ਵੱਡੀ ਦੁੱਖ ਭਰੀ ਖਬਰ 450 ਤੋਂ ਵੱਧ ਝੁੱਗੀਆਂ ਹੋਈਆਂ ਸੜ ਕੇ ਸੁਆਹ

 

ਨੂਰਪੁਰਬੇਦੀ— ਇਥੋਂ ਦੇ ਪੀਰ ਬਾਬਾ ਜਿੰਦਾ ਸ਼ਹੀਦ ਸਥਾਨ ਸਾਹਮਣੇ ਸਥਿਤ 450 ਤੋਂ ਵੱਧ ਝੁੱਗੀਆਂ-ਝੋਪੜੀਆਂ ਅੱਗ ਲੱਗਣ ਕਾਰਨ ਸੜ ਕੇ ਸੁਆਹ ਹੋ ਗਈਆਂ।

ਹਾਲਾਂਕਿ ਇਸ ਦੌਰਾਨ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਮਿਲੀ ਹੈ ਪਰ ਅੱਗ ਦੇ ਭਿਆਨਕ ਰੂਪ ਧਾਰਨ ਕਾਰਨ ਝੁੱਗੀਆਂ-ਝੋਪੜੀਆਂ ‘ਚ 10 ਦੇ ਕਰੀਬ ਸਿਲੰਡਰ ਫਟਣ ਦੇ ਨਾਲ-ਨਾਲ ਮੋਟਰਸਾਈਕਲ ਅਤੇ ਲੋਕਾਂ ਦੇ ਰਹਿਣ-ਸਹਿਣ ਦਾ 70 ਫੀਸਦੀ ਸਮਾਨ ਸੜ ਕੇ ਸੁਆਹ ਹੋ ਗਿਆ ਹੈ। ਜਿਸ ਕਾਰਨ ਝੁੱਗੀਆਂ-ਝੋਪੜੀਆਂ ‘ਚ ਰਹਿਣ ਵਾਲੇ ਲੋਕ ਸੜਕ ‘ਤੇ ਆ ਖੜ੍ਹੇ ਹੋਏ ਹਨ।

PunjabKesariਇਸ ਨੁਕਸਾਨ ਦਾ ਸਭ ਤੋਂ ਵੱਡਾ ਕਾਰਨ ਇਥੇ ਫਾਇਰ ਬਿਗ੍ਰੇਡ ਦਾ ਨਾ ਪਹੁੰਚਣਾ ਰਿਹਾ, ਬੇਸ਼ੱਕ ਪ੍ਰਸ਼ਾਸਨਿਕ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਸਨ। ਸਥਾਨਕ ਲੋਕਾਂ ਨੇ ਆਪਣੀ ਜਾਨ ‘ਤੇ ਖੇਡ ਕੇ ਗਰੀਬ ਝੁੱਗੀਆਂ-ਝੋਪੜੀਆਂ ਦੇ ਵਾਸੀਆਂ ਦਾ ਕਾਫੀ ਸਮਾਨ ਬਚਾਇਆ ਪਰ ਫਿਰ ਵੀ ਫਾਇਰ ਬ੍ਰਿਗੇਡ ਦੀ ਕਮੀ ਕਾਰਨ ਕਾਫੀ ਨੁਕਸਾਨ ਹੋ ਗਿਆ। ਅੱਗ ਦੀਆਂ ਲਪਟਾਂ ਵਧਣ ਕਾਰਨ ਝੁੱਗੀਆਂ ਨੇੜੇ ਸਥਿਤ 10 ਦੁਕਾਨਾਂ ਵੀ ਸੜ ਕੇ ਸੁਆਹ ਹੋ ਗਈਆਂ। ਇਸ ਮੌਕੇ ਇਲਾਕੇ ‘ਚ ਮਾਤਮ ਦਾ ਮਾਹੌਲ ਛਾਇਆ ਹੋਇਆ ਹੈ ਅਤੇ ਸਮਾਜਸੇਵੀਆਂ ਸਮੇਤ ਸਥਾਨਕ ਲੋਕ ਰਾਹਤ ਕਾਰਜਾਂ ‘ਚ ਜੁਟੇ ਹੋਏ ਹਨ।

PunjabKesariਦੱਸਣਯੋਗ ਹੈ ਕਿ ਨੂਰਪੁਰਬੇਦੀ ਪੁਲਸ ਸਟੇਸ਼ਨ ਸਾਹਮਣੇ ਆਰਮੀ ਦੀ ਕੈਂਪਿੰਗ ਗਰਾਊਂਡ ਹੈ। ਕੁੱਝ ਸਾਲਾਂ ‘ਚ 450 ਦੇ ਕਰੀਬ ਇਥੇ ਝੁੱਗੀਆਂ ਝੋਪੜੀਆਂ ਬਣ ਗਈਆਂ ਹਨ। ਇਸ ਤੋਂ ਇਲਾਵਾ ਦੂਜੇ ਪਾਸੇ ਦਹਾਕਿਆਂ ਪਹਿਲਾਂ ਤੋਂ ਬੰਗਾਲਾ ਬਸਤੀ ਮੌਜੂਦ ਹੈ, ਜਿਨ੍ਹਾਂ ਦੀਆਂ ਕਰੀਬ 100 ਦੇ ਕਰੀਬ ਝੁੱਗੀਆਂ ਹਨ। ਹਾਲਾਂਕਿ ਇਸ ਅੱਗ ਦੀ ਘਟਨਾ ਕਾਰਨ ਇਹ ਵਾਲ-ਵਾਲ ਬਚ ਗਈਆਂ ਕਿਉਂਕਿ ਹਵਾ ਦਾ ਰੁਖ ਦੱਖਣੀ ਪਾਸੇ ਵੱਲ ਸੀ।

PunjabKesari
ਦੂਜੇ ਪਾਸੇ ਇਸ ਪੂਰੇ ਮਾਮਲੇ ਨੂੰ ਲੈ ਕੇ ਨੂਰਪੁਰਬੇਦੀ ਦੇ ਬਾਂਸ਼ਿਦਾਵਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ 25 ਮਈ ਦੀ ਸ਼ਾਮ ਤੱਕ ਨੂਰਪੁਰਬੇਦੀ ਪੀਰ ਬਾਬਾ ਜਿੰਦਾ ਸ਼ਹੀਦ ਸਥਾਨ ਲਈ ਫੰਡ ਅਤੇ ਸਰਕਾਰ ਦੇ ਸੰਕਟਕਾਲੀਨ ਫੰਡ ਸਮੇਤ ਨੂਰਪੁਰਬੇਦੀ ‘ਚ ਸਥਾਈ ਐਂਬੁਲੈਂਸ ਤਾਇਨਾਤ ਕਰਨ ਦਾ ਸਮਾਂ ਦਿੱਤਾ ਹੈ। ਅਜਿਹਾ ਨਾ ਹੋਣ ਦੀ ਸਥਿਤੀ ‘ਚ 26 ਮਈ ਨੂੰ ਨੂਰਪੁਰਬੇਦੀ ‘ਚ ਫਾਇਰ ਸਰਵਿਸ ਦੀ ਤਾਇਨਾਤੀ ਹੋਣ ਤਕ ਸਰਕਾਰ ਅਤੇ ਪ੍ਰਸ਼ਾਸਨ ਖਿਲਾਫ ਪੱਕਾ ਮੋਰਚਾ ਖੋਲ ਦਿੱਤਾ ਜਾਵੇਗਾ।


Posted

in

by

Tags: