ਸਿੱਖ ਸੰਗਤਾਂ ਪੰਜਾਬ ਤੋਂ ਬਾਹਰ ਵੀ ਦੇਖੋ ਕਿਵੇਂ ਸਟੇਸ਼ਨਾਂ ਤੇ ਛਬੀਲਾਂ ਲਾ ਕੇ ਸੇਵਾ ਕਰ ਰਹੀਆਂ ਹਨ ….

ਵਿਰਲਾ ਹੀ ਹੋਉ ਜੋ ਵਾਹਿਗੁਰੂ ਲਿਖਕੇ ਸ਼ੇਅਰ ਨਾ ਕਰੇ ਜੀ ਦੇਖੋ ਗੁਰੂ ਦੇ ਸਿੱਖਾਂ ਦੀ ਸੱਚੀ ਸੇਵਾ ਭਾਵਨਾ ਫਰੀਦਾਬਾਦ ਸਟੇਸ਼ਨ ਤੇ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾਡ਼ੇ ਤੇ ਠੰਡੇ ਮਿੱਠੇ ਜਲ ਦੀ ਛਬੀਲ ਦੀ ਸੇਵਾ .. ਜਸਪਾਲ ਸਿੰਘ ਹੇਰਾਂ
ਪੰਜਵੇਂ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ, ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ 17 ਨੂੰ ਅਤੇ ਨਾਨਕਸ਼ਾਹੀ ਕੈਲੰਡਰ ਦੇ ਨਕਾਬ ਵਾਲੇ ਬਿਕਰਮੀ ਕੈਲੰਡਰੀ ਅਨੁਸਾਰ 16 ਜੂਨ ਨੂੰ ਮਨਾਇਆ ਜਾਣਾ ਹੈ। ਆਪਣੇ ਸਿਧਾਂਤਾਂ ਤੇ ਵਿਰਸੇ ਤੋਂ ਟੁੱਟੀ ਕੌਮ ਨੇ ਭਾਵੇਂ ਪਹਿਲਾ ਹੀ ਇਸ ਮਹਾਨ ਸ਼ਹੀਦੀ ਦਿਹਾੜੇ ਨੂੰ, ਜਿਹੜਾ ਸਾਡੀ ਕੌਮ ਲਈ ਹੀ ਨਹੀਂ ਸਗੋਂ ਵਿਸ਼ਵ ਇਤਿਹਾਸ ਲਈ ”ਇਤਿਹਾਸਕ ਮੋੜ” ਸਾਬਤ ਹੋਇਆ, ਉਸਨੂੰ ‘ਛਬੀਲ’ ਲਾਉਣ ਤੱਕ ਹੀ ਸੀਮਤ ਕਰ ਚੁੱਕੀ ਹੈ। Image result for chabeelਪ੍ਰੰਤੂ ਅੱਜ ਸ਼ਾਂਤੀ ਤੇ ਸੇਵਾ ਦੀ ਪ੍ਰਤੀਕ ‘ਛਬੀਲ’ ਵੀ ਸਿੱਖਾਂ ‘ਚ ਤਿੱਖੇ ਵਿਅੰਗ ਦੇ ਨਾਲ-ਨਾਲ ਮਜ਼ਾਕ ਦਾ ਪਾਤਰ ਬਣਾ ਦਿੱਤੀ ਗਈ ਹੈ। ਜ਼ੋਰ-ਜਬਰ ਤੇ ਜ਼ੁਲਮ ਤਸ਼ੱਦਦ ਦੇ ਬੱਲਦੇ ਭਾਂਬੜਾਂ ਤੇ ਸ਼ਹਾਦਤ ਰੂਪੀ ਪਾਣੀ ਛਿੜਕ ਕੇ ਠੰਡ ਵਰਤਾਉਣ ਦੀ ਪ੍ਰਤੀਕ ਛਬੀਲ,………. ਨਿੱਜੀ ਹਊਮੈ-ਈਰਖਾ ਤੇ ਸੱਤਾ-ਸਾਥ ਦੇ ਹੰਕਾਰ ਕਾਰਣ ਛਬੀਲ ਨੂੰ ਆਪਣਿਆਂ ਨੂੰ ਮਾਰਨ ਦਾ ਹਥਿਆਰ ਬਣਾ ਕੇ ਛਬੀਲ ਦੀ ਮੂਲ ਭਾਵਨਾ ਦਾ ਕਤਲੇਆਮ ਕਰ ਦਿੱਤਾ ਗਿਆ ਹੈ। ਅੱਜ ਜਦੋਂ ਛਬੀਲ ਰੂਪੀ ਪੁਰਾਤਨ ਪਿਰਤ ਮਜ਼ਾਕ ਦਾ ਪਾਤਰ ਬਣਾ ਦਿੱਤੀ ਗਈ ਹੈ ਤਾਂ ਸਿੱਖ ਪੰਥ ਨੂੰ ਛਬੀਲ ਦੀ ਮਹਾਨਤਾ ਨੂੰ ਫ਼ਿਰ ਤੋਂ ਉਸੇ ਭਾਵਨਾ ਨਾਲ ਓਤਪੋਤ ਕਰਕੇ ਸਥਾਪਿਤ ਕਰਨ ਦੀ ਵੱਡੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ। ਸਾਨੂੰ ਮਹਿਸੂਸ ਹੁੰਦਾ ਹੈ ਕਿ ਅੱਜ ਸਿੱਖਾਂ ਨੂੰ ਬੌਧਿਕ ਛਬੀਲ ਦੀ ਸਭ ਤੋਂ ਵੱਡੀ ਲੋੜ ਹੈ। ਵਰਤਮਾਨ ਸਮੇਂ ਜਲ ਛਕਾਉਣ ਵਾਲੀਆਂ ਛਬੀਲਾਂ ਤੋਂ ਵੱਧ ਕੌਮ ਨੂੰ ਅਕਲ ਦਾਨ ਲੈਣ ਦੀ ਵੱਡੀ ਲੋੜ ਹੈ।Image result for guru arjan dev ਜੇ ਅੱਜ ਸਾਡੀ ਕੌਮ ਦੁਨੀਆ ‘ਚ ਹਾਸੇ ਮਜਾਕ ਦਾ ਪਾਤਰ ਬਣਦੀ ਹੈ ਤਾਂ ਉਸ ਪਿੱਛੇ ਜਿੱਥੇ ਸਿੱਖ ਦੁਸ਼ਮਣ ਤਾਕਤਾਂ ਦੀ ਸਿੱਖਾਂ ਪ੍ਰਤੀ ਜ਼ਹਿਰੀਲੀ ਸੋਚ ਜੁੰਮੇਵਾਰ ਹੈ, ਉਥੇ ਸਾਡੀਆਂ ਆਪਣੀਆਂ……. ਗ਼ਲਤੀਆਂ ਅਤੇ ਕੌਮ ‘ਚ ਸਿਆਣਪ ਦੀ ਘਾਟ ਵੀ ਜੁੰਮੇਵਾਰ ਹੈ। ਜਿਸ ਕੌਮ ਦੀ ਸਿਰਜਣਾ, ਇਸ ਧਰਤੀ ਤੋਂ ਕੂੜ, ਪਾਖੰਡ, ਆਡੰਬਰ, ਕਰਮ-ਕਾਂਡ ਦੇ ਖ਼ਾਤਮੇ ਲਈ ਕੀਤੀ ਗਈ ਸੀ। ਅੱਜ ਉਹ ਕੌਮ ਦੁਨੀਆ ਦੀ ਸਭ ਤੋਂ ਵੱਧ ਕਰਮਕਾਂਡੀ ਕੌਮ ਬਣਦੀ ਜਾ ਰਹੀ ਹੈ। ਗੁਰਪੁਰਬ ਤੇ ਸ਼ਹੀਦੀ ਦਿਹਾੜੇ, ਸਾਡੇ ਲਈ ਰਸਮੀ ਬਣ ਗਏ ਹਨ। ਨਗਰ ਕੀਰਤਨ, ਕੀਰਤਨ ਦਰਬਾਰ, ਲੰਗਰ ਤੇ ਛਬੀਲਾਂ ਤੋਂ ਅੱਗੇ ਅਸੀਂ ਕੁਝ ਕਰਨ ਦੀ ਲੋੜ ਹੀ ਨਹੀਂ ਸਮਝਦੇ। ਜਿਸ ਕੌਮ ਨੂੰ ਗੁਰੂ ਸਾਹਿਬ ਨੇ ‘ਖਾਲਸ’ ਬਣਾਇਆ ਸੀ, ਅੱਜ ਉਸਤੇ ਕਰਮਕਾਂਡ ਤੇ ਆਡੰਬਰ ਦਾ ਮੁਲੰਮਾ ਚੜ੍ਹ ਚੁੱਕਾ ਹੈ। ਗੁਰਬਾਣੀ ਗਿਆਨ ਦਾ, ਤਿਆਗ ਕਰਕੇ ਅਸੀਂ ਵਿਖਾਵੇ ਦੇ ਰਾਹ ਪੈ ਗਏ ਹਾਂ।Image result for chabeel ਇਹੋ ਕਾਰਣ ਹੈ ਕਿ ਸਿੱਖੀ ਜੀਵਨ ਵਾਲੇ ਸਾਰੇ ਮੂਲ ਗੁਣ ਸਾਥੋਂ ਕਈ ਕੋਹਾਂ ਦੂਰ ਚਲੇ ਗਏ ਹਨ। ਅਸੀਂ ਸਿੱਖੀ ਦੀਆਂ ਸਾਰੀਆਂ ਮਹਾਨ ਸੰਸਥਾਵਾਂ ਸ੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਥੇਦਾਰ ਸਾਹਿਬਾਨ, ਪੰਜ ਪਿਆਰੇ, ਅੰਮ੍ਰਿਤ ਸੰਚਾਰ, ਕਾਰ ਸੇਵਾ, ਲੰਗਰ ਤੇ ਛਬੀਲ ਸਾਰੇ ਕੁਝ ਨੂੰ ਖੋਰਾ ਲੁਆ ਲਿਆ ਹੈ। ਇਸ ਲਈ ਅੱਜ ਸਰੀਰਕ ਭੁੱਖ ਤੋਂ ਪਹਿਲਾ ਅਧਿਆਤਮਕ ਭੁੱਖ ਦੂਰ ਕਰਨਾ ਬੇਹੱਦ ਜ਼ਰੂਰੀ ਹੋ ਗਿਆ। ਇਸ ਅਧਿਆਤਮਕ ਭੁੱਖ ਨੂੰ ਸਿਰਫ਼ ਤੇ ਸਿਰਫ਼ ਗੁਰਬਾਣੀ ਹੀ ਦੂਰ ਕਰ ਸਕਦੀ ਹੈ……….। ਸਾਡੀ ਮਾਨਸਿਕ ਤਾਕਤ ਲਈ ਸਾਨੂੰ ਸਾਡੇ ਵਿਰਸੇ ਦਾ ਗਿਆਨ ਤੇ ਉਸ ਨਾਲ ਇਕਮਿੱਕਤਾ ਜ਼ਰੂਰੀ ਹੈ। ਇਸ ਲਈ ਜੇ ਅਸੀਂ ਗੁਰਬਾਣੀ ਗਿਆਨ ਤੇ ਸਿੱਖੀ ਸਿਧਾਂਤਾਂ ਦੀ ਪ੍ਰਪੱਕਤਾ ਲਈ ਬੌਧਿਕ ਛਬੀਲਾਂ, ਚਾਹੇ ਉਹ ਗੁਰਬਾਣੀ ਸੰਥਿਆ ਦੇ ਰੂਪ ‘ਚ ਹੋਣ, ਚਾਹੇ ਗੁਰਬਾਣੀ ਸਿਧਾਂਤਾਂ ਦੀ ਪ੍ਰਪੱਕਤਾ ਲਈ ਸੈਮੀਨਾਰ ਦੇ ਰੂਪ ‘ਚ ਹੋਣ, ਚਾਹੇ ਉਹ ਇਤਿਹਾਸਕ ਗਿਆਨ ਲਈ ਗਿਆਨ ਮੁਕਾਬਲਿਆਂ ਦੇ ਰੂਪ ‘ਚ ਹੋਣ ਅਤੇ ਚਾਹੇ ਕੌਮ ‘ਚ ਪੜ੍ਹਨ ਦੀ ਰੁੱਚੀ ਜਗਾਉਣ ਲਈ ਸਿੱਖ ਸਾਹਿਤ ਦੀਆਂ ਕਿਤਾਬਾਂ, ਪੈਫਲੈਟ, ਸੀ. ਡੀਜ਼, ਮੁਫ਼ਤ ਵੰਡਣ ਦੀਆਂ ਛਬੀਲਾਂ ਦੇ ਰੂਪ ‘ਚ ਹੋਣ, ਲਾਉਣ ਦੀ ਵੱਡੀ ਲੋੜ ਹੈ।Image result for guru arjan dev
ਕੌਮ ਨੂੰ ਗੁਰਮੱਤ ਦੇ ਧਾਰਣੀ ਪ੍ਰਚਾਰਕਾਂ, ਵਿਦਵਾਨਾਂ ਦੀ ਵੱਡੀ ਲੋੜ ਹੈ। ਪ੍ਰੰਤੂ ਮਨਮੱਤ ਤੇ ਹਊਮੈ ‘ਚ ਡੁੱਬੇ ”ਵੱਡੇ ਸਿਆਣਿਆਂ” ਤੋਂ ਕੌਮ ਨੂੰ ਬਚਾਉਣ ਦੀ ਉਸ ਤੋਂ ਵੀ ਵੱਡੀ ਲੋੜ ਹੈ। ਕੌਮ ‘ਚ ਆਏ ਦਿਨ ਪੈਦਾ ਹੋ ਰਹੇ ਨਵੇਂ ਵਿਵਾਦ, ਇਨ੍ਹਾਂ ਵੱਡੇ ਸਿਆਣਿਆਂ ਦੀ ਦੇਣ ਹਨ। ਗੁਰਬਾਣੀ ਗਿਆਨ ਤੇ ਸੇਵਾ ਭਾਵਨਾ, ਹਰ ਸਿੱਖ ਦੀ ਅਨਮੋਲ ਪੂੰਜੀ ਹੁੰਦੇ ਹਨ। ਪ੍ਰੰਤੂ ਅੱਜ ਬਹੁਗਿਣਤੀ ਸਿੱਖਾਂ ਦੀ ਝੋਲੀ ਇਸ ਅਨਮੋਲ ਪੂੰਜੀ ਤੋਂ ਤਾਂ ਖ਼ਾਲੀ ਹੈ। ਪ੍ਰੰਤੂ ਹਊਮੈ-ਹੰਕਾਰ, ਲੋਭ-ਲਾਲਸਾ ਤੇ ਚੌਧਰਪੁਣੇ ਦੀ ਭੁੱਖ ਨਾਲ ਭਰੀ ਹੋਈ ਹੈ। ਜਿਸ ਕਾਰਣ ਹਰ ਸਿੱਖ ਗੁਰੂ ਤੋਂ ਦੂਰ ਹੋ ਰਿਹਾ ਹੈ। ਖੈਰ! ਅਸੀਂ ਚਾਹੁੰਦੇ ਹਾਂ ਕਿ ਕੌਮ ਛਬੀਲਾਂ ਜ਼ਰੂਰ ਲਾਵੇ, ਪ੍ਰੰਤੂ ਠੰਡੇ-ਮਿੱਠੇ ਜਲ ਦੀਆਂ ਛਬੀਲਾਂ ਦੇ ਨਾਲ-ਨਾਲ ਉਪਰੋਕਤ ਦੱਸੀਆਂ ਬੌਧਿਕ ਛਬੀਲਾਂ ਦੀ ਅੱਜ ਵੱਡੀ ਲੋੜ ਹੈ। ਜੇ ਬੌਧਿਕ ਛਬੀਲਾਂ ਸ਼ੁਰੂ ਹੋ ਗਈਆਂ, ਫਿਰ ਕਿਸੇ ਦੀ ਜੁਰੱਅਤ ਨਹੀਂ ਰਹਿ ਜਾਵੇਗੀ ਕਿ ਉਹ ਛਬੀਲਾਂ ਨੂੰ ਹਾਸੇ-ਮਜ਼ਾਕ ਦਾ ਪਾਤਰ ਜਾਂ ਕੌਮ ‘ਚ ਭਰਾ-ਮਾਰੂ ਜੰਗ ਦੇ ਹਥਿਆਰ ਵਜੋਂ ਵਰਤ ਸਕੇ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


Posted

in

by

Tags: