਗੋਦੀ ਚੁੱਕ ਕੇ ਭਾਣਜੇ ਨੂੰ ਮਾਮਾ, ਖੁਸ਼ੀ-ਖੁਸ਼ੀ ਦੇਵੇ ਲੋਰੀਆਂ’ ਵੀ ਕਾਫੀ ਪ੍ਰਸਿੱਧ ਹੋਏ। ਜਿਥੇ ਇਹ ਗੀਤ ਲੇਖਣੀ ਪੱਖੋੋਂ ਉੱਚਤਮ ਰਚਨਾ ਸਨ, ਉਥੇ ਇਹ ਗੀਤ ਗਾਇਨ ਕਲਾ ਵਿਚ ਵੀ ਇਤਿਹਾਸ ਸਿਰਜ ਗਏ ਸਨ। ਇਸ ਤੋਂ ਇਲਾਵਾ ਮਾਣਕ ਨੇ ਲੋਕ ਕਥਾਵਾਂ ਦਾ ਵੀ ਗਾਇਨ ਕੀਤਾ। ਇਹ ਮਾਣਕ ਹੀ ਸੀ, ਜਿਸ ਨੇ ਗੋਰਿਆਂ ਦੇ ਦੇਸ਼ ਇੰਗਲੈਂਡ/ਲੰਡਨ ਵਿਚ ਜਾ ਕੇ ਊਧਮ ਸਿੰਘ ਦੀ ਵਾਰ ਦਾ ਗਾਇਨ ਕੀਤਾ। ਇਸ ਤੋਂ ਇਲਾਵਾ ਮਾਣਕ ਦੀ ਕੈਸਿਟ ‘ਮੱਸਾ ਰੰਘੜ’ ਅੱਜ ਵੀ ਕਈ ਪਿੰਡਾਂ ਵਿਚ ਚਲਦੀ ਸੁਣੀ ਜਾਂਦੀ ਹੈ।

Kuldeep Manak death anniversary

ਇਸ ਕੈਸਿਟ ਦੇ ਗੀਤ ‘ਉਹ ਸਿੰਘ ਸੂਰਮੇ ਨੀ ਸਿਰ ਵੱਢ ਕੇ ਮੱਸੇ ਦਾ ਲੈ ਗਏ’ ਅਤੇ ‘ਪਿੱਛੇ ਰਹਿ ਗਈ ਧੂੜ ਉੱਡਦੀ, ਸਿੰਘ ਸੂੁਰਮੇ ਨਜ਼ਰ ਨਹੀਂ ਆਉਂਦੇ।’ ਜਦੋਂ ਪੰਜਾਬ ਵਿਚ ਗੜਬੜ ਵਾਲੇ ਹਾਲਾਤ ਸਨ ਤੇ ਹਰ ਪਾਸੇ ਹੀ ਡਰ ਤੇ ਸਹਿਮ ਦਾ ਮਾਹੌਲ ਸੀ। ਉਸ ਸਮੇਂ ਵੀ ਮਾਣਕ ਨੇ ਪਿੰਡਾਂ ਵਿਚ ਅਖਾੜੇ ਲਗਾਉਣੇ ਜਾਰੀ ਰੱਖੇ। ਇਹ ਉਸ ਦੀ ਦਲੇਰੀ ਸੀ ਅਤੇ ਉਸ ਨੂੰ ਇਹ ਮਾਣ ਵੀ ਸੀ ਕਿ ਉਹ ਅਜਿਹਾ ਨਹੀਂ ਗਾਉਂਦਾ ਜਿਸ ਨੂੰ ਧੀਆਂ ਭੈਣਾਂ ਵਿਚ ਬੈਠ ਕੇ ਨਾ ਸੁਣਿਆ ਜਾ ਸਕੇ। ਸਗੋਂ ਉਹ ਗਾਉਂਦਾ ਹੀ ਹਰ ਥਾਂ ਸੁਣੇ ਜਾ ਸਕਣ ਵਾਲੇ ਗੀਤ ਸੀ ਜੋ ਕਿ ਆਮ ਪੇਂਡੂ ਘਰਾਂ ਵਿਚ ਵੀ ਚਲਦੇ ਸਨ ਤੇ ਟਰੱਕਾਂ ਵਿਚ ਵੀ, ਢਾਬਿਆਂ ‘ਤੇ ਵੀ ਅਤੇ ਮੋਟਰਾਂ ‘ਤੇ ਵੀ। ਉਹ ਕਿਹੜਾ ਘਰ ਸੀ, ਜਿਥੇ ਮਾਣਕ ਦਾ ਮਾਂ ਹੁੰਦੀ ਏ ਮਾਂ ਗੀਤ ਨਹੀਂ ਸੁਣਿਆ ਗਿਆ।Kuldeep Manak death anniversary

ਮਾਣਕ ਨੇ ਜਦੋਂ ਬਲਬੀਰੋ ਭਾਬੀ ਫ਼ਿਲਮ ਵਿਚ ਰੋਲ ਕੀਤਾ ਤਾਂ ਉਸ ਦੀ ਉਮਰ ਕਾਫੀ ਛੋਟੀ ਸੀ, ਪਰ ਫਿਰ ਵੀ ਉਸ ਨੇ ਆਪਣੇ ਰੋਲ ਨੂੰ ਪੂਰੀ ਦ੍ਰਿੜ੍ਹਤਾ ਨਾਲ ਨਿਭਾਇਆ। ਇਸ ਫ਼ਿਲਮ ਵਿਚ ਗਾਇਆ ਉਸ ਦਾ ਗੀਤ-ਸੁੱਚਿਆ ਵੇ ਭਾਬੀ ਤੇਰੀ, ਘੂੁਕਰ ਨੇ ਕੱਲੀ ਘੇਰੀ, ਚੁੰਨੀ ਲੀਰਾਂ ਕੀਤੀ ਮੇਰੀ……ਆਪਣੇ ਸਮੇਂ ਦਾ ਸੁਪਰ ਹਿੱਟ ਗੀਤ ਸੀ। ਇਸੇ ਤਰ੍ਹਾਂ ‘ਢਾਹਵਾਂ ਦਿੱਲੀ ਦੇ ਕਿੰਗਰੇ’ ਵਿਚ ਮਾਣਕ ਨੇ ਦੁੱਲਾ ਭੱਟੀ ਦੀ ਗਾਥਾ ਦਾ ਗਾਇਨ ਕੀਤਾ। ਇਸੇ ਤਰ੍ਹਾਂ ਮਾਣਕ ਨੇ ‘ਬੋਲ ਮਿੱਟੀ ਦਿਆ ਬਾਵਿਆ’ ਗੀਤ ਗਾਇਆ ਤਾਂ ਉਸ ਨੇ ਦੱਸ ਦਿੱਤਾ ਕਿ ਲੋਕ ਕਥਾਵਾਂ ਅਤੇ ਹੋਰ ਹਰ ਤਰ੍ਹਾਂ ਦੇ ਗੀਤ ਗਾਉਣ ਵਿਚ ਚੜ੍ਹਦੇ ਪੰਜਾਬ ਦੇ ਪੰਜਾਬੀ ਗਾਇਕ ਵੀ ਕਿਸੇ ਗੱਲੋਂ ਪਿੱਛੇ ਨਹੀਂ।Kuldeep Manak death anniversary

ਬਠਿੰਡਾ ਤੋਂ ਪਰਲੇ ਪਾਸੇ ਲੰਬੀ, ਬਾਦਲ, ਸਿੱਖਵਾਲਾ ਪਿੰਡਾਂ ਵਿਚ ਕਦੇ ਟਿੱਬੇ ਹੀ ਹੁੰਦੇ ਸਨ। ਗਰਮੀਆਂ ਵਿਚ ਦਿਨੇ ਟਿੱਬੇ ਗਰਮ ਹੋ ਜਾਂਦੇ ਸਨ ਪਰ ਇਹੀ ਟਿੱਬੇ ਰਾਤ ਸਮੇਂ ਚੰਨ ਦੀ ਚਾਨਣੀ ਵਿਚ ਠੰਡੇ ਹੋ ਜਾਂਦੇ ਸਨ। ਇਨ੍ਹਾਂ ਟਿੱਬਿਆਂ ਉੱਪਰ ਚੰਨ ਚਾਨਣੀ ਰਾਤ ਸਮੇਂ ਇਲਾਕੇ ਦੇ ਵੱਡੀ ਗਿਣਤੀ ‘ਚ ਲੋਕ ਬੈਠ ਜਾਂਦੇ ਤੇ ਪੁਰਾਣੇ ਤਰ੍ਹਾਂ ਦੀ ਟੇਪ ਉਪਰ ਜੋ ਕਲੀਆਂ ਸੁਣਦੇ ਸਨ, ਉਹ ਮਾਣਕ ਦੀਆਂ ਹੀ ਹੁੰਦੀਆਂ ਸਨ। ਤੇਰੇ ਟਿੱਲੇ ਤੋਂ ਸੂੁਰਤ ਦੀਹਦੀ ਏ ਹੀਰ ਦੀ, ਅੱਖਾਂ ਵਿਚ ਨਾਜਾਇਜ਼ ਵਿਕਦੀ, ਆ ਸੱਥ ਵਿਚ ਚਲ ਵਿਖਾਵਾਂ ਨੀ, ਤੇਰਾ ਵੱਢਿਆ ਯਾਰ ਪਿਆ ਵਰਗੇ ਗਾਣੇ ਤਾਂ ਮੈਂ ਖ਼ੁਦ ਵੀ ਇਨ੍ਹਾਂ ਟਿੱਬਿਆਂ ਵਿਚ ਰਾਤ ਸਮੇਂ ਚੰਨ ਚਾਨਣੀਆਂ ਰਾਤਾਂ ਵਿਚ ਕਿਸੇ ਸਮੇਂ ਸੁਣੇ ਸਨ। ਇਸ ਤੋਂ ਇਲਾਵਾ ਮਾਣਕ ਦੀ ਗਾਈ ਜੁੁਗਨੀ ਵੀ ਬਹੁਤ ਪ੍ਰਸਿੱਧ ਹੋਈ ਸੀ।Kuldeep Manak death anniversary

ਇਸੇ ਤਰ੍ਹਾਂ ਮਾਣਕ ਦਾ ਗਾਣਾ ‘ਸਾਨੂੰ ਨੱਚ ਕੇ ਦਿਖਾ ਜਰਨੈਲ ਕੁਡੇ, ਤੇਰੇ ਦਿਉਰ ਦਾ ਵਿਆਹ ਕਰਨੈਲ ਕੁਡੇ’ ਵੀ ਅਜੇ ਤੱਕ ਵਿਆਹਾਂ ਮੌਕੇ ਸੁਣਿਆ ਜਾਂਦਾ ਹੈ। ਮਾਣਕ ਸਾਹਿਬ ਦੇ ਸਾਰੇ ਗੀਤਾਂ ਦਾ ਜ਼ਿਕਰ ਕਰਨਾ ਸੰਭਵ ਨਹੀਂ ਪਰ ਇਹ ਜ਼ਰੂੁਰ ਕਿਹਾ ਜਾ ਸਕਦਾ ਹੈ ਕਿ ਸਾਰੇ ਹੀ ਗੀਤ ਸਰੋਤਿਆਂ ਦੀ ਕਸੌਟੀ ਉੱਪਰ ਖਰੇ ਉਤਰੇ।ਇਹ ਠੀਕ ਹੈ ਕਿ ਮਾਣਕ ਨੇ ਕਲੀਆਂ ਦੀ ਹੱਦ ਮੁਕਾ ਦਿੱਤੀ ਸੀKuldeep Manak death anniversaryਪਰ ਉਸ ਨੇ ਜੋ ਧਾਰਮਿਕ, ਸਮਾਜਿਕ ਤੇ ਸਮਾਜ ਸੁਧਾਰਕ ਗੀਤ ਗਾਏ ਉਹ ਵੀ ਆਪਣਾ ਵੱਖਰਾ ਮਹੱਤਵ ਰੱਖਦੇ ਹਨ। ਉਹ ਕਲੀਆਂ ਦੇ ਬਾਦਸ਼ਾਹ ਹੋਣ ਦੇ ਨਾਲ ਸਮਾਜ ਸੁਧਾਰਕ ਗੀਤਾਂ ਦਾ ਵਣਜਾਰਾ ਵੀ ਸੀ। ਲੋੜ ਤਾਂ ਇਸ ਗੱਲ ਦੀ ਹੈ ਕਿ ਅੱਜ ਦੇ ਉਹ ਗਾਇਕ ਕੁਲਦੀਪ ਮਾਣਕ ਤੋਂ ਸੇਧ ਲੈਣ, ਜਿਨ੍ਹਾਂ ਨੇ ਗਾਇਕੀ ਨੂੰ ਗਾਉਣ/ਸੁਣਨ ਦੀ ਥਾਂ ਵੇਖਣ ਵਾਲੀ ਚੀਜ਼ ਬਣਾ ਦਿੱਤਾ ਹੈ। ਇਹ ਹੀ ਮਾਣਕ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।Kuldeep Manak death anniversary


Posted

in

by

Tags: