ਵੱਡੀ ਤਾਜਾ ਖਬਰ – ਨਜਾਇਜ਼ ਸਬੰਧਾਂ ਦੇ ਸ਼ੱਕ ਕਾਰਨ ਪਤੀ ਵੱਲੋਂ ਪਤਨੀ ਦਾ ਸ਼ਰੇਆਮ ਕਤਲ

ਨਹੀਂ ਸੀ ਪਤਨੀ ਦੇ ਚਾਲ ਚਲਣ ਠੀਕ, ਅਣਖ ਦੀ ਖਾਤਰ ਪਤੀ ਨੇ ਕਰ ਦਿੱਤਾ ਉਸਦਾ ਕਤਲ

ਵੀਡੀਓ ਥਲੇ ਜਾ ਕੇ ਅਖੀਰ ਵਿਚ ਦੇਖੋ …..
ਅੱਜ ਇੱਕ ਵਿਅਕਤੀ ਵੱਲੋਂ ਆਪਣੀ ਹੀ ਪਤਨੀ ਨੂੰ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ । ਇਹ ਘਟਨਾ ਮੋਗੇ ਦੇ ਪਿੰਡ ਹਿੰਮਤਪੁਰਾ ਦੀ ਹੈ ਜਿੱਥੇ ਇੱਕ ਵਿਅਕਤੀ ਨੇ ਆਪਣੀ ਪਤਨੀ ਦਾ ਉਸ ਦਾ ਚਾਲ-ਚੱਲਣ ਸਹੀ ਨਾ ਹੋਣ ਕਾਰਨ ਉਸ ਦਾ ਪਿੰਡ ਦੀ ਸੱਥ ਦੇ ਵਿੱਚ ਕਤਲ ਕਰ ਦਿੱਤਾ ਹੈ । ਜਾਣਕਾਰੀ ਮੁਤਾਬਿਕ ਦੋਸ਼ੀ ਮੰਗਾ ਸਿੰਘ ਪੁੱਤਰ ਛੋਟੇ ਸਿੰਘ ਬੀਤੀ ਰਾਤ ਪਿੰਡ ਦੀ ਸੱਥ ਵਿੱਚ ਆਪਣੀ ਪਤਨੀ ਦੀ ਕੁੱਟ-ਮਾਰ ਕਰਨ ਤੋਂ ਬਾਅਦ ਉਸ ਨੂੰ ਮਾਰ ਕੇ ਮੌਕੇ ਤੋਂ ਫ਼ਰਾਰ ਹੋ ਗਿਆ ਹੈ ।

Moga Murder

ਪਿੰਡ ਵਾਸੀਆਂ ਨੇ ਪੁਲਿਸ ਨੂੰ ਦੱਸਿਆ ਕਿ ਦੋਸ਼ੀ ਮੰਗਾ ਆਪਣੀ ਪਤਨੀ ਦੇ ਚਾਲ-ਚੱਲਣ ਸਹੀ ਨਾ ਹੋਣ ਕਾਰਨ ਉਸ ‘ਤੇ ਸ਼ੱਕ ਕਰਦਾ ਸੀ । ਇਸ ਕਾਰਨ ਕਈ ਵਾਰ ਉਹਨਾਂ ਦਾ ਆਪਸ ਵਿੱਚ ਝਗੜਾ ਹੁੰਦਾ ਰਹਿੰਦਾ ਸੀ । ਬੀਤੇ ਦਿਨ ਮੰਗੇ ਦੀ ਪਤਨੀ ਆਪਣੇ ਪ੍ਰੇਮੀ ਨੂੰ ਮਿਲਕੇ ਦੇਰ ਰਾਤ ਤੱਕ ਘਰ ਪਰਤੀ ਸੀ । ਇਸ ਬਾਰੇ ਜਦੋਂ ਉਸ ਦੇ ਪਤੀ ਨੂੰ ਪਤਾ ਲੱਗਾ ਤਾਂ ਉਸ ਨੇ …..ਰਾਡ ਨਾਲ ਆਪਣੀ ਪਤਨੀ ਦੀ ਬਹੁਤ ਕੁੱਟਮਾਰ ਕੀਤੀ । ਉਸ ਦੀ ਪਤਨੀ ਆਪਣੀ ਜਾਨ ਬਚਾਉਣ ਦੇ ਲਈ ਘਰੋਂ ਭੱਜ ਕੇ ਸੱਥ ਦੇ ਵਿੱਚ ਪਹੁੰਚੀ ਤੇ ਦੋਸ਼ੀ ਵੀ ਉਸ ਦਾ ਪਿੱਛਾ ਕਰਦਾ ਹੋਇਆ ਸੱਥ ਵਿੱਚ ਪਹੁੰਚ ਗਿਆ । ਜਿੱਥੇ ਆ ਕੇ ਉਸ ਨੇ ਆਪਣੀ ਪਤਨੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ । ਮੰਗਾ ਸਿੰਘ ਇੱਕ ਸ਼ੈਲਰ ਦੇ ਵਿੱਚ ਮਜ਼ਦੂਰ ਸੀ । ਉਸ ਦਾ ਵਿਆਹ ਹਰਜਿੰਦਰ ਕੌਰ ਦੇ ਨਾਲ 12 ਕੁ ਸਾਲ ਪਹਿਲਾਂ ਹੋਇਆ ਸੀ ਜੋ ਜਲਾਲਦੀਵਾਲ ਦੀ ਰਹਿਣ ਵਾਲੀ ਸੀ ।

Moga Murder

 

ਘਟਨਾ ਦਾ ਪਤਾ ਲੱਗਦਿਆਂ ਪੁਲਿਸ ਵੱਲੋਂ ਘਟਨਾ ਵਾਲੀ ਜਗ੍ਹਾ ‘ਤੇ ਪਹੁੰਚ ਕੇ ਵਾਰਦਾਤ ਦੀ ਛਾਣ-ਬੀਣ ਕੀਤੀ ਅਤੇ ਪਿੰਡ ……ਵਾਲਿਆਂ ਤੋਂ ਇਸ ਘਟਨਾ ਸਬੰਧੀ ਪੂਰੀ ਜਾਣਕਾਰੀ ਪ੍ਰਾਪਤ ਕੀਤੀ । ਪੁਲਿਸ ਨੇ ਔਰਤ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ । ਇਹ ਵੀ ਜਾਣਕਾਰੀ ਮਿਲੀ ਕਿ ਇਹ ਸਾਰੀ ਘਟਨਾ ਸੱਥ ਵਿੱਚ ਲੱਗੇ ਇੱਕ ਸੀ.ਸੀ.ਟੀ.ਵੀ ਦੇ ਵਿੱਚ ਕੈਦ ਹੋ ਚੁੱਕੀ ਹੈ । ਹੁਣ ਪੁਲਿਸ ਦੋਸ਼ੀ ਮੰਗੇ ਦੀ ਭਾਲ ਕਰ ਰਹੀ ਹੈ । ਪੁਲਿਸ ਨੇ ਦਾਅਵਾ ਕੀਤਾ ਹੈ ਕਿ ਛੇਤੀ ਹੀ ਉਹ ਦੋਸ਼ੀ ਨੂੰ ਕਾਬੂ ਕਰ ਲਵੇਗੀ ।
Moga Murder

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


Posted

in

by

Tags: