ਇਹ ਆਰਟੀਕਲ ਚੰਗਾ ਲਗੇ ਤਾ ਇਸ ਨੂੰ share ਜਰੂਰ ਕਰੋ ਅਤੇ ਹੋਰ ਪੰਜਾਬੀ ਆਰਟੀਕਲ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ ਸਾਡਾ ਫੇਸਬੁੱਕ ਪੇਜ਼ Like And Share ਪੇਜ਼ ਲਾਇਕ ਕਰੋ ਜੀ ਵੱਡੀ ਖ਼ੁਸ਼ਖ਼ਬਰੀ : ਕੈਪਟਨ ਸਰਕਾਰ ਨੇ ਦਿੱਤੀ ਵੱਡੀ ਖ਼ੁਸ਼ਖ਼ਬਰੀ, ਕਰੇਗੀ ਅੱਜ……!!ਕੈਪਟਨ ਸਰਕਾਰ ਨੇ ਦਿੱਤੀ ਵੱਡੀ ਖ਼ੁਸ਼ਖ਼ਬਰੀ, ਕਰੇਗੀ ਅੱਜ……!! ਪੰਜਾਬ ਸਰਕਾਰ ਅੱਜ ਵੱਡੀ ਖ਼ੁਸ਼ਖ਼ਬਰੀ ਤੋਂ ਬਾਅਦ ਪੰਜਾਬ ਇੱਕ ਵਾਰ ਫੇਰ ਕਿਸਾਨਾਂ ਦੇ ਮੂੰਹ ‘ਤੇ ਰੌਣਕ ਲਿਆਵੇਗੀ। ਪੰਜਾਬੀ ਟ੍ਰਿਬਿਊਨ ਦੀ ਰਿਪੋਟ ਅਨੁਸਾਰ ਪੰਜਾਬ ਸਰਕਾਰ ਦੀ ਕਰਜ਼ ਰਾਹਤ ਸਕੀਮ ਦੇ ਪਹਿਲੇ ਗੇੜ ਦੌਰਾਨ ਬੀਤੇ ਵਰ੍ਹੇ ਭਾਰੀ ਵਿਵਾਦ ਪੈਦਾ ਹੋਣ ਤੋਂ ਬਾਅਦ ਦੂਜੇ ਗੇੜ ਸਬੰਧੀ ਵੀ ਵਿਵਾਦ ਹੋਣਾ ਤੈਅ ਹੈ। ਇਸ ਪੱਤਰਕਾਰ ਵੱਲੋਂ ਕੀਤੀ ਘੋਖ ’ਚ ਪਤਾ ਲੱਗਾ ਹੈ ਕਿ ਦੂਜੇ ਗੇੜ ’ਚ ਅਨੇਕਾਂ ਲਾਭਪਾਤਰੀਆਂ ਨੂੰ ਰਾਹਤ ਵਜੋਂ ਮਹਿਜ਼ 2, 9, 13, 23, 27, 33 ਰੁਪਏ ਵਰਗੀਆਂ ‘ਰਕਮਾਂ’ ਹੀ ਮਿਲਣ ਵਾਲੀਆਂ ਹਨ।
ਕਰਜ਼ ਰਾਹਤ ਦੇ ਦੂਜੇ ਗੇੜ ਦੀ ਸ਼ੁਰੂਆਤ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਬੁੱਧਵਾਰ ਨੂੰ ਗਿੱਦੜਬਾਹਾ ਵਿੱਚ ਜ਼ਿਲ੍ਹਾ ਪੱਧਰੀ ਸਮਾਗਮ ’ਚ ਕਰਨਗੇ। ਦੂਜੇ ਪਾਸੇ ਖ਼ਾਸਕਰ ਹਾਕਮ ਕਾਂਗਰਸ ਤੱਕ ਪਹੁੰਚ ਰੱਖਣ ਵਾਲੇ ਅਜਿਹੇ ਰਸੂਖ਼ਵਾਨ ਕਿਸਾਨ ਵੀ ਹਨ ਜਿਨ੍ਹਾਂ ਨੂੰ ਇਕ-ਦੋ ਲੱਖ ਰੁਪਏ ਦੀ ਮੁਆਫ਼ੀ ਲਈ ਚੁਣਿਆ ਗਿਆ ਹੈ। ਅਜਿਹੇ ਇਕ ਕਿਸਾਨ ਕੌਰ ਸਿੰਘ, ਪਿੰਡ ਫੱਕਰਸਰ ਨੂੰ 190864 ਰੁਪਏ ਦੀ ਰਾਹਤ ਮਿਲਣ ਵਾਲੀ ਹੈ,ਜੋ ਖ਼ੁਦ ਨੂੰ ਜਥੇਦਾਰ ਗੁਰਪਾਲ ਸਿੰਘ ਗੋਰਾ ਦਾ ਕਰੀਬੀ ਦੱਸਦਾ ਹੈ। ਉਸ ਕੋਲ ਇਥੇ ਥੋੜ੍ਹੀ ਜਿਹੀ ਜ਼ਮੀਨ ਹੈ ਤੇ ਕੁਝ ਜ਼ਮੀਨ ਰਾਜਸਥਾਨ ਵਿੱਚ ਹੈ।
ਦੂਜੇ ਪਾਸੇ ਕੋਟਲੀ ਅਬਲੂ ਦੇ ਜਸਪਾਲ ਸਿੰਘ, ਜੋ 1999 ਵਿੱਚ ਚਲਾਣਾ ਕਰ ਗਿਆ ਸੀ, ਨੂੰ ਮਹਿਜ਼ 2 ਰੁਪਏ ਮਿਲਣਗੇ। ਇਸ ਬਾਰੇ ਪਿੰਡ ਦੀ ਬਹੁਮੰਤਵੀ ਸਹਿਕਾਰੀ ਸਭਾ ਦੇ ਸਕੱਤਰ ਸੁਖਜੰਟ ਸਿੰਘ ਦਾ ਕਹਿਣਾ ਸੀ, ‘‘ਅਜਿਹਾ ਕਿਸੇ ਕਲਰਕੀ ਗ਼ਲਤੀ ਕਾਰਨ ਵਾਪਰਿਆ ਹੋ ਸਕਦਾ ਹੈ।ਲੋੜ ਪੈਣ ’ਤੇ ਸੂਚੀ ਸੋਧੀ ਜਾ ਸਕਦੀ ਹੈ।’’ ਸੂਤਰਾਂ ਮੁਤਾਬਕ ਉਸ ਸਿਰ 1.4 ਲੱਖ ਰੁਪਏ ਕਰਜ਼ ਹੈ। ਇਸੇ ਤਰ੍ਹਾਂ ਦੋ ਦਹਾਕੇ ਪਹਿਲਾਂ ਚੱਲ ਵੱਸੇ ਗਿੱਦੜਬਾਹਾ ਦੇ ਪਿੰਡ ਪਿਉਰੀ ਦੇ ਨਿਰੰਜਣ ਸਿੰਘ ਨੂੰ ਦੋ ਲੱਖ ਰੁਪਏ ਦੀ ਰਾਹਤ ਮਿਲਣ ਵਾਲੀ ਹੈ। ਉਸ ਦੇ ਪੁੱਤਰ ਜਸਕਰਨ ਸਿੰਘ ਨੇ ਕਿਹਾ, ‘‘ਇਸ ਵੇਲੇ ਅਸੀਂ ਬੇਜ਼ਮੀਨੇ ਹਾਂ ਤੇ ਮੈਂ ਮਜ਼ਦੂਰੀ ਕਰਦਾ ਹਾਂ। ਮੈਨੂੰ ਬਾਪੂ ਵੱਲੋਂ ਲਏ ਕਰਜ਼ ਬਾਰੇ ਪਤਾ ਨਹੀਂ।
’’ਦੂਜੇ ਪਾਸੇ ਗੁਰੂਸਰ ਦੇ ਬਲਜੀਤ ਸਿੰਘ ਦੀ ਮਹਿਜ਼ 13 ਰੁਪਏ, ਭੁੱਟੀਵਾਲੇ ਦੇ ਕਰਤਾਰ ਸਿੰਘ ਦੀ 9 ਰੁਪਏ, ਕੋਟਲੀ ਅਬਲੂ ਦੇ ਗੁਰਮੇਲ ਸਿੰਘ ਦੀ 23 ਰੁਪਏ ਰਾਹਤ ਲਈ ਚੋਣ ਹੋਈ ਹੈ। ਦੂਜੇ ਪਾਸੇ ਮੁਕਤਸਰ ਦੇ ਡਿਪਟੀ ਕਮਿਸ਼ਨਰ ਸੁਮੀਤ ਜਾਰੰਗਲ ਨੇ ਕਿਹਾ, ‘‘ਇਹ ਸੂਚੀਆਂ ਸੋਸ਼ਲ ਆਡਿਟ ਪਿੱਛੋਂ ਤਿਆਰ ਕੀਤੀਆਂ ਗਈਆਂ ਹਨ। ਜਿਨ੍ਹਾਂ ਨੂੰ ਕਿਸੇ ਕਾਰਨ ਪਹਿਲਾਂ ਰਾਹਤ ਨਹੀਂ ਮਿਲੀ ਸੀ, ਉਨ੍ਹਾਂ ਨੂੰ ਨਵੀਆਂ ਸੂਚੀਆਂ ਵਿੱਚ ਸ਼ਾਮਲ ਕੀਤਾ ਗਿਆ ਹੈ। ਸਰਕਾਰੀ ਹਦਾਇਤਾਂ ਮੁਤਾਬਕ ਕਿਸੇ ਕਿਸਾਨ ਨੂੰ 1000 ਰੁਪਏ ਤੋਂ ਘੱਟ ਰਾਹਤ ਨਹੀਂ ਮਿਲੇਗੀ।’’

ਵੱਡੀ ਖ਼ੁਸ਼ਖ਼ਬਰੀ : ਕੈਪਟਨ ਸਰਕਾਰ ਨੇ ਦਿੱਤੀ ਵੱਡੀ ਖ਼ੁਸ਼ਖ਼ਬਰੀ, ਕਰੇਗੀ ਅੱਜ……!!
by
Tags: