ਰਾਜਸਥਾਨ ਪਹੁੰਚਿਆ ਤੂਫ਼ਾਨ ਅਤੇ ਹੁਣ। ………..
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਦੇਸ਼ ਦੇ 20 ਸੂਬਿਆਂ ਦੇ ਵਿਚ ਤੂਫ਼ਾਨ ਅਤੇ ਬਾਰਸ਼ ਦੀ ਚੇਤਾਵਨੀ ਦਿੱਤੀ ਸੀ ਅਤੇ ਉਸਦੀ ਸ਼ੁਰੂਆਤ ਹੋ ਗਈ ਹੈ| ਰਾਜਸਥਾਨ ‘ਚ ਇਸ ਤੂਫ਼ਾਨ ਨੇ ਬੀਕਾਨੇਰ ਦੇ ਸੀਮਾ ਵਰਤੀ ਇਲਾਕੇ ‘ਚ ਦਾਖਿਲ ਹੋ ਗਿਆ ਹੈ| ਸ਼ਾਮ ਪੰਜ ਵਜੇ ਤੋਂ ਸਿਮਰਾਵਤੀ ‘ਚ ਅਚਾਨਕ ਮੌਸਮ ਬਦਲਣਾ ਸ਼ੁਰੂ ਹੋ ਗਿਆ| ਸਬ ਤੋ ਪਹਿਲਾਂ ਖਾਜੁਵਾਲਾ ਇਲਾਕੇ ਦੇ ਵਿਚ ਰੇਤੇ ਦਾ ਗ਼ੁਬਾਰਾ ਬਣਿਆ|
ਪਾਕਿਸਤਾਨ ਵੱਲੋਂ ਈ ਤੇਜ਼ ਹਵਾ ਦੇ ਨਾਲ ਬੱਦਲ ਗਰਜਣ ਲੱਗੇ ਅਤੇ ਕੁੱਝ ਹੀ ਦੇਰ ਬਾਅਦ ਖਾਜੁਵਾਲਾ ਦੇ ਨਾਲ ਰੁਵਾਲਾ, ਘੜਸਨਾ ‘ਚ ਰੇਤੇ ਦਾ ਤੂਫ਼ਾਨ ਸ਼ੁਰੂ ਹੋਇਆ ਅਤੇ ਬਾਰਸ਼ ਸ਼ੁਰੂ ਹੋ ਗਈ|
ਤੁਹਾਨੂੰ ਦਸ ਦਈਏ ਕਿ ਮੌਸਮ ਵਿਭਾਗ ਵੱਲੋਂ 7-8 ਮਈ ਨੂੰ ਪੰਜਾਬ ਹਰਿਆਣਾ ਤੇ ਹਿਮਾਚਲ ਵਿੱਚ ਭਾਰੀ ਮੀਂਹ, ਤੇਜ਼ ਹਵਾਵਾਂ ਤੇ ਹਨੇਰੀ ਤੂਫ਼ਾਨ ਦੇ ਮੱਦੇਨਜ਼ਰ ਪੰਜਾਬ ਦੇ ਸਿੱਖਿਆ ਮੰਤਰੀ ਵੱਲੋਂ ਹਾਲਾਤ ਅਨੁਸਾਰ ਜਿੱਲ੍ਹਿਆਂ ਨੂੰ ਸਕੂਲ ਬੰਦ ਕਰਨ ਦੀ ਹਦਾਇਤ ਦਿੱਤੀ ਗਈ ਹੈ। ਜਦਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਸਰਕਾਰੀ ਸਕੂਲਾਂ ਨੂੰ 12 ਵਜੇ ਤੋਂ ਬਾਅਦ ਬੰਦ ਕਰ ਦੀ ਹਦਾਇਤ ਦਿੱਤੀ ਹੈ। ਚੰਡੀਗੜ੍ਹ ਦੇ ਕਈ ਪ੍ਰਾਈਵੇਟ ਸਕੂਲਾਂ ਨੇ ਅਗਲੇ ਦੋ ਦਿਨਾਂ ਲਈ ਛੁੱਟੀ ਦਾ ਐਲਾਨ ਕੀਤਾ ਹੈ। ਉੱਧਰ ਹਰਿਆਣਾ ਸਰਕਾਰ ਨੇ ਚਿਤਾਵਨੀ ਦੇ ਕਾਰਨ ਅੱਜ ਤੇ ਕੱਲ੍ਹ ਸਕੂਲ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ।