ਆਹ ਦੇਖੋ ਨੂਰਾਂ ਸਿਸਟਰਜ਼ ਨਾਲ ਕੀ ਹੋ ਗਿਆ
ਸੂਫੀ ਹਿੱਟ ਗੀਤਾਂ ਨਾਲ ਆਪਣੀ ਵੱਖਰੀ ਪਛਾਣ ਬਣਾਉਣ ਵਾਲੀਆਂ ਸੂਫੀ ਗਾਇਕਾ ਭੈਣਾਂ ਨੂਰਾਂ ਸਿਸਟਰਜ਼ ਨੂੰ ਲੈ ਕੇ ਇਕ ਹੈਰਾਨੀ ਜਨਕ ਖਬਰ ਸਾਹਮਣੇ ਆਈ ਹੈ।ਜੱਗਬਾਣੀ ਦੀ ਰਿਪੋਟ ਅਨੁਸਾਰ ਅਸਲ ‘ਚ ਖਬਰ ਇਹ ਹੀ ਕਿ ਨੂਰਾਂ ਸਿਸਟਰਜ਼ ਹੁਸ਼ਿਆਰਪੁਰ ਜਿਲੇ ‘ਚ ਇਕ ਸੱਭਿਆਚਾਰਕ ਮੇਲੇ ‘ਚ ਦੀ ਰੌਣਕ ਬਣ ਕੇ ਗਈਆਂ ਸਨ। ਉਥੇ ਨੂਰਾਂ ਸਿਸਟਰਜ਼ ਲਗਾਤਾਰ ਪਿਛਲੇ 1.30 ਘੰਟੇ ਤੋਂ ਚਾਹ ਦੀ ਮੰਗ ਕਰਦੀਆਂ ਰਹੀਆਂ ਪਰ ਕਿਸੇ ਨੇ ਵੀ ਉਨ੍ਹਾਂ ਨੂੰ ਚਾਹ ਨਾ ਦਿੱਤੀ, ਜਿਸ ਕਰਕੇ ਨੂਰਾਂ ਸਿਸਟਰਜ਼ ਨੂੰ ਗੁੱਸਾ ਆ ਗਿਆ।
ਇਸ ਦੌਰਾਨ ਨੂਰਾਂ ਸਿਸਟਰਜ਼ ਨੇ ਆਪਣੀ ਨਰਾਜ਼ਗੀ ਨੂੰ ਜ਼ਾਹਿਰ ਕਰਦਿਆਂ ਹੁਸ਼ਿਆਰਪੁਰ ਦੇ ਪ੍ਰਬੰਧਕਾਂ ਨਾਲ ਬਹਿਸਬਾਜ਼ੀ ਸ਼ੁਰੂ ਕਰ ਦਿੱਤੀ। ਦੱਸਣਯੋਗ ਹੈ ਕਿ ਸੂਫੀ ਗਾਇਕਾ ਨੂਰਾਂ ਸਿਸਟਰਜ਼ ਦੇ ਭਰਾ ਸਾਹਿਲ ਮੀਰ ਵਾਸੀ ਬਸਤੀ ਦਾਨਿਸ਼ਮੰਦਾਂ ਨੇ ਪ੍ਰੈੱਸ ਕਾਨਫਰੰਸ ਕਰਕੇ ਆਪਣੇ ਸਹੁਰਿਆਂ ‘ਤੇ ਕੁੱਟਮਾਰ ਦਾ ਦੋਸ਼ ਲਾਇਆ ਹੈ। ਸਾਹਿਲ ਨੇ ਦੱਸਿਆ ਕਿ ਅੱਜ ਜਦੋਂ ਉਨ੍ਹਾਂ ਦੇ ਸਹੁਰਾ ਪਰਿਵਾਰ ਦੇ ਮੈਂਬਰਾਂ ਨੂੰ ਸਮਝੌਤਾ ਲਈ ਥਾਣੇ ਬੁਲਾਇਆ ਗਿਆ ਸੀ,
ਇਸ ਤੋਂ ਪਹਿਲਾਂ ਮਹਿਲਾ ਥਾਣੇ ਅੰਦਰ ਜਾਂਦੇ ਉਨ੍ਹਾਂ ਦੀ ਪਤਨੀ ਤੇ ਸਹੁਰਾ ਪਰਿਵਾਰ ਦੇ ਮੈਂਬਰਾਂ ਨੇ ਉਨ੍ਹਾਂ ਨਾਲ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਉਨ੍ਹਾਂ ਦੇ ਕੱਪੜੇ ਫਟ ਗਏ। ਸਾਹਿਲ ਨੇ ਦੱਸਿਆ ਕਿ ਉਸਦਾ ਵਿਆਹ 3 ਸਾਲ ਪਹਿਲਾਂ ਹੋਇਆ ਸੀ ਪਰ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਸਹੁਰਾ ਪਰਿਵਾਰ ਦੇ ਲੋਕਾਂ ਨੇ ਉਨ੍ਹਾਂ ‘ਤੇ ਦਾਜ ਮੰਗਣ ਦੇ ਝੂਠੇ ਇਲਜ਼ਾਮ ਲਾ ਉਨ੍ਹਾਂ ਖਿਲਾਫ ਥਾਣੇ ‘ਚ ਸ਼ਿਕਾਇਤ ਦੇ ਦਿੱਤੀ।
ਸਾਹਿਲ ਨੇ ਕਿਹਾ ਕਿ ਇਹ ਮਾਮਲਾ ਥਾਣੇ ‘ਚ ਵਿਚਾਰ ਅਧੀਨ ਹੈ ਤੇ ਅੱਜ ਉਹ ਇਸ ਸਬੰਧ ‘ਚ ਥਾਣੇ ਆਏ ਸਨ। ਉਨ੍ਹਾਂ ਕਿਹਾ ਕਿ ਮਾਮਲੇ ਦੀ ਸ਼ਿਕਾਇਤ ਉਨ੍ਹਾਂ ਡੀ. ਸੀ. ਪੀ. ਕ੍ਰਾਈਮ ਨੂੰ ਦੇ ਦਿੱਤੀ ਹੈ। ਓਧਰ ਜਦੋਂ ਇਸ ਬਾਰੇ ਮਹਿਲਾ ਥਾਣੇ ਦੇ ਇੰਸ. ਕੁਲਵੰਤ ਸਿੰਘ ਤੇ ਅਵਤਾਰ ਕੌਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਮਾਮਲੇ ਦੀ ਕੋਈ ਜਾਣਕਾਰੀ ਨਹੀਂ ਹੈ।