ਸ੍ਰੀਦੇਵੀ ਦੀ ਮੌਤ ਤੋਂ ਪਹਿਲਾਂ ਹੀ ਅਮਿਤਾਭ ਨੂੰ ਲੱਗਾ ਪਤਾ, ਘਬਰਾਹਟ ‘ਚ ਕੀਤਾ ਇਹ ਟਵੀਟ

ਸ੍ਰੀਦੇਵੀ ਦੀ ਮੌਤ ਤੋਂ ਪਹਿਲਾਂ ਹੀ ਅਮਿਤਾਭ ਨੂੰ ਲੱਗਾ ਪਤਾ, ਘਬਰਾਹਟ ‘ਚ ਕੀਤਾ ਇਹ ਟਵੀਟ

ਮੁੰਬਈ: ਦੇਸ਼ ਤੇ ਦੁਨੀਆ ਨੇ ਬਾਲੀਵੁੱਡ ਦੀ ਪਹਿਲੀ ਮਹਿਲਾ ਸੁਪਰਸਟਾਰ ਸ਼੍ਰੀਦੇਵੀ ਦੀ ਮੌਤ ਦੀ ਖ਼ਬਰ ਮੀਡੀਆ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਨੂੰ ਲਗਦਾ ਹੈ ਇਸ ਦਾ ਇਲਮ ਹੋ ਗਿਆ ਸੀ। ਉਨ੍ਹਾਂ ਘਬਰਾਹਟ ਦਾ ਐਲਾਨ ਕਰਦਿਆਂ ਟਵੀਟ ਵੀ ਕਰ ਦਿੱਤਾ।

ਦਰਅਸਲ, ਬਿੱਗ ਬੀ ਨੇ ਸ਼੍ਰੀਦੇਵੀ ਦੀ ਮੌਤ ਦੀ ਖ਼ਬਰ ਬਾਹਰ ਆਉਣ ਤੋਂ ਪਹਿਲਾਂ ਹੀ ਟਵੀਟ ਕੀਤਾ, “ਨਾ ਜਾਣੇ ਕਿਓਂ ਇੱਕ ਅਜੀਬ ਜਿਹੀ ਘਬਰਾਹਟ ਹੋ ਰਹੀ ਹੈ।” ਹਾਲਾਂਕਿ ਉਸ ਸਮੇਂ ਘਬਰਾਹਟ ਦੀ ਵਜ੍ਹਾ ਅਮਿਤਾਭ ਨੂੰ ਪਤਾ ਨਹੀਂ ਸੀ, ਪਰ ਟਵੀਟ ਤੋਂ ਸਾਫ ਹੋ ਗਿਆ ਹੈ ਕਿ ਬਿਗ ਬੀ ਨੂੰ ਕੁਝ ਮਾੜਾ ਹੋਣ ਦਾ ਅਹਿਸਾਸ ਹੋ ਗਿਆ ਸੀ। ਅਮਿਤਾਭ ਬੱਚਨ ਤੇ ਸ੍ਰੀਦੇਵੀ ਦੀ ਜੋੜੀ ਨੂੰ ਪਰਦੇ ‘ਤੇ ਕਾਫੀ ਪਸੰਦ ਕੀਤਾ ਗਿਆ ਸੀ। ਦੋਵਾਂ ਨੇ ਕਈ ਸੁਪਰਹਿੱਟ ਫ਼ਿਲਮਾਂ ਦਿੱਤੀਆਂ ਸਨ।

 

ਇਸ ਦੇ ਨਾਲ ਹੀ ਸ਼੍ਰੀਦੇਵੀ ਦੀ ਫ਼ਿਲਮ ‘ਚਾਂਦਨੀ’ ਦੇ ਸਹਿ-ਕਲਾਕਾਰ ਰਿਸ਼ੀ ਕਪੂਰ ਨੂੰ ਸਵੇਰੇ ਜਾਗਦਿਆਂ ਹੀ ਇਹ ਖ਼ਬਰ ਮਿਲੀ ਤਾਂ ਉਨ੍ਹਾਂ ਨੂੰ ਵੀ ਝਟਕਾ ਲੱਗਾ। ਰਿਸ਼ੀ ਕਪੂਰ ਨੇ ਸੋਸ਼ਲ ਮੀਡੀਆ ਰਾਹੀਂ ਬੋਨੀ ਕਪੂਰ ਤੇ ਦੋਵੇਂ ਧੀਆਂ ਨੂੰ ਦਿਲਾਸਾ ਦਿੱਤਾ।

ਸ਼੍ਰੀਦੇਵੀ ਦੀ ਮੌਤ ਬੀਤੀ ਰਾਤ ਤਕਰੀਬਨ ਸਾਢੇ ਗਿਆਰਾਂ ਵਜੇ ਹੋਈ। ਜਿਸ ਸਮੇਂ ਸ਼੍ਰੀਦੇਵੀ ਦੀ ਮੌਤ ਹੋਈ, ਉਦੋਂ ਉਹ ਬੋਨੀ ਕਪੂਰ ਤੇ ਛੋਟੀ ਧੀ ਖੁਸ਼ੀ ਕਪੂਰ ਵੀ ਉਨ੍ਹਾਂ ਦੇ ਨਾਲ ਹੀ ਸੀ। ਹਾਲਾਂਕਿ, ਸ਼੍ਰੀਦੇਵੀ ਦੀ ਵੱਡੀ ਧੀ ਜਾਨ੍ਹਵੀ ਕਪੂਰ ਮੁੰਬਈ ਵਿੱਚ ਹੀ ਸੀ ਤੇ ਆਪਣੀ ਫ਼ਿਲਮ ਵਿੱਚ ਰੁੱਝੀ ਹੋਣ ਕਾਰਨ ਉਹ ਦੁਬਈ ਨਹੀਂ ਸੀ ਜਾ ਸਕੀ। ਸ਼੍ਰੀਦੇਵੀ ਦੀ ਮ੍ਰਿਤਕ ਦੇਹ ਬਾਅਦ ਦੁਪਹਿਰ ਦੋ ਵਜੇ ਮੁੰਬਈ ਪਹੁੰਚੇਗੀ।


Posted

in

by

Tags: