ਲੰਗਰ ਦੀਆਂ ਕੜਾਹੀਆਂ ਰਾਹੀਂ ਕੈਨੇਡਾ ‘ਚ ਕਰੋੜਾਂ ਦੀ ਡਰੱਗ ਸਮੱਗਲਿੰਗ

ਪੁਲਿਸ ਦੇ ਕਾਉਂਟਰ ਇੰਟੈਲੀਜੈਂਸ ਵਿੰਗ ਅਜਿਹੇ ਕੌਮਾਂਤਰੀ ਨਸ਼ਾ ਤਸਕਰ ਗਰੋਹ ਦਾ ਪਰਦਾਫਾਸ਼ ਕੀਤਾ ਹੈ ਜਿਹੜਾ ਲੰਗਰ ਬਣਾਉਣ ਵਾਲੀ ਕੜਾਹੀ ਰਾਹੀਂ ਕੈਨੇਡਾ ਮਹਿੰਗਾ ਨਸ਼ਾ ਭੇਜਦਾ ……. । ਗ੍ਰਿਫਤਾਰ ਚਾਰ ਮੁਲਜ਼ਮਾਂ ਵਿੱਚੋਂ ਇੱਕ ਐਨਆਰਆਈ ਹੈ। ਇਨ੍ਹਾਂ ਨੇ ਦੋ ਕੜਾਹੀਆਂ ਵਿੱਚ ਨਸ਼ਾ ਫਿੱਟ ਕਰਕੇ ਉਨ੍ਹਾਂ ਨੂੰ ਵੈਲਡਿੰਗ ਕਰ ਦਿੱਤਾ ਸੀ। ਪੁਲਿਸ ਨੇ ਇਨ੍ਹਾਂ ਤੋਂ ਕੈਟਾਮਾਇਨ ਡਰੱਗਜ਼ ਤੇ ਅਫੀਮ ਬਰਾਮਦ ਕੀਤੀ ਹੈ।

ਪੁਲਿਸ ਨੇ ਇਨ੍ਹਾਂ ਕੜਾਹੀਆਂ ਨੂੰ ਵੈਲਡਿੰਗ ਮਸ਼ੀਨ ਰਾਹੀਂ ਕੱਟ ਕੇ ਨਸ਼ਾ ਕੱਢਿਆ। ਇਸ ਨੂੰ ਵੇਖ ਕੇ ਸੋਚਣਾ ਵੀ ਮੁਸ਼ਕਲ ਹੈ ਕਿ ਕਰੋੜਾਂ ਰੁਪਏ ਦੀ ਕੈਟਾਮਾਇਨ ਡਰੱਗਜ਼ ਲੁਕਾਈ ਗਈ ਹੈ। ਕੈਮੀਕਲ ਤੋਂ ਤਿਆਰ ਇਹ ਡਰੱਗਜ਼ ਕੈਨੇਡਾ ਭੇਜੀ ਜਾਣੀ ……….  ਪਰ ਪੁਲਿਸ ਅੜਿਕੇ ਆ ਗਈ।

ਪੁਲਿਸ ਨੂੰ ਮੁਲਜ਼ਮਾਂ ਨੇ ਅੱਜ ਜਲੰਧਰ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੇ ਇਨ੍ਹਾਂ ਨੂੰ ਚਾਰ ਦਿਨ ਦੇ ਰਿਮਾਂਡ ‘ਤੇ ਭੇਜ ਦਿੱਤਾ ਗਿਆ। ਡਰਗੱਜ਼ ਦੀ ਦੁਨੀਆ ਦੇ ਬਾਦਸ਼ਾਹ ਵਜੋਂ ਮਸ਼ਹੂਰ ਐਨਆਰਆਈ ਦਵਿੰਦਰ ਸਿੰਘ ਪਹਿਲਾਂ ਵੀ ਕਈ ਕੇਸਾਂ ਵਿੱਚ ਭਗੌੜਾ ਸੀ। ਪੁਲਿਸ ਤੇ ਹੋਰ ਏਜੰਸੀਆਂ ਦੇ ਇਹ ਰਾਡਾਰ ‘ਤੇ ਸੀ ਤੇ ਇਸ ਵਾਰ ਗ੍ਰਿਫਤਾਰ ਹੋ ਗਿਆ।

ਪੁਲਿਸ ਨੂੰ ਇਨਾਂ ਤੋਂ ਪੰਜ ਕਿੱਲੋ ਕੈਟਾਮਾਈਨ ਡਰੱਗਜ਼, 6 ਕਿੱਲੋ ਅਫੀਮ ਬਰਾਮਦ ਹੋਈ ਹੈ। ਇਹ ਸਾਰਾ ਕੁਝ ਇਨ੍ਹਾਂ ਨੇ ਕੜਾਹੀਆਂ ਵਿੱਚ ਲੁਕਾ ਕੇ ਰੱਖੀ ਹੋਈ ਸੀ। ਕੈਟਮਾਈਨ ਵਾਸਤੇ ਇਨ੍ਹਾਂ ਨੇ ਕੈਮੀਕਲ ਯੂਪੀ ਦੇ ਰਾਮਪੁਰ ਤੋਂ ਖਰੀਦਿਆ ਸੀ।

ਪੁਲਿਸ ਨੇ ਜੱਜ ਤੋਂ ਸੱਤ ਦਿਨ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਸੀ ਪਰ ਜੱਜ ਨੇ ਚਾਰ ਦਿਨਾਂ ਦਾ ਹੀ ਰਿਮਾਂਡ ਦਿੱਤਾ। ਬਚਾਅ ਪੱਖ ਨੇ ਕੋਰਟ ਵਿੱਚ ਜਦੋਂ ਰਿਮਾਂਡ ਘਟਾਉਣ ਦੀ ………….. ਮੰਗ ਕੀਤੀ ਤਾਂ ਜੱਜ ਨੇ ਕਿਹਾ ਕਿ ਇੰਟਰਨੈਸ਼ਨਲ ਰੈਕਟ ਹੈ। ਪੁਲਿਸ ਨੇ ਪੁੱਛਗਿਛ ਕਰਨੀ ਹੋਵੇਗੀ। ਇਸ ਲਈ ਚਾਰ ਦਿਨ ਦਾ ਰਿਮਾਂਡ ਦਿੱਤਾ ਜਾਂਦਾ ਹੈ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਲੰਗਰ ਦੀਆਂ ਕੜਾਹੀਆਂ ਰਾਹੀਂ ਕੈਨੇਡਾ ‘ਚ ਕਰੋੜਾਂ ਦੀ ਡਰੱਗ ਸਮੱਗਲਿੰਗ


Posted

in

by

Tags: