ਸ਼੍ਰੀਦੇਵੀ ਦੇ ਦਿਹਾਂਤ ਨਾਲ ਪੂਰੀ ਤਰ੍ਹਾਂ ਟੁੱਟ ਚੁੱਕੀ ਜਾਹਨਵੀ ਨੂੰ ਮਿਲੀ ਨਵੀਂ ਮਾਂ

ਸ਼੍ਰੀਦੇਵੀ ਦੇ ਦਿਹਾਂਤ ਨਾਲ ਪੂਰੀ ਤਰ੍ਹਾਂ ਟੁੱਟ ਚੁੱਕੀ ਜਾਹਨਵੀ ਨੂੰ ਮਿਲੀ ਨਵੀਂ ਮਾਂ

ਸ਼੍ਰੀਦੇਵੀ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੀ ਬੇਟੀ ਜਾਹਨਵੀ ਕਪੂਰ ਬੁਰੀ ਤਰ੍ਹਾਂ ਟੁੱਟ ਚੁੱਕੀ ਹੈ। ਰੋ-ਰੋ ਕੇ ਉਸ ਦਾ ਬੁਰਾ ਹਾਲ ਹੋ ਗਿਆ ਹੈ। ਪਾਪਾ ਬੋਨੀ ਕਪੂਰ ਨਾਲ-ਨਾਲ ਉਸ ਨੂੰ ਫਿਲਮ ਅਦਾਕਾਰਾ ਸ਼ਾਲਿਨੀ ਕਪੂਰ ਨੇ ਵੀ ਹੋਂਸਲਾ ਦੇ ਰਹੀ ਹੈ।
PunjabKesari

ਦੱਸ ਦੇਈਏ ਕਿ ਸ਼੍ਰੀਦੇਵੀ ਦੀ ਅਚਾਨਕ ਹੋਈ ਮੌਤ ਨਾਲ ਉਸ ਦੀਆਂ ਦੋਵੇਂ ਬੇਟੀਆਂ ਬੁਰੀ ਤਰ੍ਹਾਂ ਟੁੱਟ ਚੁੱਕੀਆਂ ਹਨ। ਉਸ ਇਸ ਸਦਮੇ ‘ਚ ਬਾਹਰ ਨਹੀਂ ਨਿਕਲ ਰਹੀਆਂ। ਸ਼੍ਰੀਦੇਵੀ ਦੀਆਂ ਦੋਨੇਂ ਬੇਟੀਆਂ ‘ਚੋਂ ਵੱਡੀ ਬੇਟੀ ਜਾਹਨਵੀ ਕਪੂਰ ਆਪਣੀ ਮਾਂ ਦੇ ਕਾਫੀ ਕਰੀਬ ਸੀ। ਸ਼੍ਰੀਦੇਵੀ ਹਰ ਜਗ੍ਹਾ ਜਾਹਨਵੀ ਕਪੂਰ ਨਾਲ ਹੀ ਹੁੰਦੀ ਸੀ।
PunjabKesari

ਇਥੋਂ ਤੱਕ ਕੀ ਜਾਹਨਵੀ ਕਪੂਰ ਦੀ ਪਹਿਲੀ ਫਿਲਮ ‘ਧੜਕ’ ਲਈ ਸ਼੍ਰੀਦੇਵੀ ਨੇ ਜਾਹਨਵੀ ਨੂੰ ਖੁਦ ਤਿਆਰ ਕੀਤਾ ਸੀ। ਫਿਲਮ ‘ਧੜਕ’ ਦੀ ਸ਼ੂਟਿੰਗ ‘ਚ ਬਿੱਜੀ ਜਾਹਨਵੀ ਨੂੰ ਜਦੋਂ ਪਤਾ ਲੱਗਾ ਕਿ ਉਸ ਦੀ ਮਾਂ ਸ਼੍ਰੀਦੇਵੀ ਦੀ ਮੌਤ ਦੁਬਈ ‘ਚ ਹੋ ਗਈ ਹੈ ਤਾਂ ਉਸ ਨੂੰ ਯਕੀਨ ਹੀ ਨਹੀਂ ਹੋਇਆ। ਉਹ ਆਪਣੇ ਆਪ ਨੂੰ ਸੰਭਾਲ ਨਹੀਂ ਪਾ ਰਹੀ ਸੀ। ਅਜਿਹੇ ‘ਚ ਉਸ ਦੇ ਕੋ-ਸਟਾਰ ਨੇ ਜਾਹਨਵੀ ਨੂੰ ਸੰਭਲਣ ਦੀ ਕੋਸ਼ਿਸ਼ ਕੀਤੀ। ਬਾਅਦ ‘ਚ ਅਨਿਲ ਕਪੂਰ ਉਸ ਨੂੰ ਆਪਣੇ ਘਰ ਲੈ ਕੇ ਗਿਆ ਸੀ।
PunjabKesari
ਦੱਸ ਦੇਈਏ ਕਿ ਜਾਹਨਵੀ ਕਪੂਰ ਆਪਣੇ ਮਾਤਾ-ਪਿਤਾ ਤੇ ਛੋਟੀ ਭੈਣ ਨਾਲ ਮੋਹਿਤ ਦੇ ਵਿਆਹ ‘ਚ ਦੁਬਈ ਨਹੀਂ ਜਾ ਸਕੀ ਸੀ। ਖਬਰ ਹੈ ਕਿ ਟੀ. ਵੀ. ਤੇ ਫਿਲਮ ਸਟਾਰ ਸ਼ਾਲਿਨੀ ਕਪੂਰ ਜਾਹਨਵੀ ਕਪੂਰ ਦੇ ਇਕੱਲੇਪਨ ਨੂੰ ਲੈ ਕੇ ਕਾਫੀ ਪਰੇਸ਼ਾਨ ਹੈ। ਸੂਤਰਾਂ ਦੀ ਮੰਨੀਏ ਤਾਂ ਜਾਹਨਵੀ ਕਪੂਰ ਦੀ ਆਉਣ ਵਾਲੀ ਫਿਲਮ ‘ਧੜਕ’ ‘ਚ ਸ਼ਾਲਿਨੀ ਕਪੂਰ ਹੀ ਜਾਹਨਵੀ ਦੀ ਮਾਂ ਦਾ ਕਿਰਦਾਰ ਨਿਭਾ ਰਹੀ ਹੈ।
PunjabKesari

ਜਾਹਨਵੀ ਕਪੂਰ ਦਾ ਆਨਸਕ੍ਰੀਨ ਮਾਂ ਸ਼ਾਲਿਨੀ ਨੇ ਸ਼੍ਰੀਦੇਵੀ ਦੇ ਇਸ ਅਚਾਨਕ ਦਿਹਾਂਤ ‘ਤੇ ਜਾਹਨਵੀ ਬਾਰੇ ਦੱਸਦੇ ਹੋਅ ਕਿ, ”ਜਾਹਨਵੀ ਦੇ ਇਕੱਲੇਪਨ ਨੂੰ ਲੈ ਕੇ ਕਾਫੀ ਪਰੇਸ਼ਾਨ ਹਾਂ। ਭਾਵੇਂ ਹੀ ਉਹ ਜਾਹਨਵੀ ਨਾਲ ਆਨਸਕ੍ਰੀਨ ਮਾਂ ਦਾ ਕਿਰਦਾਰ ਨਿਭਾ ਰਹੀ ਹੈ ਪਰ ਅਸਲ ‘ਚ ਦੋਵਾਂ ‘ਚ ਇਕ ਅਜਿਹੀ ਕੈਮਿਸਟਰੀ ਤਾਂ ਬਣ ਚੁੱਕੀ ਹੈ ਕਿ ਮੈਨੂੰ ਇਕ ਮਾਂ ਦੇ ਤੌਰ ‘ਤੇ ਜਾਹਨਵੀ ਦੀ ਚਿੰਤਾ ਕਰਨਾ ਸ਼ੁਰੂ ਕਰ ਦਿੱਤਾ ਹੈ।”
PunjabKesari
ਸ਼ਾਲਿਨੀ ਕਪੂਰ ਨੇ ਅੱਗੇ ਦੱਸਿਆ ਕਿ ਜਾਹਨਵੀ ਦੀ ਮਾਂ ਦਾ ਕਿਰਦਾਰ ਨਿਭਾਉਣ ਦੌਰਾਨ ਉਸ ਨੇ ਸ਼੍ਰੀਦੇਵੀ ਤੇ ਜਾਹਨਵੀ ਦੇ ਪਿਆਰ ਭਰੇ ਰਿਸ਼ਤੇ ਬਾਰੇ ਵੀ ਕਾਫੀ ਗੱਲਾਂ ਪਤਾ ਚੱਲੀਆਂ ਸਨ। ਉਨ੍ਹਾਂ ਨੇ ਦੱਸਿਆ ਕਿ ਜਾਹਨਵੀ ਤੇ ਸ਼੍ਰੀਦੇਵੀ ਦੇ ਰਿਸ਼ਤੇ ਨੂੰ ਸ਼ਬਦਾਂ ‘ਚ ਬਿਆਨ ਨਹੀਂ ਕੀਤਾ ਜਾ ਸਕਦਾ ਪਰ ਮੈਂ ਕੋਸ਼ਿਸ਼ ਕਰਾਂਗੀ ਕੀ ਇਕ ਮਾਂ ਵਾਂਗ ਹੀ ਜਾਹਨਵੀ ਦਾ ਪੂਰਾ ਖਿਆ ਰੱਖ ਸਕਾਂ।
PunjabKesari


Posted

in

by

Tags: