ਵਿਆਹ ਵਾਲੀ ਕਾਰ ’ਚੋਂ ਉਤਰ ਲਾੜੀ ਪ੍ਰੇਮੀ ਨਾਲ ਬਾਈਕ ’ਤੇ ਫਰਾਰ ਅਤੇ ਫਿਰ

ਕਿੱਧਰ ਨੂੰ ਤੁਰਪਈ ਹੈ ਅੱਜ ਦੀ ਨੌਜਵਾਨ ਪੀੜੀ ਮਾਪਿਆਂ ਦੀ ਇੱਜਤ ਦਾ ਭੋਰਾ ਜਿਨ੍ਹਾਂ ਵੀ ਖਿਆਲ ਨਹੀ ਇਹਨਾਂ ਨੂੰ ਅਜਿਹੀ ਹੀ ਘਟਨਾ ਵਾਪਰੀ ਦੇਖੋ….

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 

ਘੋਰ ਕਲਜੁਗ – ਵਿਆਹ ਵਾਲੀ ਕਾਰ ’ਚੋਂ ਉਤਰ ਲਾੜੀ ਪ੍ਰੇਮੀ ਨਾਲ ਬਾਈਕ ’ਤੇ ਫਰਾਰ

 

ਚੰਡੀਗੜ੍ਹ: ਹਾਲ ਹੀ ਵਿੱਚ ਇੱਕ ਅਜੀਬ ਘਟਨਾ ਸਾਹਮਣੇ ਆਈ ਜਦੋਂ ਧੂਮ-ਧੜੱਕੇ ਵਾਲੇ ਵਿਆਹ ਤੋਂ ਬਾਅਦ ਲਾੜੀ ਸਿਰ ਪੀੜ ਦਾ ਬਹਾਨਾ ਬਣਾ ਕੇ ਵਿਆਹ ਵਾਲੀ ਕਾਰ ਵਿੱਚੋਂ ਉਤਰੀ ਤੇ ਆਪਣੇ ਪ੍ਰੇਮੀ ਨਾਲ ਮੋਟਰ ਸਾਈਕਲ ’ਤੇ ਸਵਾਰ ਹੋ ਕੇ ਫਰਾਰ ਹੋ ਗਈ ਅਤੇ ਨਵਾਂ ਵਿਆਹਿਆ ਲਾੜਾ ਤੇ ਬਾਰਾਤੀ ਦੇਖਦੇ ਹੀ ਰਹਿ ਗਏ।

ਧੂਮ-ਧਾਮ ਨਾਲ ਹੋਏ ਵਿਆਹ ਤੋਂ ਬਾਅਦ ਜਦੋਂ ਬਾਰਾਤ ਵਾਪਿਸ ਜਾ ਰਹੀ ਸੀ ਤਾਂ ਲਾੜੀ ਨੇ ਸਿਹਤ ਵਿਗੜਨ ਦੀ ਸ਼ਿਕਾਇਤ ਕੀਤੀ ਤੇ ਕਾਰ ਰੋਕਣ ਲਈ ਕਿਹਾ। ਉਸ ਨੇ ਕਿਹਾ ਕਿ ਸਿਰ ਪੀੜ ਵਧ ਗਿਆ ਹੈ ਤੇ ਜੀਅ ਨੂੰ

 

ਕਾਹਲ਼ੀ ਪੈ ਰਹੀ ਹੈ, ਇਸ ਲਈ ਉਹ ਕਾਰ ’ਚੋਂ ਬਾਹਰ ਨਿਕਲਣਾ ਚਾਹੁੰਦੀ ਹੈ। ਪਰ ਗੱਡੀ ਵਿੱਚੋਂ ਬਾਹਰ ਨਿਕਲਦਿਆਂ ਹੀ ਉਸ ਨੇ ਕਿਸੀ ਨੂੰ ਫੋਨ ਲਾਇਆ ਤੇ ਗੱਲ ਕਰਨੀ ਸ਼ੁਰੂ ਕਰ ਦਿੱਤੀ। ਲਾੜਾ ਵੀ ਆਪਣੀ ਨਵੀਂ ਵਿਆਹੀ ਵਹੁਟੀ ਦੀ ਮਦਦ ਲਈ ਕਾਰ ਵਿੱਚੋਂ ਬਾਹਰ ਉਤਰਿਆ ਪਰ ਲਾੜੀ ਨੇ ਉਸ ਨੂੰ ਕਾਰ ਵਿੱਚ ਹੀ ਬੈਠਣ ਲਈ ਕਿਹਾ ਜਿਸ ਪਿੱਛੋਂ ਵਿਆਹ ਵਾਲਾ ਮੁੰਡਾ ਵਾਪਸ ਕਾਰ ਵਿੱਚ ਹੀ ਸਵਾਰ ਹੋ ਗਿਆ।

ਇਸ ਪਿੱਛੋਂ 5-10 ਮਿੰਟਾਂ ਬਾਅਦ ਹੈਲਮਿਟ ਪਾਈ ਇੱਕ ਨੌਜਵਾਨ ਨੇ ਉੱਥੇ ਮੋਟਰ ਸਾਈਕਲ ਖਲ੍ਹਾਰਿਆ। ਲਾੜੀ ਅੱਗੇ ਵਧੀ ਤੇ ਮੋਟਰ ਸਾਈਕਲ ’ਤੇ ਬੈਠ ਗਈ ਤੇ ਮੋਟਰ ਸਾਈਕਲ ਸਵਾਰ

 

ਨਵੀਂ ਵਿਆਹੀ ਲਾੜੀ ਨੂੰ ਭਜਾ ਕੇ ਲੈ ਗਿਆ। ਲੋਕ ਦੇਖਦੇ ਹੀ ਰਹਿ ਗਏ।

ਮੋਟਰ ਸਾਈਕਲ ਸਵਾਰ ਨੌਜਵਾਨ ਲਾੜੀ ਦਾ ਪ੍ਰਮੀ ਸੀ। ਨਾਲ ਦੇ ਪਿੰਡ ਦਾ ਰਹਿਣ ਵਾਲਾ ਸੀ…… ਮਾਮਲਾ ਯੂਪੀ ਦੇ ਸੁਲਤਾਨਪੁਰ ਦੇ ਕੋਤਵਾਲੀ ਦੇਹਾਤ ਦਾ ਹੈ। ਇਸ ਪਿੱਛੋਂ ਸਾਰੇ ਬਾਰਾਤੀ ਲਾੜੀ ਦੇ ਪ੍ਰੇਮੀ ਦੇ ਘਰ ਜਾ ਪੁੱਜੇ। ਪੁਲਿਸ ਵੀ ਬੁਲਾਈ ਗਈ। ਲਾੜੀ ਦੇ ਘਰਵਾਲਿਆਂ ਨੇ ਉਸ ਦੇ ਪ੍ਰੇਮੀ ’ਤੇ ਉਸ ਨੂੰ

ਅਗਵਾ ਕਰਨ ਦਾ ਇਲਜ਼ਾਮ ਲਾਇਆ ਹੈ। ਪਰ ਹਾਲ਼ੇ ਤਕ ਦੋਵਾਂ ਦਾ ਕੋਈ ਪਤਾ ਨਹੀਂ ਲੱਗਾ ਤੇ ਪੁਲਿਸ ਨੇ ਵੀ ਹਾਲ਼ੇ ਕੋਈ ਮਾਮਲਾ ਦਰਜ ਨਹੀਂ ਕੀਤਾ।

 

ਨੋਜਵਾਨੋ ਕੋਈ ਵੀ ਗ਼ਲਤ ਕਦਮ ਚੁੱਕਣ ਤੋਂ ਪਹਿਲਾ ਇਹ ਸੋਚੋ ਤੁਹਾਡੇ ਮਾਂ ਬਾਪ ਤੇ ਕੀ ਬੀਤੇਗੀ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


Posted

in

by

Tags: