ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦੀ ਜੋੜੀ ਦੀ ਵਿਆਹ ਤੋਂ ਬਾਅਦ ਵੀ ਫੈਂਸ ਵਿੱਚ ਚਰਚਾ ਚਲਦੀ ਰਹਿੰਦੀ ਹੈ।
ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦੀ ਜੋੜੀ ਦੀ ਵਿਆਹ ਤੋਂ ਬਾਅਦ ਵੀ ਫੈਂਸ ਵਿੱਚ ਚਰਚਾ ਚਲਦੀ ਰਹਿੰਦੀ ਹੈ। ਬੀਤੇ ਦਿਨੀ ਵਿਰਾਟ ਕੋਹਲੀ ਨੇ ਅਨੁਸ਼ਕਾ ਨੂੰ ਆਫ ਫੀਲਡ ਕੈਪਟਨ ਦੱਸਿਆ ਸੀ। ਉਨ੍ਹਾਂ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਅਨੁਸ਼ਕਾ ਦੇ ਉਨ੍ਹਾਂ ਦੀ ਲਾਇਫ ਵਿੱਚ ਆਉਣ ਤੋਂ ਬਾਅਦ ਕਿੰਨੇ ਸਕਾਰਾਤਮਕ ਬਦਲਾਵ ਆਏ ਹਨ। ਉਨ੍ਹਾਂ ਨੇ ਇੱਕ ਇੰਟਰਵਿਊ ਵਿਚ ਪਹਿਲੀ ਵਾਰ ਭਵਿੱਖ ਵਿਚ ਆਪਣੀ ਫੈਮਿਲੀ ਪਲਾਨਿੰਗ ਉੱਤੇ ਚਰਚਾ ਕੀਤੀ। ਆਓ ਜੀ ਜਾਣਦੇ ਹਾਂ ਪਿਤਾ ਬਨਣ ਤੋਂ ਬਾਅਦ ਉਹ ਕੀ ਚੀਜ਼ ਹੈ ਜਿਸ ਨੂੰ ਲੈ ਕੇ ਵਿਰਾਟ ਦੇ ਮਨ ਵਿੱਚ ਡਰ ਹੈ ਤੇ ਜਦੋਂ ਕਦੇ ਉਹ ਪਿਤਾ ਬਣਨਗੇ ਤਾਂ ਘਰ ਵਿਚੋਂ ਕਿਹੜੀਆਂ ਚੀਜਾਂ ਨੂੰ ਹਟਾਉਣਗੇ।
ਇੱਕ ਨਿਜੀ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਕੋਹਲੀ ਨੇ ਦੱਸਿਆ ਕਿ ਅਨੁਸ਼ਕਾ ਕਾਫ਼ੀ ਧਾਰਮਕ ਹੈ। ਉਨ੍ਹਾਂ ਦੇ ਨਾਲ ਰਹਿੰਦੇ ਹੋਏ ਮੈਂ ਆਪਣੇ ਆਪ ‘ਚ ਵੀ ਕਈ ਬਦਲਾਅ ਮਹਿਸੂਸ ਕੀਤੇ ਹਨ। ਮੈਂ ਪਹਿਲਾਂ ਨਾਲੋਂ ਜ਼ਿਆਦਾ ਸ਼ਾਂਤ ਹੋ ਗਿਆ ਹਾਂ।
ਵਿਰਾਟ ਨੇ ਕਿਹਾ, ਮੈਂ ਜਾਣਦਾ ਹਾਂ ਕਿ ਅੱਜ ਮੈਂ ਜਿਥੇ ਹਾਂ ਇਹ ਸਾਰੀਆਂ ਚੀਜ਼ਾਂ ਜ਼ਿੰਦਗੀ ‘ਚ ਹਮੇਸ਼ਾ ਮੇਰੇ ਨਾਲ ਨਹੀਂ ਰਹਿਣਗੀਆਂ। ਮੇਰਾ ਪਰਵਾਰ ਹਮੇਸ਼ਾ ਮੇਰੇ ਸਮੇਂ ਦਾ ਹੱਕਦਾਰ ਹੈ।
ਵਿਰਾਟ ਨੇ ਕਿਹਾ, ਮੈਂ ਹਮੇਸ਼ਾ ਚਾਹੁੰਦਾ ਹਾਂ ਕਿ ਜਦੋਂ ਮੇਰੇ ਬੱਚੇ ਵੱਡੇ ਹੋਣ ਤਾਂ ਮੈਂ ਕਈ ਚੀਜ਼ਾਂ ਬਦਲ ਦੇਵਾਂ। ਮੈਂ ਨਹੀਂ ਚਾਹੁੰਦਾ ਜਦੋਂ ਮੇਰੇ ਬੱਚੇ ਵੱਡੇ ਹੋਣ ਤਾਂ ਮੇਰੇ ਘਰ ਵਿੱਚ ਮੇਰੀ ਉਪਲਬਧੀਆਂ ਨਾਲ ਜੁੜੀ ਕਿਸੇ ਵੀ ਚੀਜ਼ ਨੂੰ ਨਾ ਰੱਖਾਂ। ਮੈਂ ਨਹੀਂ ਚਾਹੁੰਦਾ ਕਿ ਮੈਨੂੰ ਮਿਲੀਆਂ ਹੁਣ ਤੱਕ ਦੀਆਂ ਕੋਈ ਵੀ ਟਰਾਫੀਆਂ ਉਸ ਵੇਲੇ ਮੇਰੇ ਘਰ ਵਿੱਚ ਮੌਜੂਦ ਰਹਿਣ। ਅਜਿਹੀਆਂ ਸਾਰੀਆਂ ਚੀਜ਼ਾਂ ਘਰ ਤੋਂ ਹਟਾ ਦੇਵਾਂਗਾ ਜੋ ਮੇਰੇ ਕਰੀਅਰ ਨੂੰ ਦਿਖਾਉਣ।
ਕੋਹਲੀ ਨੇ ਹਾਲ ਹੀ ਵਿੱਚ ਅਨੁਸ਼ਕਾ ਦੇ ਕ੍ਰਿਕਟ ‘ਚ ਰੁਚੀ ਨੂੰ ਲੈ ਕੇ ਖੁਸ਼ੀ ਵੀ ਜ਼ਾਹਿਰ ਕੀਤੀ ਸੀ। ਵਿਰਾਟ ਨੇ ਕਿਹਾ ਸੀ- ਉਹ ਦੇਸ਼ ਵਿੱਚ ਹੋਣ ਜਾਂ ਫਿਰ ਬਾਹਰ ਮੈਚ ਜਰੂਰ ਵੇਖਦੀ ਹੈ। ਅਨੁਸ਼ਕਾ ਮੈਦਾਨ ਵਿੱਚ ਖਿਡਾਰੀਆਂ ਦੀਆਂ ਭਾਵਨਾਵਾਂ ਨੂੰ ਪੂਰੀ ਤਰ੍ਹਾਂ ਸਮਝਦੀ ਹੈ।
ਇੰਟਰਵਿਊ ਵਿੱਚ ਵਿਰਾਟ ਤੋਂ ਜਦੋਂ ਪੁੱਛਿਆ ਗਿਆ ਕਿ ਆਫ ਫੀਲਡ ਕੈਪਟਨ ਕੌਣ ਹੈ ਤਾਂ ਥੋੜ੍ਹੀ ਦੇਰ ਚੁਪ ਰਹਿਣ ਤੋਂ ਬਾਅਦ ਵਿਰਾਟ ਨੇ ਕਿਹਾ ਸੀ – ਅਨੁਸ਼ਕਾ। ਉਹ ਹਮੇਸ਼ਾ ਸਕਾਰਾਤਮਕ ਸੋਚਦੀ ਹੈ। ਉਨ੍ਹਾਂ ਦੇ ਲਏ ਫੈਸਲੇ ਬਹੁਤ ਠੀਕ ਹੁੰਦੇ ਹਨ। ਇਸ ਲਈ ਆਫ ਫੀਲਡ ਉਹੀ ਮੇਰੀ ਕੈਪਟਨ ਹੈ।