ਹੁਣੇ ਹੁਣੇ ਆਈ ਤਾਜਾ ਵੱਡੀ ਖਬਰ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਵਿਦੇਸ਼ ਜਾਣ ਵਾਲਿਆਂ ਲਈ ਆਈ ਅੱਤ ਮਾੜੀ ਖਬਰ
ਵਿਦੇਸ਼ੀ ਹਵਾਈ ਯਾਤਰਾ 5 ਤੋਂ 10 ਫੀਸਦੀ ਮਹਿੰਗੀ ਹੋ ਗਈ ਹੈ ਕਿਉਂਕਿ ਜਹਾਜ਼ ਕੰਪਨੀਆਂ ਨੇ ਈਂਧਣ ਸਰਚਾਰਜ ‘ਚ ਵਾਧਾ ਕਰ ਦਿੱਤਾ ਹੈ। ਕੰਪਨੀਆਂ ਨੇ ਇਹ ਵਾਧਾ ਪਿਛਲੇ ਕੁਝ ਮਹੀਨਿਆਂ ਤੋਂ ਜਹਾਜ਼ ਈਂਧਣ ਦੇ ਮੁੱਲ ‘ਚ ਲਗਾਤਾਰ ਹੋ ਰਹੇ ਵਾਧੇ ਕਾਰਨ ਕੀਤਾ ਹੈ। ਇਤਿਹਾਦ ਨੇ 4 ਜੂਨ ਜਾਂ ਇਸ ਤੋਂ ਬਾਅਦ ਜਾਰੀ ਹੋਣ ਵਾਲੀਆਂ ਟਿਕਟਾਂ ਦੇ ਮਾਮਲੇ ‘ਚ ਰਿਟਰਨ ਇਕਨਾਮੀ ਟਿਕਟ ‘ਤੇ ਈਂਧਣ ਸਰਚਾਰਜ 10 ਡਾਲਰ ਵਧਾ ਦਿੱਤਾ ਹੈ, ਜਦੋਂ ਕਿ ਰਿਟਰਨ ਬਿਜ਼ਨਸ ਜਾਂ ਫਸਟ ਕਲਾਸ ਟਿਕਟ ‘ਤੇ ਇਹ ਵਾਧਾ 20 ਡਾਲਰ ਦਾ ਕੀਤਾ ਹੈ। ਉਧਰ ਥਾਈ ਏਅਰਵੇਜ਼ ਨੇ ਇਸ ਹਫਤੇ ਇਕ ਪਾਸੇ ਦੇ ਕਿਰਾਏ ‘ਤੇ ਸਰਚਾਰਜ 3 ਡਾਲਰ ਵਧਾਇਆ ਹੈ। ਦੁਬਈ ਦੀ ਅਮੀਰਾਤਸ ਨੇ ਵੀ ਏਜੰਟਾਂ ਨੂੰ ਕਿਰਾਏ ‘ਚ ਵਾਧੇ ਦੀ ਸੂਚਨਾ ਦਿੱਤੀ ਹੈ। ਹਾਲਾਂਕਿ ਇਹ ਜਾਣਕਾਰੀ ਨਹੀਂ ਮਿਲ ਸਕੀ ਹੈ ਕਿ ਅਮੀਰਾਤਸ ਨੇ ਕਿੰਨਾ ਵਾਧਾ ਕੀਤਾ ਹੈ।
ਕੈਥੇ ਪੈਸੇਫਿਕ ਨੇ ਟਰੈਵਲ ਏਜੰਟਾਂ ਨੂੰ ਛੋਟੀ ਦੂਰੀ ਦੇ ਮਾਰਗ ‘ਤੇ ਇਕ ਪਾਸੇ ਦੇ ਕਿਰਾਏ ‘ਤੇ ਈਂਧਣ ਸਰਚਾਰਜ 1.9 ਡਾਲਰ ਵਧਾਉਣ ਅਤੇ ਲੰਬੀ ਦੂਰੀ ਦੇ ਮਾਰਗ ‘ਤੇ 8.7 ਡਾਲਰ ਵਧਾਉਣ ਦੀ ਸੂਚਨਾ ਦਿੱਤੀ ਹੈ। ਇਸ ਦੇ ਇਲਾਵਾ ਏਅਰ ਇੰਡੀਆ ਨੇ ਮੁੰਬਈ-ਲੰਡਨ ਮਾਰਗ ‘ਤੇ ਆਪਣੇ ਸਭ ਤੋਂ ਘੱਟ ਕਿਰਾਏ ਦਾ ਸਲੈਬ ਹਟਾ ਦਿੱਤਾ ਹੈ, ਨਤੀਜੇ ਵਜੋਂ ਇਸ ਮਾਰਗ ‘ਤੇ ਕਿਰਾਇਆ ਹੁਣ 4 ਫੀਸਦੀ ਮਹਿੰਗਾ ਹੋ ਗਿਆ ਹੈ। ਅਜਿਹੇ ‘ਚ ਵਿਦੇਸ਼ੀ ਯਾਤਰਾ ਦੇ ਹਵਾਈ ਕਿਰਾਏ ਹੋਰ ਵਧਣ ਦੀ ਸੰਭਾਵਨਾ ਹੈ ਕਿਉਂਕਿ ਬਾਕੀ ਜਹਾਜ਼ ਕੰਪਨੀਆਂ ਵੀ ਈਂਧਣ ਸਰਚਾਰਜ ਵਧਾ ਸਕਦੀਆਂ ਹਨ।
ਉੱਥੇ ਹੀ ਦੇਸੀ ਮਾਰਗਾਂ ‘ਤੇ ਸਿਰਫ ਇੰਡੀਗੋ ਨੇ ਹੀ ਈਂਧਣ ਸਰਚਾਰਜ ਵਧਾਇਆ ਹੈ। ਇੰਡੀਗੋ ਨੇ ਦੇਸੀ ਮਾਰਗਾਂ ‘ਤੇ ਈਂਧਣ ਸਰਚਾਰਜ ‘ਚ 400 ਰੁਪਏ ਤਕ ਦਾ ਵਾਧਾ ਕੀਤਾ ਹੈ, ਯਾਨੀ ਛੋਟੀ ਦੂਰੀ ਦੀ ਟਿਕਟ 200 ਰੁਪਏ ਅਤੇ ਲੰਬੀ ਦੂਰੀ ਦੀ ਟਿਕਟ 400 ਰੁਪਏ ਮਹਿੰਗੀ ਪਵੇਗੀ। ਇਸ ਦਾ ਮਤਲਬ ਹੈ ਕਿ ਮੁੰਬਈ-ਗੋਆ ਦਾ ਰਿਟਰਨ ਸਫਰ 400 ਰੁਪਏ ਮਹਿੰਗਾ ਪਵੇਗਾ, ਜਦੋਂ ਕਿ ਦਿੱਲੀ-ਮੁੰਬਈ ਦਾ ਰਿਟਰਨ ਸਫਰ 800 ਰੁਪਏ ਮਹਿੰਗਾ ਪਵੇਗਾ। ਇੰਡੀਗੋ ਦੇ ਕਦਮ ਨੂੰ ਦੇਖਦੇ ਹੋਏ ਹੋਰ ਕੰਪਨੀਆਂ ਵੀ ਘਰੇਲੂ ਮਾਰਗਾਂ ਦੇ ਕਿਰਾਏ ਵਧਾ ਸਕਦੀਆਂ ਹਨ ਪਰ ਹੁਣ ਤਕ ਕਿਸੇ ਨੇ ਇਸ ਦਾ ਐਲਾਨ ਨਹੀਂ ਕੀਤਾ ਹੈ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ