ਤਾਜਾ ਵੱਡੀ ਖਬਰ …….
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਸ਼ਾਹਕੋਟ ਜਿਮਨੀ ਚੋਣਾਂ ਲਾਡੀ ਸ਼ੇਰੋ ਵਾਲੀਆ ਜਿਤੇ
ਸ਼ਾਹਕੋਟ ਜ਼ਿਮਨੀ ਚੋਣ ਦਾ ਨਤੀਜਾ ਆ ਗਿਆ ਹੈ ਜਿਸ ‘ਚ ਕਾਂਗਰਸ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆਂ ਨੇ ਵੱਡੇ ਫ਼ਰਕ ਨਾਲ ਜਿੱਤ ਹਾਸਿਲ ਕੀਤੀ । ਉਹ 38802 ਵੋਟਾਂ ਨਾਲ ਸ਼ਾਹਕੋਟ ਜਿਮਨੀ ਚੋਣ ਜਿੱਤੇ।
ਇਸ ਚੋਣ ‘ਚ ਸਿੱਧਾ ਮੁਕਾਬਲਾ ਅਕਾਲੀ ਦਲ ਦੇ ਉਮੀਦਵਾਰ ਨਾਇਬ ਸਿੰਘ ਕੋਹਾੜ ਤੇ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵਿਚਕਾਰ ਦੱਸਿਆ ਜਾ ਰਿਹਾ ਸੀ। ਉੱਥੇ ਅਕਾਲੀ ਉਮੀਦਵਾਰ ਨਾਇਬ ਸਿੰਘ ਕੋਹਾੜ ਨੇ ਕਾਂਗਰਸ ‘ਤੇ ਇਲਜ਼ਾਮ ਲਗਾਏ ਹਨ ਕਿ EVM ਮਸ਼ੀਨਾਂ ‘ਚ ਗੜਬੜੀ ਕੀਤੀ ਗਈ ਹੈ। ਦੱਸ ਦੇਈਏ ਕਿ 17 ਰਾਊਂਡ ‘ਚ ਵੋਟਾਂ ਦੀ ਗਿਣਤੀ ਹੋਈ।
ਜਲੰਧਰ ਦੇ ਸਪੋਰਟਸ ਕੰਪਲੈਕਸ ‘ਚ ਵੋਟਾਂ ਦੀ ਗਿਣਤੀ ਹੋਈ ਜਿੱਥੇ ਪ੍ਰਸ਼ਾਸਨ ਵਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਗਿਣਤੀ ‘ਚ ਸ਼ੁਰੂ ਤੋਂ ਹੀ ਕਾਂਗਰਸ ਉਮੀਦਵਾਰ ਲਾਡੀ ਸ਼ੇਰੋਵਾਲੀਆਂ ਅੱਗੇ ਰਹੇ। ਅਤੇ ਨਾਲ ਜੇਕਰ ਗੱਲ ਕੀਤੀ ਜਾਵੇ ਅਕਾਲੀ ਦਲ ਦੇ ਉਮੀਦਵਾਰ ਨਾਇਬ ਸਿੰਘ ਕੋਹਾੜ ਦੀ ਉਹਨਾਂ ਨੂੰ ਚੰਗੀ ਗਿਣਤੀ ‘ਚ ਵੋਟਾਂ ਪਈਆਂ ਪਰ ਇਸ ਮੁਕਾਬਲੇ ‘ਚ ਕਿਤੇ ਵੀ ਆਮ ਆਦਮੀ ਪਾਰਟੀ ਮੁਕਾਬਲੇ ‘ਚ ਨਹੀਂ ਦਿਸੀ। ਪਹਿਲੇ ਰਾਂਊਂਡ ‘ਚ ਆਮ ਆਦਮੀ ਪਾਰਟੀ ਨੂੰ ਮਹਿਜ 46 ਵੋੋਟਾਂ ਮਿਲਿਆ ਸਨ।
ਪਹਿਲੇ ਰਾਊਂਡ ‘ਚ ਹਰਦੇਵ ਸਿੰਘ ਲਾਡੀ ਕਰੀਬ ਦੋ ਹਜ਼ਾਰ ਵੋਟਾਂ ਨਾਲ ਅੱਗੇ ਸੀ ਦੂਸਰੇ ਰਾਊਂਡ ਤੋਂ ਬਾਅਦ 3350 ਵੋਟਾਂ ਨਾਲ ਅੱਗੇ ਰਹੇ
ਤੀਸਰੇ ਰਾਊਂਡ ‘ਚ ਸ਼ੇਰੋਵਾਲੀਆ ਨੂੰ 5051, ਕੋਹਾੜ ਨੂੰ 2584 ਤੇ ਕਾਕੜ ਕਲਾਂ ਨੂੰ 175 ਵੋਟਾਂ ਲਾਡੀ ਸ਼ੇਰੋਵਾਲੀਆ ਚੌਥੇ ਰਾਊਂਡ ਮਗਰੋਂ 8500 ਵੋਟਾਂ ਨਾਲ ਅੱਗੇ
ਪੰਜਵੇਂ ਗੇੜ ਤੋਂ ਬਾਅਦ 10 ਹਜ਼ਾਰ 500 ਵੋਟਾਂ ਨਾਲ ਅੱਗੇਛੇਵੇਂ ਰਾਊਂਡ ‘ਚ 12 ਹਜ਼ਾਰ ਦੀ ਲੀਡ ਹੋਈ ਪ੍ਰਾਪਤ 7ਵੇਂ ਰਾਊਂਡ ‘ਚ 16 ਹਜ਼ਾਰ ਦੀ ਲੀਡ ਹੋਈ ਪ੍ਰਾਪਤ 8ਵੇਂ ਰਾਊਂਡ ‘ਚ 18 ਹਜ਼ਾਰ ਦੀ ਲੀਡ ਹੋਈ ਪ੍ਰਾਪਤ
9ਵੇਂ ਰਾਊਂਡ ਤੋਂ ਬਾਅਦ ਲਾਡੀ ਦੀ ਲੀਡ 21 ਹਜ਼ਾਰ ਤੋਂ ਪਾਰ10ਵੇਂ ਰਾਊਂਡ ‘ਚ ਕਾਂਗਰਸੀ ਉਮੀਦਵਾਰ 24 ਹਜ਼ਾਰ ਵੋਟਾਂ ਨਾਲ ਅੱਗੇ 11ਵੇਂ ਰਾਊਂਡ ਤੋਂ ਬਾਅਦ ਲਾਡੀ ਸ਼ੇਰੋਵਾਲੀਆ 27 ਹਜ਼ਾਰ ਵੋਟਾਂ ਨਾਲ ਅੱਗੇ
12ਵੇਂ ਰਾਊਂਡ ਤੋਂ ਬਾਅਦ ਲਾਡੀ ਸ਼ੇਰੋਵਾਲੀਆ 29 ਹਜ਼ਾਰ ਵੋਟਾਂ ਨਾਲ ਅੱਗੇ 13ਵੇਂ ਰਾਊਂਡ ਤੋਂ ਬਾਅਦ ਲਾਡੀ ਸ਼ੇਰੋਵਾਲੀਆ 31 ਹਜ਼ਾਰ ਵੋਟਾਂ ਨਾਲ ਅੱਗੇ 14ਵੇਂ ਰਾਊਂਡ ਤੋਂ ਬਾਅਦ 33 ਹਜ਼ਾਰ ਵੋਟਾਂ ਨਾਲ ਲਾਡੀ ਸ਼ੇਰੋਵਾਲੀਆ ਅੱਗੇ
15ਵੇਂ ਰਾਊਂਡ ਤੋਂ ਬਾਅਦ 34 ਹਜ਼ਾਰ ਵੋਟਾਂ ਨਾਲ ਲਾਡੀ ਸ਼ੇਰੋਵਾਲੀਆ ਅੱਗੇ 16ਵੇਂ ਰਾਊਂਡ ਤੋਂ ਬਾਅਦ ਲਾਡੀ ਸ਼ੇਰੋਵਾਲੀਆ 37 ਹਜ਼ਾਰ ਵੋਟਾਂ ਨਾਲ ਅੱਗੇ ਲਾਡੀ ਸ਼ੇਰੋਵਾਲੀਆ 38802 ਵੋਟਾਂ ਨਾਲ ਸ਼ਾਹਕੋਟ ਜਿਮਨੀ ਚੋਣ ਜਿੱਤੇ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ