ਸ਼੍ਰੀਦੇਵੀ ਤੋਂ ਬਾਅਦ ਬਾਲੀਵੁੱਡ ਇੰਡਸਟਰੀ ਨੂੰ ਇੱਕ ਹੋਰ ਵੱਡਾ ਝਟਕਾ, ਇਰਫਾਨ ਖਾਨ ……

ਸ਼੍ਰੀਦੇਵੀ ਤੋਂ ਬਾਅਦ ਬਾਲੀਵੁੱਡ ਇੰਡਸਟਰੀ ਨੂੰ ਇੱਕ ਹੋਰ ਵੱਡਾ ਝਟਕਾ, ਇਰਫਾਨ ਖਾਨ …..

 

Irfan Khan Suffering from a rare disease, reveals on Twitter : ਸ਼੍ਰੀਦੇਵੀ ਦੀ ਅਚਾਨਕ ਮੌਤ ਦੇ ਸਦਮੇ ਤੋਂ ਅਜੇ ਤੱਕ ਇੰਡਸਟਰੀ ਉਭਰੀ ਨਹੀਂ ਸੀ ਕਿ ਇੱਕ ਹੋਰ ਹਰਮਨ ਪਿਆਰੇ ਅਤੇ ਪ੍ਰਤਿਭਾਸ਼ਾਲੀ ਬਾਲੀਵੁੱਡ ਅਦਾਕਾਰ ਵੱਲੋਂ ਸ਼ੇਅਰ ਕੀਤੀ ਇੱਕ ਪੋਸਟ ਨੇ ਬਾਲੀਵੁੱਡ ਸਮੇਤ ਪੂਰੇ ਦੇਸ਼ ਨੂੰ ਵੱਡਾ ਝਟਕਾ ਦਿੱਤਾ ਹੈ।

ਇਰਫਾਨ ਖ਼ਾਨ ਨੇ ਟਵਿੱਟਰ ‘ਤੇ ਲਿਖਿਆ ਕਿ ਉਹਨਾਂ ਦੀ ਸਿਹਤ ਅੱਜਕੱਲ੍ਹ ਢਿੱਲੀ ਹੈ ਅਤੇ ਉਹ ਇੱਕ ਦੁਰਲੱਭ ਬਿਮਾਰੀ ਤੋਂ ਪੀੜਤ ਹਨ, ਜਿਸਦਾ ਪਤਾ ਲੱਗਣ ਤੋਂ ਬਾਅਦ ਉਹਨਾਂ ਦੇ ਜੀਵਨ ‘ਚ ਪੂਰੀ ਤਰ੍ਹਾਂ ਨਾਲ ਉਥਲ-ਪੁਥਲ ਮੱਚ ਗਈ ਹੈ।

ਉਹਨਾਂ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਇੱਕ ਪੋਸਟ ‘ਚ ਲਿਖਿਆ ਕਿ “ਕਦੇ-ਕਦੇ ਜ਼ਿੰਦਗੀ ਤੁਹਾਨੂੰ ਝੰਜੋੜ ਕੇ ਰੱਖ ਦਿੰਦੀ ਹੈ। ਆਖ਼ਰੀ 15 ਦਿਨ, ਮੇਰੀ ਜਿੰਦਗੀ ਨੇ ਮੇਰੇ ਨਾਲ ਇੱਕ ਰਹੱਸਮਈ ਕਹਾਣੀ ਖੇਡੀ ਹੈ।  ਮੈਨੂੰ ਪਤਾ ਨਹੀਂ ਸੀ ਕਿ ਦੁਰਲਭ ਦੀਆਂ ਕਹਾਣੀਆਂ ਲੱਭਦਿਆਂ ਮੈਨੂੰ ਇਸ ਬਹੁਤ ਹੀ ਦੁਰਲਭ ਬਿਮਾਰੀ ਦਾ ਪਤਾ ਲੱਗੇਗਾ” ਇਰਫਾਨ ਨੇ ਸੋਮਵਾਰ ਨੂੰ ਟਵੀਟ ਕੀਤਾ।

“ਮੈਂ ਕਦੇ ਵੀ ਹਾਰਿਆ ਨਹੀਂ ਅਤੇ ਹਮੇਸ਼ਾ ਮੇਰੇ ਵਿਕਲਪਾਂ ਲਈ ਲੜ੍ਹਦਾ ਰਿਹਾ ਹਾਂ। ਮੇਰਾ ਪਰਿਵਾਰ ਅਤੇ ਦੋਸਤ ਮੇਰੇ ਨਾਲ ਹਨ ਅਤੇ ਅਸੀਂ ਇਸ ਮੁਸ਼ਕਿਲ ਸਮੇਂ ਦਾ ਹਰ ਸੰਭਵ ਤੌਰ ‘ਤੇ ਸਭ ਤੋਂ ਵਧੀਆ ਢੰਗ ਨਾਲ ਹਲ ਕੱਢਣ ਦਾ ਯਤਨ ਕਰ ਰਹੇ ਹਾਂ। ਕਿਰਪਾ ਕਰਕੇ ਤੁਸੀਂ ਆਪ ਅੰਦਾਜ਼ਾ ਲਗਾਉਣ ਦੀ ਕੋਸ਼ਿਸ਼ ਨਾ ਕਰਿਓ ਕਿਉਂ ਮੈਂ ਆਪ ਅਗਲੇ 10 ਦਿਨਾਂ ‘ਚ ਤੁਹਾਡੇ ਨਾਲ ਸਾਰੀ ਗੱਲ ਸਾਂਝੀ ਕਰਾਂਗਾ, ਜਦੋਂ ਅਗਲੇਰੀ ਸਿਹਤ ਜਾਂਚ ਤੋਂ ਬਾਅਦ ਸਥਿਤੀ ਦਾ ਹੋਰ ਬਿਹਤਰ ਪਤਾ ਲੱਗ ਸਕੇਗਾ। ਉਦੋਂ ਤੱਕ, ਮੇਰੇ ਲਈ ਦੁਆ ਕਰੋ” ਉਹਨਾਂ ਨੇ ਟਵੀਟ ਕੀਤਾ।

 

 

Irfan Khan Suffering from a rare disease, reveals on Twitter: ਇਰਫਾਨ ਖਾਨ ਅਤੇ ਵਿਸ਼ਾਲ ਭਾਰਦਵਾਜ ਨੇ ਪਹਿਲਾਂ ਮਿਲ ਕੇ ਮਕਬੂਲ, ਸੱਤ ਖੂਨ ਮਾਫ਼ ਅਤੇ ਹੈਦਰ ‘ਚ ਇਕੱਠਿਆਂ ਕੰਮ ਕੀਤਾ ਹੈ। ਇਰਫਾਨ ਖਾਨ, ਨੂੰ ਆਖਰੀ ਵਾਰ ੨੦੧੭ ਦੇ ਕਰੀਬ ਕਰੀਬ ਸਿੰਗਲ ਵਿਚ ਦੇਖਿਆ ਗਿਆ ਸੀ। ਇਸ ਤੋਂ ਇਲਾਵਾ ਉਹਨਾਂ ਨੂੰ ਹਿੰਦੀ ਮੀਡੀਅਮ ਲਈ ਮੁੱਖ ਭੂਮਿਕਾ (ਪੁਰਸ਼) ਫਿਲਮਫੇਅਰ ਬੈਸਟ ਐਕਟਰ ਅਵਾਰਡ ਮਿਲਿਆ ਸੀ।


Posted

in

by

Tags: