ਸਰਦਾਰ ਜੀ ਦੀ ਦੇਖੋ ਖੋਜ ..ਹੁਣ ਆਪਣੇ ਘਰ ਲਈ ਖੁਦ ਹੀ ਕਰੋ ਬਿਜਲੀ ਪੈਦਾ..

ਹੁਸ਼ਿਆਰਪੁਰ ਦੇ ਕਸਬਾ ਗੜ੍ਹਸ਼ੰਕਰ ਦੇ ਪਿੰਡ ਬ੍ਰਹਮਪੁਰ ਵਿੱਚ ਇੱਕ ਪ੍ਰਵਾਸੀ ਪੰਜਾਬੀ ਹਰਦਿਆਲ ਸਿੰਘ ਨੇ ਘਰ ਵਿੱਚ ਬਿਜਲੀ ਪੈਦਾ ਕਰਨ ਦਾ ਅਨੋਖਾ ਉਪਕਰਨ ਬਣਾਇਆ ਹੈ। ਦਸ ਸਾਲ ਦੀ ਕੜੀ ਮਿਹਨਤ ਤੋਂ ਬਾਅਦ NRI ਨੇ ਇਹ ਅਨੋਖਾ ਯੰਤਰ ਬਣਾਇਆ ਹੈ, ਜਿਸ ਤੋਂ ਘਰ ਬੈਠੇ ਹੀ ਜਿੰਨੀ ਮਰਜ਼ੀ ਬਿਜਲੀ ਬਣਾਈ ਜਾ ਸਕਦੀ ਹੈ। ਇਸ ਯੰਤਰ ਨੂੰ ਚਲਾਉਣ ਸਾਰ ਹੀ ਬਿਜਲੀ ਬਣਨ ਲੱਗਦੀ ਹੈ। ਹੈਰਾਨੀ ਵਾਲੀ ਗੱਲ ਹੈ ਕਿ ਇਸ ਖ਼ਾਸ ਯੰਤਰ ਦੀ 119 ਦੇਸ਼ਾਂ ਨੇ ਮੰਗ ਕੀਤੀ ਹੈ ਪਰ ਭਾਰਤ ਨੇ ਕੋਈ ਦਿਲਚਸਪੀ ਨਹੀਂ ਦਿਖਾਈ।
ਹਰਦਿਆਲ ਸਿੰਘ ਮੁਤਾਬਕ ਇਹ ਯੰਤਰ ਇੱਕ ਜਨਰੇਟਰ ਹੈ, ਜਿਸਦੀ ਖ਼ਾਸੀਅਤ ਇਹ ਹੈ ਕਿ ਇਹ ਚੱਲਣ ਸਾਰ ਹੀ ਬਿਜਲੀ ਪੈਦਾ ਕਰਦਾ ਹੈ। ਇਹ ਪਸ਼ੂ (ਬਲਦ) ਜਾਂ ਇਕੱਲੇ ਇਨਸਾਨ ਵੱਲ਼ੋਂ ਚਲਾਉਣ ਨਾਲ ਬਿਜਲੀ ਪੈਦਾ ਕਰਦਾ ਹੈ। ਇਸ ਵਿੱਚ ਗੇਅਰ ਸਿਸਟਮ ਲੱਗਾ ਹੋਇਆ ਹੈ, ਜਿਸ ਨਾਲ ਜਨਰੇਟਰ ਦੇ ਚੱਕਰ ਘਟਾਏ ਜਾਂ ਵਧਾਏ ਜਾ ਸਕਦੇ ਹਨ। ਇਸ ਨਾਲ ਆਪਣੇ ਘਰ ਦੇ ਨਾਲ-ਨਾਲ ਗੁਆਂਢ ਨੂੰ ਵੀ ਬਿਜਲੀ ਪੈਦਾ ਕਰ ਕੇ ਦਿੱਤੀ ਜਾ ਸਕਦੀ ਹੈ।ਹਰਦਿਆਲ ਸਿੰਘ ਨੇ ਦੱਸਿਆ ਕਿ ਇਸ ਪ੍ਰੋਜੈਕਟ ਨੂੰ ਸਫਲ ਹੋਣ ਲਈ ਦਸ ਸਾਲ ਲੱਗੇ ਹਨ ਤੇ ਇਸ ਉੱਤੇ ਉਸ ਦਾ ਲੱਖਾਂ ਖਰਚਾ ਹੋਏ ਹਨ। ਹੁਣ ਇਹ ਜਨਰੇਟਰ ਦੋ ਲੱਖ ਵਿੱਚ ਤਿਆਰ ਹੋ ਸਕਦਾ ਹੈ ਪਰ ਜੇਕਰ ਕੋਈ ਕੰਪਨੀ ਇਸ ਨੂੰ ਆਪਣੇ ਹੱਥ ਲਵੇ ਤਾਂ ਇਹ ਬਹੁਤ ਹੀ ਸਸਤਾ ਤਿਆਰ ਹੋ ਸਕਦਾ ਹੈ, ਜਿਸ ਨਾਲ ਹਰ ਕੋਈ ਇਸ ਦੀ ਵਰਤੋਂ ਕਰ ਸਕਦਾ ਹੈ। ਇਸ ਨਾਲ ਬਹੁਤ ਸਾਰੇ ਨੌਜਵਾਨਾਂ ਨੂੰ ਰੁਜ਼ਗਾਰ ਵੀ ਮਿਲ ਸਕਦੀ ਹੈ।
ਇਹ ਯੰਤਰ ਹਰਦਿਆਲ ਸਿੰਘ ਨੇ ਅਮਰੀਕਾ ਦੀ ਧਰਤੀ ਉੱਤੇ ਤਿਆਰ ਕੀਤਾ ਹੈ। ਇਸ ਨੂੰ ਆਪਣੀ ਮਿੱਟੀ ਲਈ ਸਪੁਰਦ ਕਰਨਾ ਚਾਹੁੰਦਾ ਹੈ। ਬਿਜਲੀ ਪੈਦਾ ਕਰਨ ਦੇ ਯੰਤਰ ਤੋਂ ਬਾਅਦ ਹੁਣ ਦਰਿਆਲ ਦਾ ਸੁਫ਼ਨਾ ਹਵਾ ਵਿੱਚ ਉੱਡਣ ਵਾਲੀ ਕਾਰ ਬਣਾਉਣ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ 2200 ਵਾਟ ਦੀ ਬਿਜਲੀ ਬੜੀ ਆਸਾਨੀ ਨਾਲ ਪੈਦਾ ਕੀਤੀ ਜਾ ਸਕਦੀ ਹੈ, Image result for free electricityਜਿਹੜੀ ਕਿ ਆਪਣੀ ਲੋੜ ਅਨੁਸਾਰ ਵਧਾ ਜਾਂ ਘਟਾ ਸਕਦੇ ਹੋ। ਇਸ ਬਿਜਲੀ ਨਾਲ ਹੀਟਰ ਤੋਂ ਲੈ ਕੇ ਏ ਸੀ ਵੀ ਬੜੇ ਆਰਾਮ ਨਾਲ ਚਲਾਏ ਜਾ ਸਕਦੇ ਹਨ। ਇਹ ਘਰ ਵਿੱਚ ਬਿਜਲੀ ਦੀ ਹਰ ਲੋੜ ਨੂੰ ਪੂਰਾ ਕਰਦਾ ਹੈ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ ਸਰਦਾਰ ਜੀ ਦੀ ਦੇਖੋ ਖੋਜ ..ਹੁਣ ਆਪਣੇ ਘਰ ਲਈ ਖੁਦ ਹੀ ਕਰੋ ਬਿਜਲੀ ਪੈਦਾ


Posted

in

by

Tags: