ਮੋਦੀ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਵੱਡੇ ਐਲਾਨ ,ਝੋਨੇ ਦੇ ਭਾਅ ਝੋਨੇ ਦੇ ਭਾਅ ਲਈ ਕੀਤਾ ਵੱਡਾ ਐਲਾਨ

ਕਿਸਾਨ ਵੀਰੋ ਖੇਤੀਬਾੜੀ ਲਈ ਸਭ ਤੋਂ ਪਹਿਲਾ ਖ਼ਬਰ ਜਾ ਕੋਈ ਵੀ ਜਾਣਕਾਰੀ ਸਬ ਤੋਂ ਪਹਿਲਾ ਪ੍ਰਾਪਤ ਕਰਨ ਲਈ ਇਸ ਪੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ


ਕੇਂਦਰ ਦੀ ਐਨਡੀਏ ਸਰਕਾਰ ਨੇ ਅਗਲੀਆਂ ਲੋਕ ਸਭਾ ਆਮ ਚੋਣਾਂ ਲਈ ਇਕ ਸਾਲ ਤੋਂ ਵੀ ਘੱਟ ਸਮਾਂ ਰਹਿ ਜਾਣ ਦੇ ਮੱਦੇਨਜ਼ਰ ਸਮਾਜ ਦੇ ਵੱਖ-ਵੱਖ ਵਰਗਾਂ ਨੂੰ ਮਨਾਉਣ ਤੇ ਲੁਭਾਉਣ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ।

ਇਸ ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਕਿਸਾਨਾਂ ਨੂੰ ਸਾਉਣੀ ਸੀਜ਼ਨ ਦੀਆਂ ਫ਼ਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਵਿੱਚ ‘ਭਰਵਾਂ’ ਵਾਧਾ ਦਿੱਤਾ ਜਾਵੇਗਾ, ਜਿਸ ਦਾ ਐਲਾਨ ਅਗਲੇ ਹਫ਼ਤੇ ਕੈਬਨਿਟ ਮੀਟਿੰਗ ਵਿੱਚ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਝੋਨੇ ਸਮੇਤ ਵੱਖ-ਵੱਖ ਫ਼ਸਲਾਂ ਦੀ ਕੀਮਤ ਲਾਗਤ ਤੋਂ ਘੱਟੋ-ਘੱਟ ਡੇਢ ਗੁਣਾ ਵੱਧ ਮਿਥੀ ਜਾਵੇਗੀ। ਗੰਨੇ ਦਾ ਸਮਰਥਨ ਮੁੱਲ ਵੀ ਦੋ ਹਫ਼ਤਿਆਂ ਦੌਰਾਨ ਐਲਾਨ ਦਿੱਤਾ ਜਾਵੇਗਾ, ਜੋ 2017-18 ਨਾਲੋਂ ਵੱਧ ਹੋਵੇਗਾ।
ਸ੍ਰੀ ਮੋਦੀ ਨੇ ਇਹ ਭਰੋਸਾ ਇਥੇ ਮੁੱਖ ਗੰਨਾ ਕਾਸ਼ਤਕਾਰ ਸੂਬਿਆਂ ਯੂਪੀ, ਪੰਜਾਬ, ਮਹਾਰਾਸ਼ਟਰ, ਕਰਨਾਟਕ ਤੇ ਉੱਤਰਾਖੰਡ ਦੇ 140 ਗੰਨਾ ਕਾਸ਼ਤਕਾਰਾਂ ਦੇ ਵਫ਼ਦ ਨਾਲ ਮੀਟਿੰਗ ਦੌਰਾਨ ਦਿੱਤਾ।

ਇਹ ਬੀਤੇ ਦਸ ਦਿਨਾਂ ਦੌਰਾਨ ਉਨ੍ਹਾਂ ਦੀ ਕਿਸਾਨਾਂ ਨਾਲ ਦੂਜੀ ਮੀਟਿੰਗ ਸੀ। ਉਹ ਚੀਨੀ ਸਨਅਤ ਲਈ 8500 ਕਰੋੜ ਰੁਪਏ ਦੇ ਪੈਕੇਜ ਦੇ ਨਾਲ ਹੀ ਹੋਰ ਵੀ ਅਹਿਮ ਐਲਾਨ ਕਰ ਚੁੱਕੇ ਹਨ। ਉਨ੍ਹਾਂ ਕਿਹਾ, ‘‘ਕੇਂਦਰੀ ਮੰਤਰੀ ਮੰਡਲ ਵੱਲੋਂ ਆਪਣੀ ਆਗਾਮੀ ਮੀਟਿੰਗ ਵਿੱਚ ਸਾਉਣੀ ਸੀਜ਼ਨ 2018-19 ਦੀਆਂ ਫ਼ਸਲਾਂ ਦਾ ਘੱਟੋ ਘੱਟ ਸਮਰਥਨ ਮੁੱਲ, ਲਾਗਤ ਕੀਮਤ ਦਾ 150 ਫ਼ੀਸਦੀ ਤੱਕ ਦੇਣ ਦੀ ਮਨਜ਼ੂਰੀ ਦਿੱਤੀ ਜਾਵੇਗੀ।’’

ਪ੍ਰਧਾਨ ਮੰਤਰੀ ਦਫ਼ਤਰ (ਪੀਐਮਓ) ਵੱਲੋਂ ਜਾਰੀ ਬਿਆਨ ਮੁਤਾਬਕ ਇਸ ਨਾਲ ਕਿਸਾਨਾਂ ਦੀ ਆਮਦਨ ਵਿੱਚ ਅਹਿਮ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਗੰਨੇ ਦੇ ਸਮਰਥਨ ਮੁੱਲ ਦਾ ਐਲਾਨ ਵੀ ਦੋ ਹਫ਼ਤਿਆਂ ਵਿੱਚ ਕਰ ਦਿੱਤਾ ਜਾਵੇਗਾ, ਜੋ ਪਹਿਲਾਂ ਨਾਲੋਂ ਵੱਧ ਹੋਵੇਗਾ।

ਉਨ੍ਹਾਂ ਕਿਹਾ ਕਿ ਜਿਨ੍ਹਾਂ ਕਿਸਾਨਾਂ ਦੇ ਗੰਨੇ ਤੋਂ 9.5 ਫ਼ੀਸਦੀ ਤੋਂ ਵੱਧ ਰਿਕਵਰੀ ਹੋਵੇਗੀ, ਉਨ੍ਹਾਂ ਨੂੰ ਵਾਧੂ ਵਿੱਤੀ ਲਾਭ ਵੀ ਦਿੱਤਾ ਜਾਵੇਗਾ। ਗ਼ੌਰਤਲਬ ਹੈ ਕਿ 2017-18 ਦੇ ਸੀਜ਼ਨ ਲਈ ਗੰਨੇ ਦਾ ਸਮਰਥਨ ਮੁੱਲ 255 ਰੁਪਏ ਕੁਇੰਟਲ ਹੈ ਅਤੇ ਸਰਕਾਰੀ ਸਲਾਹਕਾਰ ਸੰਸਥਾ ਸੀਏਸੀਪੀ ਨੇ ਅਗਲੇ ਸੀਜ਼ਨ ਲਈ 20 ਰੁਪਏ ਫ਼ੀ ਕੁਇੰਟਲ ਵਾਧੇ ਦੀ ਤਜਵੀਜ਼ ਦਿੱਤੀ ਹੋਈ ਹੈ।

ਉਨ੍ਹਾਂ ਕਿਸਾਨਾਂ ਨੂੰ ਇਹ ਸੁਝਾਅ ਵੀ ਦਿੱਤਾ ਕਿ ਉਹ ਆਪਣੀ ਲਾਗਤ ਘਟਾਉਣ ਲਈ ਨਵੀਆਂ ਤਕਨੀਕਾਂ ਜਿਵੇਂ ਫੁਹਾਰਾ ਤੇ ਤੁਪਕਾ ਸਿੰਜਾਈ ਅਤੇ ਸੋਲਰ ਪੰਪ ਆਦਿ ਵਰਤਣ। ਇਸੇ ਤਰ੍ਹਾਂ ਉਨ੍ਹਾਂ ਕਿਸਾਨਾਂ ਨੂੰ ਫ਼ਸਲੀ ਵੰਨਸੁਵੰਨਤਾ ਆਦਿ ਅਪਣਾਉਣ ਲਈ ਵੀ ਪ੍ਰੇਰਿਆ ਅਤੇ ਹੋਰ ਸੇਧਾਂ ਤੇ ਸੁਝਾਅ ਦਿੱਤੇ। ਉਨ੍ਹਾਂ ਕਿਹਾ ਕਿ ਉਨ੍ਹਾਂ ਸਨਅਤਕਾਰਾਂ ਨਾਲ ਆਪਣੇ ਹਾਲੀਆ ਵਿਚਾਰ-ਵਟਾਂਦਰਿਆਂ ਦੌਰਾਨ ਉਨ੍ਹਾਂ ਨੂੰ ਵੀ ਫ਼ਸਲੀ ਸਨਅਤਾਂ ’ਚ ਵੱਧ ਨਿਵੇਸ਼ ਕਰਨ ਲਈ ਆਖਿਆ ਹੈ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਖੇਤੀਬਾੜੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


Posted

in

by

Tags: