ਮੌਕੇ ਦੀ ਤਾਜਾ ਵੱਡੀ ਖਬਰ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਸੀਐਮਆਰ ਟੀਕਾ ਲੱਗਣ ਮਗਰੋਂ ਬੱਚੀ ਦੀ ਮੌਤ -ਪ੍ਰਸ਼ਾਸਨ ਨੂੰ ਭਾਜੜਾਂ ਪੈ ਗਈਆਂ……….
ਬਠਿੰਡਾ: ਵਿਵਾਵਾਂ ਵਿੱਚ ਘਿਰਿਆ ਸੀਐਮਆਰ ਟੀਕਾ ਲੱਗਣ ਨਾਲ ਛੇ ਸਾਲਾ ਬੱਚੀ ਦੀ ਭੇਤਭਰੇ ਹਾਲਾਤ ਵਿੱਚ ਮੌਤ ਹੋ ਗਈ। ਬੱਚੀ ਦੀ ਮੌਤ ਮਗਰੋਂ ਪ੍ਰਸ਼ਾਸਨ ਨੂੰ ਭਾਜੜਾਂ ਪੈ ਗਈਆਂ। ਡਿਪਟੀ ਕਮਿਸ਼ਨਰ ਨੇ ਰਾਤ ਦੇ 12 ਵਜੇ ਸਿਵਲ ਸਰਜਨ, ਹਸਪਤਾਲ ਦੇ ਸਟਾਫ ਤੇ ਸਕੂਲ ਦੇ ਸਟਾਫ਼ ਨਾਲ ਹਸਪਤਾਲ ਵਿੱਚ ਮੀਟਿੰਗ ਕੀਤੀ ਤੇ ਮਾਮਲੇ ਦਾ ਜਾਇਜ਼ਾ ਲਿਆ।
ਸਕੂਲ ਅਧਿਕਾਰੀਆਂ ਨੇ ਦੱਸਿਆ ਕਿ ਬੱਚੀ ਗੁਰਨੂਰ ਨੂੰ ਚਾਰ ਤਰੀਕ ਨੂੰ ਟੀਕਾ ਲੱਗਿਆ ਸੀ। ਉਹ ਪੰਜ ਤਾਰੀਕ ਨੂੰ ਸਕੂਲ ਆਈ ਸੀ ਪਰ ਉਸ ਦੀ ਸਿਹਤ ਖਰਾਬ ਰਹੀ। ਉਨ੍ਹਾਂ ਮੰਨਿਆ ਕਿ ਟੀਕੇ ਦੇ ਰਿਐਕਸ਼ਨ ਕਰਕੇ ਬੱਚੀ ਡੀਹਾਈਡ੍ਰੇਸ਼ਨ ਦਾ ਸ਼ਿਕਾਰ ਹੋ ਗਈ।
ਯਾਦ ਰਹੇ ਇਸ ਟੀਕੇ ਬਾਰੇ ਪਹਿਲਾਂ ਹੀ ਸੋਸ਼ਲ ਮੀਡੀਆ ‘ਤੇ ਬਹੁਤ ਅਫਵਾਹਾਂ ਫੈਲੀਆਂ ਹਨ। ਇਹ ਟੀਕੇ ਭਾਰਤ ਸਰਕਾਰ ਦੀ ਮਹਿੰਮ ਤਹਿਤ ਸਕੂਲਾਂ ਵਿੱਚ ਲਾਏ ਜਾ ਰਹੇ ਹਨ। ਇਸ ਕਰਕੇ ਬਹੁਤੇ ਲੋਕ ਇਹ ਟੀਕਾ ਲਵਾ ਹੀ ਨਹੀਂ ਰਹੇ। ਅਜਿਹੇ ਪਹਿਲਾਂ ਵੀ ਕੇਸ ਸਾਹਮਣੇ ਆਏ ਹਨ ਕਿ ਟੀਕਾ ਲੱਗਣ ਮਗਰੋਂ ਬੱਚਿਆਂ ਦੀ ਸਿਹਤ ਵਿਗੜੀ ਹੈ।