ਦੋਸਤੋ ਇਹ ਖਬਰ ਤਾਂ ਤੁਹਾਨੂੰ ਸਭ ਨੂੰ ਹੁਣ ਤੱਕ ਮਿਲ ਹੀ ਗਈ ਹੋਵੇਗੀ ਕਿ ਮਸ਼ਹੂਰ ਅਦਾਕਾਰਾ ਸ੍ਰੀ ਦੇਵੀ ਇਸ ਦੁਨੀਆਂ ਵਿੱਚ ਨਹੀਂ ਰਹੇ । ਉਨ੍ਹਾਂ ਨਾਲ ਇਹ ਭਾਣਾ ਉਸ ਸਮੇਂ ਵਾਪਰਿਆ ਜਦੋਂ ਉਹ ਇੱਕ ਵਿਆਹ ਦੌਰਾਨ ਦੁਬਈ ਗਏ ਹੋਏ ਸਨ ।
ਉਨ੍ਹਾਂ ਦੀ ਉਮਰ 55 ਸਾਲ ਦੇ ਕਰੀਬ ਸੀ ਅਤੇ ਇਸ ਦੇ ਦੌਰਾਨ ਵੀ ਉਹ ਬਹੁਤ ਖੂਬਸੂਰਤ ਨਜ਼ਰ ਆਉਂਦੇ ਸਨ। ਸੂਤਰਾਂ ਦੇ ਹਵਾਲੇ ਤੋਂ ਖ਼ਬਰ ਆ ਰਹੀ ਹੈ ਕਿ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਦੁਬਈ ਤੋਂ ਅੱਜ ਰਾਤ ਤੱਕ ਵਾਪਸ ਇੰਡੀਆ ਲੈ ਆਇਆ ਜਾਵੇਗਾ ।
ਇਹ ਵੀ ਖਬਰ ਆ ਰਹੀ ਹੈ ਕਿ ਹਾਲੇ ਤੱਕ ਕੋਈ ਵੀ ਸੈਲੀਬ੍ਰਿਟੀ ਉਨ੍ਹਾਂ ਦੇ ਨਿਵਾਸ ਸਥਾਨ ਉੱਪਰ ਨਹੀਂ ਪਹੁੰਚਿਆ । ਕਿਉਂਕਿ ਸ਼੍ਰੀ ਦੇਵੀ ਦੀ ਮ੍ਰਿਤਕ ਦੇਹ ਅੱਜ ਰਾਤ ਤੱਕ ਇੰਡੀਆ ਲੈ ਕੇ ਆਉਂਦੀ ਜਾਵੇਗੀ । ਸ੍ਰੀਦੇਵੀ ਦੇ ਘਰ ਦੇ ਬਾਹਰ ਪਹਿਲਾਂ ਹੀ ਪੁਲਸ ਦੀਆਂ ਦੋ ਵੈਨ ਆ ਚੁੱਕੀਆਂ ਹਨ ਅਜਿਹਾ ਸਕਿਓਰਿਟੀ ਦੇ ਮਕਸਦ ਨੂੰ ਲੈ ਕੇ ਕੀਤਾ ਜਾ ਰਿਹਾ ਹੈ । ਕਿਉਂਕਿ ਉਨ੍ਹਾਂ ਦੇ ਘਰ ਦੇ ਬਾਹਰ ਸਵੇਰ ਤੋਂ ਹੀ ਉਨ੍ਹਾਂ ਦੇ ਚਾਹੁਣ ਵਾਲਿਆਂ ਦੀ ਭੀੜ ਲੱਗਦੀ ਜਾ ਰਹੀ ਸੀ ।
ਸੋ ਖ਼ਬਰਾਂ ਮੁਤਾਬਿਕ ਹਾਲੇ ਤੱਕ ਕੋਈ ਵੀ ਬਾਲੀਵੁੱਡ ਸੈਲੀਬ੍ਰਿਟੀ ਉਨ੍ਹਾਂ ਦੇ ਘਰ ਨਹੀਂ ਪਹੁੰਚਿਆ । ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਬਾਲੀਵੁੱਡ ਸੈਲੀਬ੍ਰਿਟੀਜ਼ ਉਸ ਸਮੇਂ ਹੀ ਸ਼੍ਰੀ ਦੇਵੀ ਦੇ ਘਰ ਆਉਣਗੇ ਜਦੋਂ ਉਨ੍ਹਾਂ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਘਰ ਲਿਆਂਦੀ ਜਾਵੇਗੀ । ਹਾਲ ਹੀ ਵਿੱਚ ਸ੍ਰੀਦੇਵੀ ਦੀ ਮ੍ਰਿਤਕ ਦੇਹ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ।
ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਸ੍ਰੀ ਦੇਵੀ ਦੇ ਚਾਹੁਣ ਵਾਲੇ ਹੋਰ ਵੀ ਜ਼ਿਆਦਾ ਭਾਵੁਕ ਹੋ ਰਹੇ ਹਨ। ਖਬਰਾਂ ਮੁਤਾਬਕ ਉਨ੍ਹਾਂ ਦੀਆਂ ਇਹ ਤਸਵੀਰਾਂ ਦੁਬਈ ਵਿੱਚ ਖਿੱਚੀਆਂ ਗਈਆਂ ਹਨ ।
ਅਜਿਹੀ ਵੀ ਖਬਰ ਆ ਰਹੀ ਹੈ ਕਿ ਉਨ੍ਹਾਂ ਦਾ ਉਥੇ ਪੋਸਟਮਾਰਟਮ ਵੀ ਕੀਤਾ ਜਾਵੇਗਾ । ਇਸ ਤੋਂ ਬਾਅਦ ਉਨ੍ਹਾਂ ਦੀ ਮ੍ਰਿਤਕ ਦੇਹ ਭਾਰਤ ਲਿਆਂਦੀ ਜਾਵੇਗੀ ਅਤੇ ਇੱਥੇ ਉਹ ਅੱਧੀ ਰਾਤ ਤੱਕ ਪਹੁੰਚ ਸਕਦੇ ਹਨ । ਫਿਰ ਹਾਲ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਹੋ ਸਕੀ ਕਿ ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਹੀ ਕੀਤਾ ਜਾਵੇਗਾ ਜਾਂ ਫਿਰ ਕੱਲ੍ਹ ਨੂੰ ਕੀਤਾ ਜਾਵੇਗਾ । ਖਬਰਾਂ ਦੀ ਮੰਨੀਏ ਤਾਂ ਉਨ੍ਹਾਂ ਦਾ ਅੰਤਿਮ ਸੰਸਕਾਰ ਕੱਲ ਹੋਣ ਦੇ ਜ਼ਿਆਦਾ ਆਸਾਰ ਨਜ਼ਰ ਆ ਰਹੇ ਹਨ ।
ਸ਼੍ਰੀਦੇਵੀ ਦੀ ਮ੍ਰਿਤਕ ਦੇਹ ਦੀ ਪਹਿਲੀ ਤਸਵੀਰ ਦੇਖ ਕੇ ਰੋ ਪਵੋਗੇ ਤੁਸੀਂ.. ਦੇਖੋ ਤਸਵੀਰਾਂ
by
Tags: