ਤਾਜਾ ਵੱਡੀ ਖਬਰ ……
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀਪੰਜਾਬ ਨਿਊਜ਼ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਵਾਪਰਿਆ ਵੱਡਾ ਕਹਿਰ – ਗੁਰਦਵਾਰੇ ਜਾ ਰਹੀ ਸੰਗਤ ਦਾ ਹੋਇਆ ਐਕਸੀਡੈਂਟ ਮੌਕੇ ਤੇ ਹੀ 10 ਮਰੇ ਅਤੇ
ਤੁਹਾਡਾ ਇੱਥੇ ਆਉਣ ਤੇ ਸਾਡੀ ਸਾਰੀ ਟੀਮ ਦਿਲੋਂ ਧੰਨਵਾਦ ਕਰਦੀ ਹੈ ! ਸਾਡਾ ਇਕੋ ਇਕ ਟੀਚਾ ਤੁਹਾਡੇ ਤੱਕ ਤਾਜ਼ਾ ਤੇ ਸੱਚੀ ਖ਼ਬਰ ਪਹਚਾਉਣਾ ! ਖ਼ਬਰ ਸ਼ੇਅਰ ਜ਼ਰੂਰ ਕਰੋ ਜੀ ! ਧੰਨਵਾਦਪੰਜਾਬ ਅਤੇ ਹਰਿਆਣਾ ਤੋਂ ਹਜ਼ੂਰ ਸਾਹਿਬ ਜਾ ਰਹੇ ਸ਼ਰਧਾਲੂਆਂ ਦੀ ਟਵੇਰਾ ਕਾਰ ਦੀ ਟਰੱਕ ਨਾਲ ਭਿਆਨਕ ਟੱਕਰ ਹੋ ਗਈ। ਇਹ ਹਾਦਸਾ ਅੱਜ ਸਵੇਰੇ ਵਾਪਰਿਆ ਜਿਸ ਵਿਚ 10 ਵਿਅਕਤੀਆਂ ਦੀ ਮੌਤ ਹੋ ਗਈ ਅਤੇ 2 ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਇਹ ਦਰਦਨਾਕ ਹਾਦਸਾ ਮਹਾਰਾਸ਼ਟਰ ਦੇ ਜ਼ਿਲ੍ਹੇ ਯਵਤਮੱਲ ਵਿਚ ਨਾਗਪੁਰ ਤੁਲਜਪੁਰ ਹਾਈਵੇ ਤੇ ਵਾਪਰਿਆ। ਮਰਨ ਵਾਲਿਆਂ ਵਿਚ 2 ਬੱਚੇ ਅਤੇ 6 ਔਰਤਾਂ ਸ਼ਾਮਲ ਹਨ।ਜ਼ਖਮੀਆਂ ਨੂੰ ਜਲਦ ਤੋਂ ਜਲਦ ਨਾਗਪੁਰ ਦੇ ਹਸਪਤਾਲ ਵਿਚ ਭਾਰਤੀ ਕਰਵਾਇਆ ਗਿਆ। ਜ਼ਿਲ੍ਹਾ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਸਵੇਰੇ ਕੋਸਦਨੀ ਘਟਿ ਦੇ ਨੇੜੇ ਤੇੜੇ ਵਾਪਰਿਆ। ਮਰਨ ਵਾਲਿਆਂ ਦੀ ਪਛਾਣ ਕੁਨਾਲ (16) ਪੁੱਤਰ ਤਰਸੇਮ ਲਾਲ, ਸੋਨੀਆ ਪਤਨੀ ਤੀਰਥ ਸਿੰਘ ਨਿਵਾਸੀ ….ਪਿੰਡ ਸਠਿਆਲਾ ਜ਼ਿਲ੍ਹਾ ਅੰਮ੍ਰਿਤਸਰ, ਬਿਹਾਰੀ ਲਾਲ (60) ਪੁੱਤਰ ਬਲਵੰਤ ਰਾਮ ਨਿਵਾਸੀ ਕਰਨੈਲ ਹਰਿਆਣਾ, ਡਿੰਪਲ ਉਮਰ 13 ਸਾਲ ਨਿਵਾਸੀ ਨਾਗਪੁਰ ਸਿਮਰਨ ਕੌਰ ਪਤਨੀ ਪ੍ਰਗਟ, ਸੰਤੋਸ਼ (55)ਪਤਨੀ ਬਿਹਾਰੀ ਲਾਲ ਨਿਵਾਸੀ ਕਰਨਾਲ, ਤਿਲਕ ਰਾਜ ਪੁੱਤਰ ਵਲੈਤੀ ਰਾਮ, ਨੀਲਮ ਪਤਨੀ (45) ਤਰਸੇਮ ਲਾਲ ਅਤੇ ਵਿਕਾਸ ਪੁੱਤਰ ਤਰਸੇਮ ਲਾਲ ਨਿਵਾਸੀ ਨਾਗਪੁਰ ਵੱਜੋਂ ਹੋਈ ਹੈ। ਗੰਭੀਰ ਰੂਪ ਵਿਚ ਜ਼ਖਮੀ ਨਾਗਪੁਰ ਹਸਪਤਾਲ ‘ਚ ਜ਼ੇਰੇ ਇਲਾਜ ਹਨ। …. ਜ਼ਖਮੀਆਂ ਵਿਚ ਨੇਹਾ ਅਤੇ ਬਲਜੀਤ ਸਿੰਘ ਸ਼ਾਮਿਲ ਹਨ ਜੋ ਕਿ ਪਠਾਨਕੋਟ ਇਲਾਕੇ ਦੇ ਵਾਸੀ ਹਨ।